ਸਰੰਡਰ ਦੇ ਲਈ ਪਹੁੰਚੇ ਤਾਹਿਰ ਹੁਸੈਨ ਨੂੰ ਕੋਰਟ ‘ਚ ਹੀ ਪੁਲਿਸ ਨੇ ਦਬੋਚਿਆ
ਦਿੱਲੀ ਦੰਗੇ ਅਤੇ ਅੰਕਿਤ ਕਤਲ ਕੇਸ ਦੇ ਦੋਸ਼ੀ ਆਮ ਆਦਮੀ ਪਾਰਟੀ ਤੋਂ...
ਨਵੀਂ ਦਿੱਲੀ: ਦਿੱਲੀ ਦੰਗੇ ਅਤੇ ਅੰਕਿਤ ਕਤਲ ਕੇਸ ਦੇ ਦੋਸ਼ੀ ਆਮ ਆਦਮੀ ਪਾਰਟੀ ਤੋਂ ਬਰਖ਼ਾਸ਼ਤ ਪਾਰਸ਼ਦ ਤਾਹਿਰ ਹੁਸੈਨ ਨੂੰ ਦਿਏੱਲੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਦੱਸ ਦਈਏ ਕਿ ਤਾਹਿਰ ਨੇ ਸਰੰਡਰ ਦੀ ਅਰਜੀ ਦਿੱਤੀ ਸੀ ਜਿਸਨੂੰ ਕੋਰਟ ਨੇ ਖਾਰਿਜ ਕਰ ਦਿੱਤਾ। ਤਾਹਿਰ ਨੇ ਰਾਉਜ ਐਵਿਨਿਊ ਕੋਰਟ ਵਿਚ ਸਰੰਡਰ ਦੀ ਅਰਜੀ ਦਿੱਤੀ ਸੀ।
ਇਸ ਨੂੰ ਲੈ ਦਿੱਲੀ ਪੁਲਿਸ ਦੀ ਕ੍ਰਾਇਮ ਬ੍ਰਾਂਚ ਦੀ ਟੀਮ ਵੀ ਰਾਉਜ ਐਵਿਨਿਊ ਕੋਰਟ ਪਹੁੰਚ ਗਈ ਸੀ ਅਤੇ ਉਹ ਤਾਹਿਰ ਨੂੰ ਗ੍ਰਿਫ਼ਤਾਰ ਕਰਨਾ ਚਾਹੁੰਦੀ ਸੀ। ਇਸਤੋਂ ਪਹਿਲਾਂ ਤਾਹਿਰ ਹੁਸੈਨ ਨੇ ਅਗਾਉਂ ਜਮਾਨਤ ਦੇ ਲਈ ਦਿੱਲੀ ਦੀ ਅਦਾਲਤ ਵਿਚ ਅਰਜੀ ਵੀ ਲਗਾਈ ਸੀ ਜਿਸ ‘ਤੇ ਅੱਜ ਅਦਾਲਤ ਦੇ ਵਿਚ ਸੁਣਵਾਈ ਸੀ। ਕੋਰਟ ਨੇ ਇਸ ਮਾਮਲੇ ਵਿਚ ਐਸਆਈਟੀ ਤੋਂ ਜਵਾਬ ਮੰਗਿਆ ਸੀ।
ਦਿੱਲੀ ਦੇ ਦੰਗਿਆਂ ਦੌਰਾਨ ਆਈਬੀ ਅਫ਼ਸਰ ਅੰਕਿਤ ਸ਼ਰਮਾ ਦੀ ਹੱਤਿਆ ਦੇ ਮਾਮਲੇ ਵਿਚ ਐਫ਼ਆਈਆਰ ਦਰਜ ਹੋਣ ਤੋਂ ਬਾਅਦ ਤੋਂ ਤਾਹਿਰ ਹੁਸੈਨ ਪੁਲਿਸ ਤੋਂ ਬਚਦਾ ਰਿਹਾ ਸੀ। ਪੁਲਿਸ ਤਾਹਿਰ ਦੀ ਤਲਾਸ਼ ਵਿਚ ਜੁਟੀ ਸੀ। ਸੂਤਰਾਂ ਦੇ ਮੁਤਾਬਿਕ ਤਾਹਿਰ ਨੇ ਕੜਕਡੂੰਮਾ ਕੋਰਟ ਵਿਚ ਅਗਾਉ ਜਮਾਨਤ ਦੀ ਪਟੀਸ਼ਨ ਲਗਾਈ ਹੈ। ਜਿਸਦੀ ਸੁਣਵਾਈ ਅੱਜ ਹੋਵੇਗੀ।
ਪਟੀਸ਼ਨ ਵਿਚ ਦਾਅਵਾ ਕੀਤਾ ਹੈ ਉਹ ਦੋਸ਼ੀ ਨਹੀਂ ਵਿਕਿਟਮ ਹੈ। ਉਸਦੇ ਘਰ ਨੂੰ ਦੰਗਾਇਆਂ ਨੇ ਕਬਜਾ ਲਿਆ ਸੀ। ਤਾਹਿਰ ਦੇ ਖਿਲਾਫ਼ ਅੰਕਿਤ ਕਤਲ ਕੇਸ ਦੀ ਐਫ਼ਆਈਆਰ ਦਰਜ ਕੀਤੀ ਗਈ ਸੀ। ਅਤੇ ਇਸਦੇ ਘਰ ਤੋਂ ਪੱਥਰ, ਪਟਰੌਲ ਬੰਬ, ਤੇਜਾਬ ਮਿਲਿਆ ਸੀ। ਪੁਲਿਸ ਦੇ ਮੁਤਾਬਿਕ ਹਿੰਸਾ ਦੇ ਆਖਰੀ ਦਿਨ ਯਾਨੀ 25 ਫ਼ਰਵਰੀ ਤੋਂ ਹੀ ਤਾਹਿਰ ਹੁਸੈਨ ਦਾ ਮੋਬਾਇਲ ਬੰਦ ਸੀ। ਮੋਬਾਇਲ ਉਸਨੇ ਅਪਣੇ ਘਰ ‘ਤੇ ਹੀ ਬੰਦ ਕੀਤਾ ਅਤੇ ਫਿਰ ਪਰਵਾਰ ਦੇ ਨਾਲ ਫਰਾਰ ਸੀ।