ਮੁਕਾਬਲੇ ਦੌਰਾਨ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਕਾਬੂ ਕੀਤਾ ਗੈਂਗਸਟਰ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੁਤੁਬ ਮੀਨਾਰ ਮੈਟਰੋ ਸਟੇਸ਼ਨ ਕੋਲ ਹੋਏ ਮੁਕਾਬਲੇ ਦੌਰਾਨ ਗੈਂਗਸਟਰ ਨੀਰਜ ਉਰਫ਼ ਕਤਿਆ ਗ੍ਰਿਫ਼ਤਾਰ 

punjabi news

ਗੈਂਗਸਟਰ 'ਤੇ ਦਰਜ ਹਨ ਕਤਲ ਅਤੇ ਚੋਰੀ ਸਮੇਤ 25 ਤੋਂ ਵੱਧ ਅਪਰਾਧਿਕ ਮਾਮਲੇ 
ਹਰਿਆਣਾ ਦੇ ਝੱਜਰ ਦਾ ਰਹਿਣ ਵਾਲਾ ਹੈ ਗੈਂਗਸਟਰ ਨੀਰਜ 

ਨਵੀਂ ਦਿੱਲੀ : ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦਾ ਕੁਤੁਬ ਮੀਨਾਰ ਮੈਟਰੋ ਸਟੇਸ਼ਨ ਨੇੜੇ ਇੱਕ ਗੈਂਗਸਟਰ ਨਾਲ ਮੁਕਾਬਲਾ ਹੋਇਆ। ਇਹ ਮੁਕਾਬਲਾ ਕੁਤੁਬ ਮੀਨਾਰ ਮੈਟਰੋ ਸਟੇਸ਼ਨ ਨੇੜੇ ਦੱਖਣੀ ਰੇਂਜ ਦੀ ਟੀਮ ਅਤੇ ਬਦਮਾਸ਼ਾਂ ਵਿਚਕਾਰ ਹੋਇਆ। ਦੋਵਾਂ ਪਾਸਿਆਂ ਤੋਂ ਦੋ ਰਾਉਂਡ ਗੋਲੀਬਾਰੀ ਹੋਈ। ਮੁਕਾਬਲੇ ਵਿੱਚ ਕੋਈ ਜ਼ਖਮੀ ਨਹੀਂ ਹੋਇਆ ਪਰ ਮੁੱਠਭੇੜ ਤੋਂ ਬਾਅਦ ਸਪੈਸ਼ਲ ਸੈੱਲ ਨੇ ਬਦਮਾਸ਼ ਨੂੰ ਕਾਬੂ ਕਰ ਲਿਆ ਹੈ। ਪੁੱਛਗਿੱਛ ਤੋਂ ਬਾਅਦ ਸਪੈਸ਼ਲ ਸੈੱਲ ਨੂੰ ਪਤਾ ਲੱਗਾ ਕਿ ਬਦਮਾਸ਼ ਦਾ ਨਾਂ ਨੀਰਜ ਉਰਫ ਕਤਿਆ ਹੈ।

ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਵੱਲੋਂ ਮੁਕਾਬਲੇ ਦੌਰਾਨ ਫੜੇ ਗਏ ਬਦਮਾਸ਼ ਖ਼ਿਲਾਫ਼ 25 ਤੋਂ ਵੱਧ ਅਪਰਾਧਿਕ ਮਾਮਲੇ ਦਰਜ ਹਨ। ਬਦਮਾਸ਼ ਨੀਰਜ ਉਰਫ ਕਤਿਆ ਖ਼ਿਲਾਫ਼ ਕਤਲ, ਕਤਲ ਦੀ ਕੋਸ਼ਿਸ਼, ਡਕੈਤੀ, ਚੋਰੀ, ਜਬਰੀ ਵਸੂਲੀ, ਅਸਲਾ ਐਕਟ ਵਰਗੇ ਕੇਸ ਦਰਜ ਹਨ।

ਇਹ ਵੀ ਪੜ੍ਹੋ: ਲਾਹੌਰ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਨਹੀਂ ਮਿਲੀ ਰੈਲੀ ਦੀ ਇਜਾਜ਼ਤ 

ਫੜਿਆ ਗਿਆ ਅਪਰਾਧੀ ਨੀਰਜ ਉਰਫ ਕਤਿਆ ਹਰਿਆਣਾ ਦੇ ਝੱਜਰ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਕਤਿਆ ਆਪਣੇ ਸਾਥੀਆਂ ਨੂੰ ਦਿੱਲੀ ਦੇ ਕੁਤੁਬ ਮੀਨਾਰ ਇਲਾਕੇ ਵਿੱਚ ਕਿਸੇ ਵਾਰਦਾਤ ਦੀ ਯੋਜਨਾ ਬਣਾਉਣ ਲਈ ਮਿਲਣ ਜਾ ਰਹੀ ਸੀ।

ਪੁਲਿਸ ਵੱਲੋਂ ਜਾਲ ਵਿਛਾਇਆ ਗਿਆ ਅਤੇ ਜਿਵੇਂ ਹੀ ਸਪੈਸ਼ਲ ਸੈੱਲ ਦੀ ਟੀਮ ਨੇ ਗੈਂਗਸਟਰ ਨੂੰ ਘੇਰ ਲਿਆ ਤਾਂ ਉਸ ਨੇ ਪੁਲਿਸ ਟੀਮ ’ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਜਵਾਬੀ ਕਾਰਵਾਈ ਦੌਰਾਨ ਸਪੈਸ਼ਲ ਸੈੱਲ ਨੇ ਵੀ ਗੋਲੀਬਾਰੀ ਕੀਤੀ। ਇਸ ਤੋਂ ਬਾਅਦ ਪੂਰੀ ਤਰ੍ਹਾਂ ਨਾਲ ਘਿਰੇ ਗੈਂਗਸਟਰ ਨੇ ਪੁਲਿਸ ਟੀਮ ਅੱਗੇ ਆਤਮ ਸਮਰਪਣ ਕਰ ਦਿੱਤਾ ਅਤੇ ਟੀਮ ਨੇ ਉਸ ਨੂੰ ਦਬੋਚ ਲਿਆ।