ਚੰਡੀਗੜ੍ਹ 'ਚ ਕਰੋਨਾ ਦੇ 9 ਨਵੇ ਕੇਸ ਆਏ ਸਾਹਮਣੇ, ਮਰੀਜ਼ਾਂ ਦੀ ਗਿਣਤੀ ਹੋਈ 111

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਚੰਡੀਗੜ੍ਹ ਵਿਚ ਕਰੋਨਾ ਵਾਇਰਸ ਦਾ ਕਹਿਰ ਜਾਰੀ ਹੈ ਅੱਜ ਇੱਥੇ ਕਰੋਨਾ ਦੇ 9 ਨਵੇਂ ਮਾਮਲੇ ਸਾਹਮਣੇ ਆਏ ਹਨ।

Coronavirus

ਚੰਡੀਗੜ੍ਹ: ਚੰਡੀਗੜ੍ਹ ਵਿਚ ਕਰੋਨਾ ਵਾਇਰਸ ਦਾ ਕਹਿਰ ਜਾਰੀ ਹੈ ਅੱਜ ਇੱਥੇ ਕਰੋਨਾ ਦੇ 9 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿਚੋਂ 7 ਨਵੇਂ ਮਾਮਲੇ ਬਾਪੂ ਧਾਮ ਕਲੋਨੀ ਵਿਚੋਂ ਸਾਹਮਣੇ ਆਏ ਹਨ, ਜਿਸ ਤੋਂ ਬਾਅਦ ਇਹ ਪੂਰਾ ਇਲਾਕਾ ਕਰੋਨਾ ਵਾਇਰਸ ਦਾ ਹੌਟਸਪੋਟ ਬਣ ਚੁੱਕਾ ਹੈ। ਇਸ ਤੋਂ ਇਲਾਵਾ ਇਕ ਵਿਅਕਤੀ ਸੈਕਟਰ 30 ਬੀ ਅਤੇ ਇਕ ਧਨਾਸ ਤੋਂ ਪੌਜਟਿਵ ਆਇਆ ਹੈ।

ਜ਼ਿਕਰਯੋਗ ਹੈ ਕਿ ਇਨ੍ਹਾਂ ਨਵੇਂ ਮਾਮਲਿਆਂ ਦੇ ਸਾਹਮਣੇ ਆਉਂਣ ਨਾਲ ਸ਼ਹਿਰ ਵਿਚ ਮਰੀਜ਼ਾਂ ਦੀ ਗਿਣਤੀ 111 ਹੋ ਗਈ ਹੈ। ਦੱਸ ਦੱਈਏ ਕਿ ਹਾਲੇ ਕੱਲ ਹੀ ਪ੍ਰਸ਼ਾਸਨ ਦੇ ਵੱਲੋਂ ਲੌਕਡਾਊਨ ਵਿਚ ਢਿੱਲ ਦਿੱਤੀ ਗਈ ਸੀ ਤੇ ਅੱਜੇ ਇੱਥੇ ਕਰੋਨਾ ਦੇ ਕੇਸਾਂ ਦੀ ਗਿਣਤੀ 100 ਦਾ ਅੰਕੜਾ ਪਾਰ ਕਰ ਗਈ ਹੈ।  ਚੰਡੀਗੜ੍ਹ ‘ਚ ਪਹਿਲਾ ਕੇਸ 47 ਦਿਨ ਪਹਿਲਾਂ 18 ਮਾਰਚ ਨੂੰ ਆਇਆ ਸੀ।

ਇਸ ਤੋਂ ਪਹਿਲਾਂ ਬਾਪੂ ਧਾਮ ਕਲੋਨੀ ‘ਚ ਸ਼ਨੀਵਾਰ ਨੂੰ ਪੰਜ ਕੇਸ ਸਾਹਮਣੇ ਆਏ ਸੀ ਜਿਨ੍ਹਾਂ ‘ਚ ਇੱਕ 17 ਸਾਲਾ ਲੜਕਾ, 43 ਸਾਲਾ ਵਿਅਕਤੀ, 15 ਸਾਲਾ ਲੜਕਾ, 23 ਸਾਲਾ ਨੌਜਵਾਨ ਤੇ ਇੱਕ 13 ਸਾਲ ਦੀ ਲੜਕੀ ਮੌਜੂਦ ਹੈ। ਦੱਸ ਦੱਈਏ ਕਿ ਮਿਲੀ ਜਾਣਕਾਰੀ ਤੋਂ ਪਤਾ ਲੱਗਾ ਹੈ ਕਿ ਸ਼ਹਿਰ ਵਿਚ 21 ਮਰੀਜ਼ ਅਜਿਹੇ ਵੀ ਹਨ ਜਿਨ੍ਹਾਂ ਨੂੰ ਵਾਇਰਸ ਨੂੰ ਮਾਤ ਪਾ ਕੇ ਠੀਕ ਹੋ ਗਏ ਹਨ ਅਤੇ ਉਨ੍ਹਾਂ ਨੂੰ ਹੁਣ ਹਸਪਤਾਲ ਵਿਚੋਂ ਡਿਸਚਾਰਜ਼ ਕਰ ਦਿੱਤਾ ਹੈ।

ਇਸ ਤੋਂ ਇਲਾਵਾ ਇੱਥੇ ਇਕ ਵਿਅਕਤੀ ਦੀ ਮੌਤ ਹੋ ਚੁੱਕੀ ਹੈ। ਲੌਕਡਾਊਨ ਦੇ 8ਵੇਂ ਹਫਤੇ ਕੋਰੋਨਾ ਕੇਸਾਂ ‘ਚ ਇੱਕ ਦਮ ਉਛਾਲ ਦੇਖਿਆ ਗਿਆ ਹੈ। 28 ਅਪ੍ਰੈਲ ਨੂੰ ਇੱਥੇ 56 ਮਾਮਲੇ ਸਨ ਤੇ ਅੱਜ 5 ਮਈ ਨੂੰ ਇਹ ਮਾਮਲੇ ਵੱਧ ਕੇ 111 ਹੋ ਗਏ ਹਨ। ਦੱਸ ਦੱਈਏ ਕਿ ਦੇਸ਼ ਵਿਚ ਇਸੇ ਤਰ੍ਹਾਂ ਕਰੋਨਾ ਵਾਇਰਸ ਨਾਲ ਹੁਣ ਤੱਕ 42,836 ਲੋਕ ਪ੍ਰਭਾਵਿਤ ਹੋ ਚੁੱਕੇ ਹਨ। ਅਤੇ 1389 ਲੋਕਾਂ ਦੀ ਮੌਤ ਹੋ ਚੁੱਕੀ ਹੈ।  

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।