14 ਅਪ੍ਰੈਲ ਤੋਂ ਬਾਅਦ ਸਕੂਲ, ਕਾਲਜ ਖੁੱਲ੍ਹਣਗੇ ਜਾਂ ਨਹੀਂ, ਸਮੀਖਿਆ ਤੋਂ ਬਾਅਦ ਲਿਆ ਜਾਵੇਗਾ ਫੈਸਲਾ

ਏਜੰਸੀ

ਖ਼ਬਰਾਂ, ਰਾਸ਼ਟਰੀ

14 ਅਪ੍ਰੈਲ ਨੂੰ 21 ਦਿਨਾਂ ਦਾ ਲੌਕਡਾਊਨ ਖ਼ਤਮ ਹੋਣ ਜਾ ਰਿਹਾ ਹੈ ਤੇ ਸਰਕਾਰ ਵੱਲੋਂ ਇਸ ਤਰ੍ਹਾਂ ਦੇ ਕੋਈ ਸੰਕੇਤ ਨਹੀਂ ਮਿਲ ਰਹੇ ਹਨ ਕਿ ਲੌਕਡਾਊਨ ਅੱਗੇ ਕਰ ਦਿੱਤਾ ਜਾਵੇਗਾ।

Photo

ਨਵੀਂ ਦਿੱਲੀ: ਮਨੁੱਖੀ ਸਰੋਤ ਵਿਕਾਸ (ਐਚਆਰਡੀ) ਮੰਤਰੀ ਰਮੇਸ਼ ਪੋਖਰਿਆਲ ਨਿਸ਼ਾਂਕ ਨੇ ਕਿਹਾ ਹੈ ਕਿ ਸਰਕਾਰ 14 ਅਪ੍ਰੈਲ ਨੂੰ COVID-19 ਦੀ ਸਥਿਤੀ ਦੀ ਸਮੀਖਿਆ ਕਰਨ ਤੋਂ ਬਾਅਦ ਹੀ ਫੈਸਲਾ ਲਵੇਗੀ ਕਿ ਕਾਲਜ ਖੁੱਲ੍ਹਣਗੇ ਜਾਂ ਨਹੀਂ। ਦੱਸ ਦੇਈਏ ਕਿ 14 ਅਪ੍ਰੈਲ ਨੂੰ 21 ਦਿਨਾਂ ਦਾ ਲੌਕਡਾਊਨ ਖ਼ਤਮ ਹੋਣ ਜਾ ਰਿਹਾ ਹੈ ਅਤੇ ਸਰਕਾਰ ਵੱਲੋਂ ਇਸ ਤਰ੍ਹਾਂ ਦੇ ਕੋਈ ਸੰਕੇਤ ਨਹੀਂ ਮਿਲ ਰਹੇ ਹਨ ਕਿ ਲੌਕਡਾਊਨ ਅੱਗੇ ਕਰ ਦਿੱਤਾ ਜਾਵੇਗਾ।

ਵਿਦਿਅਕ ਅਦਾਰਿਆਂ ਨੂੰ ਮੁੜ ਖੋਲ੍ਹਣ 'ਤੇ ਪੋਖਰਿਆਲ ਨੇ ਕਿਹਾ ਕਿ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਸੁਰੱਖਿਆ ਸਰਕਾਰ ਲਈ ਸਭ ਤੋਂ ਮਹੱਤਵਪੂਰਨ ਹੈ। ਇਸ ਦੇ ਨਾਲ ਹੀ ਮਨੁੱਖੀ ਸਰੋਤ ਵਿਕਾਸ ਮੰਤਰੀ ਨੇ ਇਹ ਵੀ ਕਿਹਾ ਕਿ ਅਸੀਂ ਇਹ ਸੁਨਿਸ਼ਚਿਤ ਕਰਨ ਲਈ ਤਿਆਰ ਹਾਂ ਕਿ ਜੇ ਸਕੂਲ ਕਾਲਜ 14 ਅਪ੍ਰੈਲ ਤੋਂ ਬਾਅਦ ਬੰਦ ਰਹੇ ਤਾਂ ਵਿਦਿਆਰਥੀਆਂ ਦਾ ਕੋਈ ਵਿੱਦਿਅਕ ਨੁਕਸਾਨ ਨਾ ਹੋਵੇ। 

ਲੌਕਡਾਉਨ ਖਤਮ ਹੋਣ ‘ਤੇ ਮੁਲਤਵੀ ਪਰੀਖਿਆਵਾਂ ਕਰਵਾਉਣ ਦੀ ਯੋਜਨਾ ਤਿਆਰ ਹੈ। ਦੱਸ ਦਈਏ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨੇ ਕੋਰੋਨਾ ਵਾਇਰਸ ਦੇ ਪ੍ਰਭਾਵ ਨੂੰ ਰੋਕਣ 21 ਦਿਨਾਂ ਦਾ ਲੌਕਡਾਊਨ ਕੀਤਾ ਸੀ। ਇਸ ਤੋਂ ਬਾਅਦ ਇਹ ਲੌਕਡਾਊਨ 14 ਅਪ੍ਰੈਲ ਨੂੰ ਖਤਮ ਹੋ ਜਾਵੇਗਾ। ਜ਼ਿਕਰਯੋਗ ਹੈ ਕਿ ਇਸ ਸਮੇਂ ਦੇਸ਼ ਕੋਰੋਨਾ ਸੰਕਟ ਨਾਲ ਜੂਝ ਰਿਹਾ ਹੈ। 

ਦੇਸ਼ ਵਿਚ ਕੋਰੋਨਾ ਵਾਇਰਸ ਕੇਸਾਂ ਦੀ ਗਿਣਤੀ 3 ਹਜ਼ਾਰ ਤੋਂ ਪਾਰ ਚਲੀ ਗਈ ਹੈ। 77 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 266 ਲੋਕ ਠੀਕ ਹੋਏ ਹਨ। ਚੀਨ ਤੋਂ ਬਾਅਦ ਕੋਰੋਨਾ ਵਾਇਰਸ ਦੁਨੀਆ ਭਰ ਵਿਚ ਕਹਿਰ ਬਰਸਾ ਰਿਹਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।