ਰਾਜੀਵ ਗਾਂਧੀ ‘ਤੇ ਦਿੱਤੇ ਬਿਆਨ ਨੂੰ ਲੈ ਕੇ ਰਾਹੁਲ-ਪ੍ਰਿਅੰਕਾ ਦਾ ਮੋਦੀ ‘ਤੇ ਨਿਸ਼ਾਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਲੋਕ ਸਭਾ ਚੋਣਾਂ ਦੌਰਾਨ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਨੇ ਪੀਐਮ ਮੋਦੀ ਵੱਲੋਂ ਰਾਜੀਵ ਗਾਂਧੀ ਬਾਰੇ ਦਿੱਤੇ ਬਿਆਨ ਨੂੰ ਲੈ ਕੇ ਜਵਾਬ ਦਿੱਤਾ ਹੈ।

Priyanka Gandhi and Rahul Gandhi

ਨਵੀਂ ਦਿੱਲੀ: ਲੋਕ ਸਭਾ ਚੋਣਾਂ ਦੌਰਾਨ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਨੇ ਪੀਐਮ ਮੋਦੀ ਵੱਲੋਂ ਰਾਜੀਵ ਗਾਂਧੀ ਬਾਰੇ ਦਿੱਤੇ ਬਿਆਨ ਨੂੰ ਲੈ ਕੇ ਜਵਾਬ ਦਿੱਤਾ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹਾ ਕਿ ਕਾਂਗਰਸ ਨੇ ਉਸ ‘ਤੇ ਰਾਫੇਲ ਡੀਲ ਨੂੰ ਲੈ ਕੇ ਇਲਜ਼ਾਮ ਲਗਾਏ ਹਨ। ਇਸ ਤੋਂ ਬਾਅਦ ਮੋਦੀ ਨੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ‘ਤੇ ਨਿਸ਼ਾਨਾ ਲਗਾਉਂਦਿਆ ਕਿਹਾ ਕਿ ‘ਮਿਸਟਰ ਕਲੀਨ’ ਦਾ ਜੀਵਨ ਕਾਲ ‘ਭ੍ਰਿਸ਼ਟਾਚਾਰ ਨੰਬਰ ਵਨ’ ਦੇ ਰੂਪ ਵਿਚ ਸਮਾਪਤ ਹੋਇਆ ਸੀ।

 


 

ਇਸ ਦੇ ਜਵਾਬ ਵਿਚ ਰਾਹੁਲ ਗਾਂਧੀ ਨੇ ਟਵੀਟ ਕਰਕੇ ਲਿਖਿਆ ਕਿ ਹੁਣ ਲੜਾਈ ਖਤਮ ਹੋ ਗਈ ਹੈ। ਉਹਨਾਂ ਨੇ ਮੋਦੀ ਨੂੰ ਕਿਹਾ ਕਿ ਹੁਣ ਉਹਨਾਂ ਦੇ ਕਰਮ ਉਹਨਾਂ ਦੇ ਇੰਤਜ਼ਾਰ ਕਰ ਰਹੇ ਹਨ। ਰਾਹੁਲ ਗਾਂਧੀ ਨੇ ਕਿਹਾ ਕਿ ਪੀਐਮ ਮੋਦੀ ਨੇ ਰਾਜੀਵ ਗਾਂਧੀ ਨੂੰ ਲੈ ਕੇ ਜੋ ਧਾਰਨਾ ਬਣਾਈ ਹੈ ਉਹ ਹੁਣ ਉਹਨਾਂ ਨੂੰ ਬਚਾ ਨਹੀਂ ਸਕੇਗੀ। ਟਵੀਟ ਦੇ ਅਖੀਰ ਵਿਚ ਉਹਨਾਂ ਨੇ ਮੋਦੀ ਲਈ ਪਿਆਰ ਅਤੇ ਜੱਫੀ ਵੀ ਲਿਖਿਆ।

 


 

ਇਸਦੇ ਨਾਲ ਹੀ ਪ੍ਰਿਅੰਕਾ ਗਾਂਧੀ ਨੇ ਟਵੀਟ ਕਰਕੇ ਪੀਐਮ ਮੋਦੀ ‘ਤੇ ਹਮਲਾ ਕੀਤਾ ਅਤੇ ਕਿਹਾ ਕਿ ਸ਼ਹੀਦਾਂ ਦੇ ਨਾਂਅ ‘ਤੇ ਵੋਟ ਮੰਗ ਕੇ ਉਹਨਾਂ ਦੀ ਸ਼ਹਾਦਤ ਨੂੰ ਅਪਮਾਨਿਤ ਕਰਨ ਵਾਲੇ ਪੀਐਮ ਮੋਦੀ ਨੂੰ ਅਮੇਠੀ ਦੀ ਜਨਤਾ ਜਵਾਬ ਦੇਵੇਗੀ। ਉਹਨਾਂ ਕਿਹਾ ਕਿ ਇਹ ਦੇਸ਼ ਧੋਖੇਬਾਜ਼ੀ ਨੂੰ ਕਦੀ ਮਾਫ ਨਹੀਂ ਕਰਦਾ।

ਪ੍ਰਧਾਨ ਮੰਤਰੀ ਨੇ ਕਾਂਗਰਸ ‘ਤੇ ਹਮਲਾ ਕਰਦੇ ਹੋਏ ਕਿਹਾ ਕਿ ਕਾਂਗਰਸ ਯੂਪੀ ਵਿਚ ਸਿਰਫ ਵੋਟ ਕੱਟਣ ਲਈ ਚੋਣਾਂ ਲੜ ਰਹੀ ਹੈ। ਪੀਐਮ ਮੋਦੀ ਨੇ ਰਾਜੀਵ ਗਾਂਧੀ ਦਾ ਨਾਂਅ ਲਏ ਬਗੈਰ ਕਿਹਾ ਸੀ ਕਿ ਤੁਹਾਡੇ ਪਿਤਾ ਜੀ ਨੂੰ ਉਹਨਾਂ ਦੇ ਰਾਜ ਦਰਬਾਰੀਆਂ ਨੇ ‘ਮਿਸਟਰ ਕਲੀਨ’ ਬਣਾ ਦਿੱਤਾ ਸੀ ਪਰ ਦੇਖਦੇ ਹੀ ਦੇਖਦੇ ਭ੍ਰਿਸ਼ਟਾਚਾਰ ਨੰਬਰ ਵਨ ਦੇ ਰੂਪ ਵਿਚ ਉਹਨਾਂ ਦਾ ਜੀਵਨਕਾਲ ਸਮਾਪਤ ਹੋ ਗਿਆ। ਪੀਐਮ ਨਰੇਂਦਰ ਮੋਦੀ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ‘ਤੇ ਅਮੇਠੀ ਵਿਚ ਕਿਸਾਨਾਂ ਦੀ ਜ਼ਮੀਨ ਹੜੱਪਣ ਦਾ ਇਲਜ਼ਾਮ ਵੀ ਲਗਾਇਆ ਸੀ।