ਲੋਕ ਸਭਾ ਚੋਣਾਂ ਦਾ ਪੰਜਵਾਂ ਪੜਾਅ 6 ਮਈ ਨੂੰ, 7 ਸੂਬਿਆਂ ਦੀਆਂ 51 ਸੀਟਾਂ ‘ਤੇ ਹੋਵੇਗੀ ਵੋਟਿੰਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਲੋਕ ਸਭਾ ਚੋਣਾਂ ਦੇ ਪੰਜਵੇਂ ਪੜਾਅ ਤਹਿਤ 6 ਮਈ ਨੂੰ 7 ਸੂਬਿਆਂ ਦੀਆਂ 51 ਸੀਟਾਂ ‘ਤੇ ਵੋਟਿੰਗ ਹੋਵੇਗੀ।

5th phase of election

ਨਵੀਂ ਦਿੱਲੀ: ਲੋਕ ਸਭਾ ਚੋਣਾਂ ਦੇ ਪੰਜਵੇਂ ਪੜਾਅ ਤਹਿਤ 6 ਮਈ ਨੂੰ 7 ਸੂਬਿਆਂ ਦੀਆਂ 51 ਸੀਟਾਂ ‘ਤੇ ਵੋਟਿੰਗ ਹੋਵੇਗੀ। ਇਹਨਾਂ ਸੀਟਾਂ ਵਿਚ ਉਤਰ ਪ੍ਰਦੇਸ਼ ਦੀਆਂ 14, ਮੱਧ ਪ੍ਰਦੇਸ਼ ਦੀਆਂ 7, ਬਿਹਾਰ ਦੀਆਂ 5, ਰਾਜਸਥਾਨ ਦੀਆਂ 13, ਝਾਰਖੰਡ ਦੀਆਂ 4, ਜੰਮੂ ਕਸ਼ਮੀਰ ਦੀਆਂ 7 ਸੀਟਾਂ ‘ਤੇ ਵੋਟਿੰਗ ਹੋਵੇਗੀ। ਇਹ ਪੜਾਅ ਭਾਜਪਾ ਲਈ ਅਹਿਮ ਮੰਨਿਆ ਜਾਂਦਾ ਹੈ ਕਿਉਂਕਿ ਇਸ ਵਿਚ ਜ਼ਿਆਦਾਤਰ ਸੀਟਾਂ ਭਾਜਪਾ ਦੇ ਖਾਤੇ ਵਿਚ ਹਨ ਅਤੇ ਸਰਕਾਰ ਬਨਾਉਣ ਲਈ ਇਹਨਾਂ ਸੀਟਾਂ ਨੂੰ ਬਚਾਉਣਾ ਭਾਜਪਾ ਲਈ ਜਰੂਰੀ ਹੋਵੇਗਾ।

51 ਸੀਟਾਂ ਵਿਚੋਂ ਉਤਰ ਪ੍ਰਦੇਸ਼ ਦੀ ਰਾਏਬਰੇਲੀ ਅਤੇ ਅਮੇਠੀ ਨੂੰ ਛੱਡ ਕੇ ਸਾਰੀਆਂ ਸੀਟਾਂ ਭਾਜਪਾ ਕੋਲ ਹਨ। ਉਥੇ ਹੀ ਰਾਜਸਥਾਨ ਦੀਆਂ ਇਹਨਾਂ 13 ਸੀਟਾਂ ਨੂੰ 2014 ਦੀਆਂ ਲੋਕ ਸਭਾ ਚੋਣਾਂ ਵਿਚ ਭਾਜਪਾ ਨੇ ਜਿੱਤਿਆ ਸੀ। ਇਸੇ ਤਰ੍ਹਾਂ ਮੱਧ ਪ੍ਰਦੇਸ਼ ਦੀਆਂ ਸਾਰੀਆਂ 7 ਸੀਟਾਂ ਨੂੰ 2014 ਵਿਚ ਭਾਜਪਾ ਨੇ ਜਿੱਤਿਆ ਸੀ। ਬਿਹਾਰ ਦੀਆਂ ਵੀ ਚਾਰੇ ਸੀਟਾਂ ‘ਤੇ ਭਾਜਪਾ ਨੇ ਜਿੱਤ ਹਾਸਿਲ ਕੀਤੀ ਸੀ।

ਲੋਕ ਸਭਾ ਚੋਣਾਂ ਦੇ ਪੰਜਵੇ ਪੜਾਅ ਵਿਚ ਵੀ ਭਾਜਪਾ ਲਈ ਇਹ ਜ਼ਰੂਰੀ ਇਮਤਿਹਾਨ ਹੈ। ਉਤਰ ਪ੍ਰਦੇਸ਼ ਵਿਚ ਸਪਾ ਅਤੇ ਬੀਐਸਈ ਦਾ ਗਠਜੋੜ ਜਿਥੇ ਕਈ ਸੀਟਾਂ ‘ਤੇ ਭਾਜਪਾ ਲਈ ਖਤਰਾ ਬਣ ਗਿਆ ਹੈ ਤਾਂ ਉਥੇ ਹੀ ਰਾਜਸਥਾਨ ਵਿਧਾਨ ਸਭਾ ਚੋਣਾਂ  ਤੋਂ ਬਾਅਦ ਕਾਂਗਰਸ ਵਿਚ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।  ਬਿਹਾਰ ਵਿਚ ਭਾਜਪਾ, ਜੇਡੀਯੂ, ਐਲਜੇਪੀ ਦਾ ਗਠਜੋੜ ਵੋਟ ਪ੍ਰਤੀਸ਼ਤ ਦੇ ਹਿਸਾਬ ਨਾਲ ਅੱਗੇ ਹੈ।

ਇਸੇ ਤਰ੍ਹਾਂ ਝਾਰਖੰਡ ਵਿਚ ਵੀ ਭਾਜਪਾ ਅਤੇ ਕਾਂਗਰਸ ਵਿਚ ਸਿੱਧੀ ਲੜਾਈ ਹੈ। ਪਿਛਲੀਆਂ ਚੋਣਾਂ ਵਿਚ ਭਾਜਪਾ ਨੇ ਇਥੇ 14 ਵਿਚੋਂ 13 ਸੀਟਾਂ ‘ਤੇ ਜਿੱਤ ਹਾਸਿਲ ਕੀਤੀ ਸੀ ਪਰ ਇਸ ਵਾਰ ਪਾਰਟੀ ਨੂੰ ਸੂਬਾ ਸਰਕਾਰ ਦੇ ਖਿਲਾਫ ਵੀ ਸੱਤਾ ਵਿਰੋਧੀ ਲਹਿਰ ਦਾ ਸਾਹਮਣਾ ਕਰਨਾ ਹੋਵੇਗਾ।