ਅਜਹਰ ਦੇ ਕੌਮਾਂਤਰੀ ਅਤਿਵਾਦੀ ਐਲਾਨ ਦਾ ਵਿਰੋਧ ਨਹੀਂ ਕਰੇਗਾ ਪਾਕਿ, ਕੌਮਾਂਤਰੀ ਦਬਾਅ ‘ਚ ਫਸਿਆ ਪਾਕਿ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਜੈਸ਼-ਏ-ਮੁਹੰਮਦ ਦੀ ਭਾਰਤ ਵਿਚ ਅੰਜਾਮ ਦਿੱਤੀ ਗਈ ਅਤਿਵਾਦੀ ਹਰਕਤਾਂ ਤੋਂ ਬਾਅਦ ਕੌਮਾਂਤਰੀ ਦਬਾਅ ਵਿਚ ਫਸਿਆ ਪਾਕਿਸਤਾਨ ਮਸੂਦ ਅਜ਼ਹਰ 'ਤੇ ਅਪਣੇ...

Masood Azhar

ਇਸਲਾਮਾਬਾਦ : ਜੈਸ਼-ਏ-ਮੁਹੰਮਦ ਦੀ ਭਾਰਤ ਵਿਚ ਅੰਜਾਮ ਦਿੱਤੀ ਗਈ ਅਤਿਵਾਦੀ ਹਰਕਤਾਂ ਤੋਂ ਬਾਅਦ ਕੌਮਾਂਤਰੀ ਦਬਾਅ ਵਿਚ ਫਸਿਆ ਪਾਕਿਸਤਾਨ ਮਸੂਦ ਅਜ਼ਹਰ 'ਤੇ ਅਪਣੇ ਰੁਖ ਨੂੰ ਬਦਲਣ ਲਈ ਤਿਆਰ ਹੋ ਗਿਆ ਹੈ। ਪਾਕਿਸਤਾਨ ਨੇ ਅਜਹਰ ਨੂੰ ਕੌਮਾਂਤਰੀ ਅਤਿਵਾਦੀ ਐਲਾਨ ਕਰਨ ਦੇ ਲਈ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਿਚ ਲਿਆਏ ਗਏ ਮਤੇ ਦਾ ਵਿਰੋਧ ਨਾ ਕਰਨ ਦਾ ਫ਼ੈਸਲਾ ਕੀਤਾ ਹੈ।

ਪਾਕਿਸਤਾਨ ਦੇ ਇਕ ਅੰਗਰੇਜ਼ੀ ਅਖ਼ਬਾਰ ਮੁਤਾਬਕ ਪਾਕਿਸਤਾਨ ਨੇ ਜੈਸ਼ ਸਮੇਤ ਅਪਣੇ ਇੱਥੇ ਮੌਜੂਦ ਸਾਰੇ ਅਤਿਵਾਦੀ ਸੰਗਠਨਾਂ ਦੇ ਵਿਰੁੱਧ ਸਖ਼ਤ ਕਦਮ ਚੁਕਣ ਦੀ ਤਿਆਰੀ ਕਰ ਲਈ ਹੈ। ਇਕ ਅਧਿਕਾਰੀ ਦੇ ਹਵਾਲੇ ਤੋਂ ਅਖ਼ਬਾਰ ਨੇ ਦੱਸਿਆ ਕਿ ਇਸ ਕਾਰਵਾਈ ਦੇ ਵਿਚ ਜੈਸ਼ ਸਰਗਨਾ ਮਸੂਦ ਅਜਹਰ  ਵੀ ਆਵੇਗਾ। ਹਾਲਾਂਕਿ, ਅਧਿਕਾਰੀ ਦਾ ਕਹਿਣਾ ਹੈ ਕਿ ਸਰਕਾਰ ਨੂੰ ਤੈਅ ਕਰਨਾ ਹੈ ਕਿ ਦੇਸ਼ ਦੇ ਵਿਆਪਕ ਹਿਤ ਜ਼ਿਆਦਾ ਜ਼ਰੂਰੀ ਹਨ ਜਾਂ ਨਹੀਂ।

ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਬੈਠਕ ਅਗਲੇ ਦਸ ਦਿਨਾਂ ਦੇ ਅੰਦਰ ਹੋਣੀ ਹੈ। ਪਾਕਿਸਤਾਨ ਨੂੰ ਇਸ ਦੌਰਾਨ ਮਤੇ 'ਤੇ ਵਿਚਾਰ ਕਰਨਾ ਹੈ। ਵੀਟੋ ਪਾਵਰ ਵਾਲੇ ਤਿੰਨ ਦੇਸ਼ਾਂ ਅਮਰੀਕਾ, ਫਰਾਂਸ ਅਤੇ ਬ੍ਰਿਟੇਨ ਵਲੋਂ ਨਵਾਂ ਮਤਾ ਜਾਰੀ ਕਰਨ ਤੋਂ ਬਾਅਦ ਹੁਣ ਪਾਕਿਸਤਾਨ ਨੂੰ ਇਸ 'ਤੇ ਅਪਣਾ ਪੱਖ ਚੁਣਨਾ ਹੈ। ਮਸੂਦ ਅਜਹਰ ਨੂੰ  ਕੌਮਾਂਤਰੀ ਅਤਿਵਾਦੀ ਐਲਾਨ ਕਰਨ ਦੇ ਲਈ ਯੂਐਨ ਵਿਚ ਇਹ ਚੌਥਾ ਮਤਾ ਪੇਸ਼ ਕੀਤਾ ਹੈ। ਭਾਰਤ ਪਿਛਲੇ ਦਸ ਸਾਲ ਤੋਂ ਜੈਸ਼ ਚੀਫ਼ 'ਤੇ ਪਾਬੰਦੀ ਦੀ ਮੰਗ ਕਰ ਰਿਹਾ ਹੈ।