ਸਿੱਖਿਆ ਮੰਤਰੀ 12 ਵਜੇ ਲਾਈਵ ਹੋ ਕੇ, ਵਿਦਿਆਰਥੀਆਂ ਨਾਲ ਕਰਨਗੇ ਗੱਲਬਾਤ, ਹੋ ਸਕਦੇ ਹਨ ਵੱਡੇ ਐਲਾਨ!
ਮਨੁੱਖੀ ਸਰੋਤ ਵਿਕਾਸ ਮੰਤਰੀ (HRD) ਰਮੇਸ਼ ਪੋਖਰੀਅਲ ਨਿਸ਼ਾਂਕ ਸੋਸ਼ਲ ਮੀਡੀਆ ਦੇ ਜ਼ਰੀਏ ਇਕ ਵਾਰ ਫਿਰ ਅੱਜ ਨੂੰ ਲਾਈਵ ਹੋ ਕੇ ਵਿਦਿਆਰਥੀਆਂ ਦੇ ਸਵਾਲਾਂ ਦੇ ਜਵਾਬ ਦੇਣਗੇ
ਨਵੀਂ ਦਿੱਲੀ : ਮਨੁੱਖੀ ਸਰੋਤ ਵਿਕਾਸ ਮੰਤਰੀ (HRD) ਰਮੇਸ਼ ਪੋਖਰੀਅਲ ਨਿਸ਼ਾਂਕ ਸੋਸ਼ਲ ਮੀਡੀਆ ਦੇ ਜ਼ਰੀਏ ਇਕ ਵਾਰ ਫਿਰ 5 ਮਈ (ਅੱਜ) ਨੂੰ ਲਾਈਵ ਹੋ ਕੇ ਵਿਦਿਆਰਥੀਆਂ ਦੇ ਸਵਾਲਾਂ ਦੇ ਜਵਾਬ ਦੇਣਗੇ। ਕਰੋਨਾ ਵਾਇਰਸ ਕਾਰਨ ਦੇਸ਼ ਵਿਚ ਲੱਗੇ ਲੌਕਡਾਊਨ ਨੇ ਪੇਪਰਾਂ ਅਤੇ ਪ੍ਰੀਖਿਆਵਾਂ ਦੇ ਰਿਜਲਟ ਤੇ ਕਾਫੀ ਪ੍ਰਭਾਵ ਪਾਇਆ ਹੈ।
ਕਈ ਪ੍ਰੀਖਿਆਵਾਂ ਮੁਲਤਵੀ ਕਰ ਦਿੱਤੀਆਂ ਗਈਆਂ ਅਤੇ ਬਹੁਤ ਸਾਰੇ ਨਤੀਜੇ ਵੀ ਰੋਕ ਦਿੱਤੇ ਗਏ ਹਨ। ਅਜਿਹੀ ਸਥਿਤੀ ਵਿੱਚ ਵਿਦਿਆਰਥੀਆਂ ਦੇ ਮਨਾਂ ਵਿੱਚ ਕਈ ਤਰ੍ਹਾਂ ਦੇ ਪ੍ਰਸ਼ਨ ਪੈਦਾ ਹੋ ਰਹੇ ਹਨ। ਨਿਸ਼ਾਂਕ ਇਕ ਵਾਰ ਫਿਰ ਇਨ੍ਹਾਂ ਪ੍ਰਸ਼ਨਾਂ ਦੇ ਜਵਾਬ ਦੇਣ ਲਈ ਵਿਦਿਆਰਥੀਆਂ ਨਾਲ ਜੁੜ ਰਿਹੇ ਹਨ। ਦੱਸ ਦੱਈਏ ਕਿ ਨਿਸ਼ਾਂਕ ਇਸ ਲਾਈਵ ਦੇ ਦੌਰਾਨ, ਜੇਈਈ ਮੇਨ (JEE Main) ਅਤੇ (NEET) ਨੀਟ ਪ੍ਰੀਖਿਆਵਾਂ ਬਾਰੇ ਇੱਕ ਵੱਡਾ ਐਲਾਨ ਵੀ ਕਰ ਸਕਦੇ ਹੋ। ਇਸ ਦੇ ਨਾਲ ਹੀ ਇਸ ਲਾਈਵ ਵਿਚ ਦੇਸ਼ ਭਰ ਦੇ ਵਿਦਿਆਰਥੀ ਆਪਣੇ ਮਨ ਦੇ ਸਵਾਲ ਵੀ HRD ਮੰਤਰੀ ਨਿਸ਼ਾਂਕ ਤੋਂ ਪੁਛ ਸਕਦੇ ਹਨ।
ਇਸ ਤੋਂ ਇਲਾਵਾ ਉਹ ਸਿੱਖਿਆ ਪ੍ਰਣਾਲੀ ਨੂੰ ਹੋਰ ਵਧੀਆ ਬਣਾਉਂਣ ਲਈ ਨਿਸ਼ਾਂਕ ਨੂੰ ਸੁਝਾਅ ਦੇ ਸਕਦੇ ਹਨ। ਜ਼ਿਕਰਯੋਗ ਹੈ ਕਿ ਇਸ ਲਾਈਵ ਦੌਰਾਨ ਨਿਸ਼ਾਂਕ ਤੋਂ ਉਨ੍ਹਾਂ ਸਾਰੀਆਂ ਸਮੱਸਿਆਵਾਂ ਦੇ ਹੱਲ ਜਾਣ ਸਕਣਗੇ ਜਿਹੜੀ ਉਨ੍ਹਾਂ ਨੂੰ ਇਸ ਲੌਕਡਾਊਨ ਦੇ ਸਮੇਂ ਦੌਰਾਨ ਸਾਹਮਣੇ ਆ ਰਹੀਆਂ ਹਨ। ਦੱਸ ਦੱਈਏ ਕਿ ਨਿਸ਼ਾਂਕ ਦੇ ਵੱਲੋਂ ਪਹਿਲਾਂ ਵੀ ਇਸੇ ਤਰ੍ਹਾਂ ਦਾ ਇਕ ਵੈਬੀਨਾਰ ਕੀਤਾ ਸੀ ਜਿਸ ਵਿਚ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਇਨ੍ਹਾਂ ਹਲਾਤਾਂ ਵਿਚ ਆਨਲਾਈਨ ਸਟੱਡੀ ਦੇ ਜੋਰ ਦਿੱਤਾ ਸੀ।
ਹੁਣ HRD ਮਨਿਸ਼ਟਰ ਰਮੇਸ਼ ਪੋਖਰਿਆਲ ਨੇ ਟਵਿਟ ਕਰਕੇ ਵਿਦਿਆਰਥੀਆਂ ਨੂੰ ਆਪਣੇ ਸਵਾਲ ਕਮੈਂਟ ਸੈਕਸ਼ਨ ਵਿਚ ਭੇਜਣ ਨੂੰ ਕਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਵਿਦਿਆਰਥੀਆਂ ਦੇ ਜਵਾਬ ਦੇਣ ਤੋਂ ਬਾਅਦ ਉਹ ਅਧਿਆਪਕਾਂ ਨਾਲ ਵੀ ਇਕ ਵੈਬੀਨਾਰ ਕਰਨਗੇ, ਪਰ ਅਧਿਆਪਕਾਂ ਨਾਲ ਹੋਣ ਵਾਲੇ ਵੈਬੀਨਾਰ ਲਈ ਹਾਲੇ ਕੋਈ ਦਿਨ ਅਤੇ ਸਮਾਂ ਦਾ ਐਲਾਨ ਨਹੀਂ ਕੀਤਾ ਗਿਆ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।