ਭਾਰਤ 'ਚ ਪਿਛਲੇ ਕੁਝ ਮਹੀਨਿਆਂ 'ਚ ਜਹਾਜ਼ਾਂ ਦੇ ਕਿਰਾਏ 'ਚ ਤੇਜ਼ੀ ਨਾਲ ਹੋਇਆ ਵਾਧਾ : ਰੀਪੋਰਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਬੋਇੰਗ 737 ਮੈਕਸ ਜਹਾਜ਼ਾਂ ਨੂੰ ਸੇਵਾਵਾਂ ਤੋਂ ਹਟਾ ਦਿਤੇ ਜਾਣ ਕਾਰਨ ਸਥਿਤੀ ਹੋਰ ਖਰਾਬ ਹੋਈ

Airlines fare increase

ਨਵੀਂ ਦਿੱਲੀ : ਦੇਸ਼ 'ਚ ਪਿਛਲੇ ਕੁਝ ਮਹੀਨਿਆਂ 'ਚ ਸਪਲਾਈ 'ਚ ਕਮੀ ਦੇ ਚੱਲਦੇ ਜਹਾਜ਼ ਕਿਰਾਏ 'ਚ ਤੇਜ਼ੀ ਨਾਲ ਵਾਧਾ ਦੇਖਣ ਨੂੰ ਮਿਲਿਆ ਹੈ ਅਤੇ ਬੋਇੰਗ 737 ਮੈਕਸ ਜਹਾਜ਼ਾਂ ਨੂੰ ਸੇਵਾਵਾਂ ਤੋਂ ਹਟਾ ਦਿਤੇ ਜਾਣ ਦੇ ਕਾਰਨ ਸਥਿਤੀ ਹੋਰ ਖਰਾਬ ਹੋ ਗਈ ਹੈ। ਫ਼ਿਚ ਦੀ ਇਕ ਰੀਪੋਰਟ 'ਚ ਇਹ ਦਾਅਵਾ ਕੀਤਾ ਗਿਆ ਹੈ। ਫ਼ਿਚ ਰੇਟਿੰਗਸ ਨੇ ਕਿਹਾ ਕਿ ਸਾਲ ਦੀ ਦੂਜੀ ਛਿਮਾਹੀ 'ਚ ਯਾਤਰਾ ਸਬੰਧੀ ਮੰਗ 'ਚ ਹੋਣ ਵਾਲੇ ਵਾਧੇ ਤੋਂ ਬਾਅਦ 737 ਮੈਕਸ ਜਹਾਜ਼ਾਂ ਨੂੰ ਖੜ੍ਹੇ ਕੀਤੇ ਜਾਣ ਅਤੇ ਏਸ਼ੀਆ 'ਚ ਜਹਾਜ਼ ਕਿਰਾਏ 'ਚ ਵਾਧੇ ਦਾ ਅਸਰ ਮੁੱਖ ਰੂਪ ਤੋਂ ਦੇਖਣ ਨੂੰ ਮਿਲੇਗਾ।

ਵਿੱਤੀ ਸੰਕਟ ਦੇ ਕਾਰਨ ਜੈੱਟ ਏਅਰਵੇਜ਼ ਦੇ ਜਹਾਜ਼ਾਂ ਦੇ ਖੜੇ ਹੋ ਜਾਣ, ਸਪਾਈਜੈੱਟ ਵਲੋਂ 737 ਮੈਕਸ ਜਹਾਜ਼ਾਂ ਨੂੰ ਪਰਿਚਾਲਣ ਸੇਵਾਵਾਂ ਤੋਂ, ਹਟਾਉਣ ਅਤੇ ਫਰਵਰੀ ਦੇ ਮੱਧ ਤੋਂ ਮਾਰਚ ਤਕ ਇੰਡੀਗੋ ਵਲੋਂ ਉਡਾਣਾਂ ਦੀ ਸੰਖਿਆ 'ਚ ਕਮੀ ਦੀ ਅਪੂਰਤੀ 'ਤੇ ਨਕਾਰਾਤਮਕ ਪ੍ਰਭਾਵ ਦੇਖਣ ਨੂੰ ਮਿਲਿਆ ਹੈ। ਇਥੀਪੋਇਆ 'ਚ 737 ਮੈਕ ਜਹਾਜ਼ ਦੇ ਹਾਦਸਾਗ੍ਰਸਤ ਹੋ ਜਾਣ ਤੋਂ ਬਾਅਦ ਕਿਫ਼ਾਇਤੀ ਏਅਰਲਾਈਨ ਸਪਾਈਸਜੈੱਟ, ਇੰਡੋਨੇਸ਼ੀਆ ਦੀ ਲਾਇਨ ਏਅਰ ਅਤੇ ਸਿੰਗਾਪੁਰ ਦੀ ਸਿਲਕਏਅਰ ਜਿਹੀ ਏਅਰਲਾਈਨਾਂ ਨੇ ਇਸ ਜਹਾਜ਼ ਨੂੰ ਉਡਾਣ ਸੇਵਾ ਤੋਂ ਹਟਾ ਦਿਤਾ ਹੈ।

ਫਿਚ ਨੇ ਸ਼ੁਕਰਵਾਰ ਨੂੰ ਜਾਰੀ ਅਪਣੀ ਰੀਪੋਰਟ 'ਚ ਕਿਹਾ ਕਿ ਭਾਰਤੀ ਜਹਾਜ਼ ਬਾਜ਼ਾਰ 'ਚ ਸਪਲਾਈ 'ਚ ਕਮੀ ਕਾਰਨ ਪਿਛਲੇ ਕੁਝ ਮਹੀਨਿਆਂ 'ਚ ਜਹਾਜ਼ ਕਿਰਾਏ 'ਚ ਤੇਜ਼ੀ  ਨਾਲ ਵਾਧਾ ਦੇਖਣ ਨੂੰ ਮਿਲਿਆ ਹੈ, 737 ਮੈਕਸ ਜਹਾਜ਼ਾਂ ਦੇ ਪਰਿਚਾਲਣ ਨੂੰ ਮੁਅਤੱਲ ਕੀਤੇ ਜਾਣ ਨਾਲ ਸਥਿਤੀ ਹੋਰ ਖ਼ਰਾਬ ਹੋਈ ਹੈ। (ਪੀਟੀਆਈ)