Redmi Note 9 Pro ਦੀ ਵਿਕਰੀ ਅੱਜ ਤੋਂ ਸ਼ੁਰੂ, ਮਿਲੇਗੀ 1000 ਰੁ ਤੱਕ ਦੀ ਛੂਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦੇਸ਼ ਵਿਚ ਚੱਲ ਰਹੇ ਲੌਕਡਾਊਨ ਦੇ ਵਿਚ ਸਰਕਾਰ ਦੁਆਰਾ ਨਵੀਆਂ ਗਾਈਡ ਲਾਈਨ ਜ਼ਾਰੀ ਕਰਨ ਤੋਂ ਬਾਅਦ ਪਹਿਲੀ ਵਾਰ Redmi Note 9 Pro ਨੂੰ ਸੇਲ ਲਈ ਉਪਲੱਬਧ ਕਰਵਾਇਆ ਜਾ ਰਿਹਾ ਹੈ।

Redmi Note 9 Pro

ਨਵੀਂ ਦਿੱਲੀ : ਦੇਸ਼ ਵਿਚ ਚੱਲ ਰਹੇ ਲੌਕਡਾਊਨ ਦੇ ਵਿਚ ਸਰਕਾਰ ਦੁਆਰਾ ਨਵੀਆਂ ਗਾਈਡ ਲਾਈਨ ਜ਼ਾਰੀ ਕਰਨ ਤੋਂ ਬਾਅਦ ਪਹਿਲੀ ਵਾਰ Redmi Note 9 Pro ਨੂੰ ਸੇਲ ਲਈ ਉਪਲੱਬਧ ਕਰਵਾਇਆ ਜਾ ਰਿਹਾ ਹੈ। ਅੱਜ 5 ਮਈ ਤੋਂ ਇਸ ਦੀ ਦੁਪਹਿਰ 12 ਵਜੇ ਤੋਂ ਵਿਕਰੀ ਸ਼ੁਰੂ ਹੋ ਜਾਵੇਗੀ। ਜਿਸ ਤੋਂ ਬਾਅਦ ਗ੍ਰਾਹਕ ਇਸ ਸਮਾਰਟ ਫੋਨ ਨੂੰ ਐਮਾਜੋਨ ਅਤੇ ਸ਼ਿਅਓਮੀ ਦੀ ਵੈੱਬ ਸਾਈਟ ਤੇ ਜਾ ਕੇ ਖਰੀਦ ਸਕਦੇ ਹਨ।

Redmi Note 9 Pro ਇਸੇ ਕੰਪਨੀ ਦੀ Redmi Note 9 ਦੀ ਹੀ ਸੀਰੀਜ਼ ਦਾ ਇਕ ਹਿੱਸਾ ਹੈ। ਇਸ ਦੇ ਨਾਲ ਇਹ ਵੀ ਜ਼ਿਕਰਯੋਗ ਹੈ ਕਿ ਸਰਕਾਰ ਦੀਆਂ ਨਵੀਆਂ ਗਾਈਡਲਾਈਨ ਮੁਤਾਬਿਕ ਚੀਜਾਂ ਦੀ ਡਲਿਵਰੀ ਗ੍ਰੀਨ ਅਤੇ ਓਰੇਂਜ ਜ਼ੋਨ ਵਿਚ ਹੀ ਕੀਤੀ ਜਾਵੇਗੀ। Redmi Note 9 Pro ਦੀ ਭਾਰਤ ਵਿਚ ਸ਼ੁਰੂਆਤੀ ਕੀਮਤ 13,999 ਰੁਪਏ ਤੋਂ ਸ਼ੁਰੂ ਹੁੰਦੀ ਹੈ। ਇਹ ਕੀਮਤੀ ਇਸ ਸਮਾਰਟ ਫੋਨ ਦੀ ਰੈਮ ਅਤੇ ਸਟੋਰੇਜ਼ ਦੇ ਹਿਸਾਬ ਨਾਲ ਰੱਖੀਆਂ ਗਈਆਂ ਹਨ। ਜ਼ਿਕਰਯੋਗ ਹੈ ਕਿ ਇਸ ਸਮਾਰਟਫੋਨ ਦੇ ਨਾਲ ਗਾਹਕਾਂ ਨੂੰ ਕੁਝ ਆਫਰ ਵੀ ਮਿਲਣਗੇ।

ਆਈਸੀਆਈਸੀਆਈ ਬੈਂਕ ਕ੍ਰੈਡਿਟ ਕਾਰਡ ਧਾਰਕਾਂ ਨੂੰ ਈਐਮਆਈ ਟ੍ਰਾਂਜੈਕਸ਼ਨਾਂ 'ਤੇ 1,000 ਰੁਪਏ ਦੀ ਫਲੈਟ ਛੋਟ ਦਿੱਤੀ ਜਾਵੇਗੀ। Redmi Note 9 Pro ਦੀਆਂ ਸਪੈਸੀਫਿਕੇਸ਼ਨਸ ਦੀ ਗੱਲ ਕਰੀਏ ਤਾਂ ਇਹ ਐਂਡਰਾਇਡ 10 ਬੇਸਡ MIUI 11 'ਤੇ ਚੱਲਦਾ ਹੈ ਅਤੇ ਇਸ ਵਿਚ ਗੋਰਿਲਾ ਗਲਾਸ 5 ਪ੍ਰੋਟੈਕਸ਼ਨ ਦੇ ਨਾਲ 6.67 ਇੰਚ ਦਾ ਫੁੱਲ-ਐੱਚ + (1,080x2,400 ਪਿਕਸਲ) ਆਈਪੀਐਸ ਡਿਸਪਲੇਅ ਹੈ ਇਸ 'ਚ ਐਡਰੇਨੋ 618 ਜੀਪੀਯੂ ਅਤੇ 6 ਜੀਬੀ ਤਕ ਦੀ ਰੈਮ ਦੇ ਨਾਲ ਸਨੈਪਡ੍ਰੈਗਨ 720 ਜੀ ਪ੍ਰੋਸੈਸਰ ਮੌਜੂਦ ਹੈ।

ਫੋਟੋਗ੍ਰਾਫੀ ਲਈ ਇਸ ਦੇ ਰਿਅਰ ਵਿਚ ਕਵਾਡ ਕੈਮਰਾ ਸੈੱਟਅਪ ਕੀਤਾ ਗਿਆ ਹੈ। ਇਸ ਦਾ ਪ੍ਰਾਇਮਰੀ ਕੈਮਰਾ 48 MP ਦਾ ਹੈ।  ਇਸ ਤੋਂ ਇਲਾਵਾ 8 MP ਸੈਕੰਡਰੀ ਅਲਟਰਾ ਵਾਈਡ ਐਂਗਲ ਕੈਮਰਾ, 5 MP ਮੈਕਰੋ ਅਤੇ 2 MP ਕੈਮਰਾ ਵੀ ਦਿੱਤਾ ਗਿਆ ਹੈ। ਇਸ ਦਾ ਫਰੰਟ ਕੈਮਰਾ 16MP ਦਾ ਹੈ। ਇਸ ਤੋਂ ਇਲਾਵਾ ਇਸ ਦੀ ਬੈਟਰੀ 5,020mAh ਹੈ ਅਤੇ ਇਸ ਵਿਚ 18W ਫਾਸਟ ਚਾਰਜਿੰਗ ਨੂੰ ਸਪ੍ਰੋਟ ਮਿਲਦਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।