ਤਾਹਿਰਾ ਸਫ਼ਦਰ ਬਣੀ ਪਾਕਿਸਤਾਨੀ ਹਾਈ ਕੋਰਟ ਦੀ ਪਹਿਲੀ ਮਹਿਲਾ ਮੁੱਖ ਜੱਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਪਾਕਿਸਤਾਨ ਵਿਚ ਜੱਜ ਤਾਹਿਰਾ ਸਫਦਰ ਨੂੰ ਪਾਕਿਸਤਾਨ ਦੇ ਇਕ ਹਾਈ ਕੋਰਟ ਵਿਚ ਪਹਿਲੀ ਮਹਿਲਾ ਮੁੱਖ ਜੱਜ ਹੋਣ ਦਾ ਮਾਣ ਹਾਸਲ ਹੋÎਇਆ ਹੈ। ਜੱਜ ਸਫਦਰ...

Tahira's first woman Chief Justice of Pakistani High Court

ਇਸਲਾਮਾਬਾਦ : ਪਾਕਿਸਤਾਨ ਵਿਚ ਜੱਜ ਤਾਹਿਰਾ ਸਫਦਰ ਨੂੰ ਪਾਕਿਸਤਾਨ ਦੇ ਇਕ ਹਾਈ ਕੋਰਟ ਵਿਚ ਪਹਿਲੀ ਮਹਿਲਾ ਮੁੱਖ ਜੱਜ ਹੋਣ ਦਾ ਮਾਣ ਹਾਸਲ ਹੋÎਇਆ ਹੈ। ਜੱਜ ਸਫਦਰ ਨੇ ਸਨਿਚਰਵਾਰ ਨੂੰ ਬਲੋਚਿਸਤਾਨ ਹਾਈ ਕੋਰਟ ਦੇ ਮੁੱਖ ਜੱਜ ਦੇ ਅਹੁਦੇ ਦੀ ਸਹੁੰ ਚੁੱਕੀ। ਉਹ ਪਹਿਲੀ ਮਹਿਲਾ ਜੱਜ ਹੈ, ਜਿਸ ਨੂੰ ਪਾਕਿਸਤਾਨ ਦੇ ਕਿਸੇ ਹਾਈ ਕੋਰਟ ਵਿਚ ਮੁੱਖ ਜੱਜ ਬਣਨ ਦਾ ਵੱਡਾ ਮਾਣ ਹਾਸਲ ਹੋਇਆ ਹੈ।

ਬਲੋਚਿਸਤਾਨ ਦੇ ਗਵਰਨਰ ਹਾਊਸ ਵਿਚ ਕਰਵਾਏ ਗਏ ਸਮਾਰੋਹ ਵਿਚ ਉਨ੍ਹਾਂ ਨੂੰ ਅਹੁਦੇ ਦੀ ਸਹੁੰ ਚੁਕਾਈ ਗਈ। ਦਸ ਦਈਏ ਕਿ 1982 ਵਿਚ ਬਲੋਚਿਸਤਾਨ ਵਿਚ ਪਹਿਲੀ ਮਹਿਲਾ ਸਿਵਲ ਜੱਜ ਹੋਣ ਦਾ ਮਾਣ ਵੀ ਜੱਜ ਸਫਦਰ ਦੇ ਹੀ ਹਿੱਸੇ ਆਉਂਦਾ ਹੈ। ਉਨ੍ਹਾਂ ਦੀ ਇਸ ਪ੍ਰਾਪਤੀ 'ਤੇ ਮਹਿਲਾ ਸੰਸਥਾਵਾਂ ਵਿਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਦੇਸ਼ ਦੀਆਂ ਕਈ ਮਹਿਲਾ ਸੰਸਥਾਵਾਂ ਨੇ ਉਨ੍ਹਾਂ ਨੂੰ ਔਰਤਾਂ ਲਈ ਇਕ ਪ੍ਰੇਰਣਾ ਸਰੋਤ ਦਸਿਆ ਹੈ। 

ਜਾਣਕਾਰੀ ਅਨੁਸਾਰ ਸਫਦਰ ਨੇ ਕੋਇਟਾ ਦੇ ਪਬਲਿਕ ਸਕੂਲ ਤੋਂ ਮੁੱਢਲੀ ਸਿੱਖਿਆ ਪ੍ਰਾਪਤ ਕੀਤੀ ਅਤੇ ਗਰੈਜੂਏਸ਼ਨ ਡਿਗਰੀ ਵੀ ਉਨ੍ਹਾਂ ਨੇ ਕੋਇਟਾ ਤੋਂ ਹੀ ਹਾਸਲ ਕੀਤੀ ਹੈ। ਇਸ ਤੋਂ ਇਲਾਵਾ ਸਫ਼ਦਰ ਨੇ ਮਾਸਟਰ ਦੀ ਡਿਗਰੀ ਬਲੋਚਿਸਤਾਨ ਦੀ ਯੂਨੀਵਰਸਿਟੀ ਤੋਂ ਪ੍ਰਾਪਤ ਕੀਤੀ।

ਕਾਨੂੰਨ ਦੀ ਡਿਗਰੀ ਉਨ੍ਹਾਂ ਨੇ 1980 ਵਿਚ ਯੂਨੀਵਰਸਿਟੀ ਆਫ ਲਾਅ ਕਾਲਜ, ਕੋਇਟਾ ਤੋਂ ਪ੍ਰਾਪਤ ਕੀਤੀ ਹੈ। ਜੱਜ ਸਫ਼ਦਰ ਇਸ ਤੋਂ ਪਹਿਲਾਂ ਤਿੰਨ ਜੱਜਾਂ ਦੀ ਵਿਸ਼ੇਸ਼ ਕੋਰਟ ਦੀ ਮੈਂਬਰ ਰਹਿ ਚੁੱਕੀ ਹੈ, ਜੋ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ ਵਿਰੁੱਧ ਰਾਜ ਧਰੋਹ ਦੇ ਮਾਮਲੇ ਦੀ ਸੁਣਵਾਈ ਕਰ ਰਹੀ ਹੈ।