Note ਸੀਰੀਜ਼ ‘ਚ Redmi Note 8 Pro ਤੋਂ  ਬਾਅਦ Redmi Note 9 ਦਾ ਲਾਂਚ ਹੋਣਾ ਮੁਸ਼ਕਿਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

Xiaomi Redmi ਸੀਰੀਜ਼ ਦੇ ਯੂਜ਼ਰਜ਼ ਲਈ ਉਦਾਸ ਹੋਣ ਵਾਲੀ ਖ਼ਬਰ ਹੈ...

Redmi Note 8 Pro

ਨਵੀਂ ਦਿੱਲੀ: Xiaomi Redmi ਸੀਰੀਜ਼ ਦੇ ਯੂਜ਼ਰਜ਼ ਲਈ ਉਦਾਸ ਹੋਣ ਵਾਲੀ ਖ਼ਬਰ ਹੈ। ਕੰਪਨੀ ਆਪਣੇ ਇਸ ਸੀਰੀਜ਼ ਦੇ ਅਗਲੇ ਸਮਾਰਟਫੋਨ Xiaomi Redmi Note 9 ਨੂੰ ਲਾਂਚ ਨਹੀਂ ਕਰੇਗੀ। ਹਾਲਾਂਕਿ ਕੰਪਨੀ ਇਸ ਸੀਰੀਜ਼ ਨੂੰ ਜਲਦ ਹੀ ਫਿਰ ਤੋਂ ਰੀਸਟਾਰਟ ਕਰਨ ਵਾਲੀ ਹੈ। ਪਿਛਲੇ ਕੁਝ ਸਾਲਾ ਤੋਂ Redmi Note ਸੀਰੀਜ਼ ਨੂੰ ਯੂਜ਼ਰਜ਼ ਨੇ ਕਾਫ਼ੀ ਪਸੰਦ ਕੀਤਾ ਹੈ। ਇਸ ਸੀਰੀਜ਼ ਦੇ ਹੁਣ ਤਕ ਲਾਂਚ ਹੋਏ ਸਾਰੇ ਸਮਾਰਟਫੋਨਜ਼ ਭਾਰਤੀ ਯੂਜ਼ਰਜ਼ ਦੇ ਕਾਫੀ ਲੋਕਪ੍ਰਿਆ ਹਨ। ਇਸ ਦੀ ਖ਼ਾਸ ਗੱਲ ਇਹ ਹੈ ਕਿ ਮਿਡ ਬਜਟ ਰੇਂਜ 'ਚ ਆਉਂਦਾ ਹੈ, ਤੇ ਯੂਜ਼ਰਜ਼ ਨੂੰ ਇਸ ਰੇਂਜ 'ਚ ਇਕ ਵਧੀਆ ਕੈਮਰੇ ਵਾਲਾ ਸਮਾਰਟਫੋਨ ਮਿਲਦਾ ਹੈ।

ਇਸ ਸੀਰੀਜ਼ ਦੇ ਹੁਣ ਤਕ ਲਾਂਚ ਹੋਏ ਸਾਰੇ ਸਮਾਰਟਫੋਨਾਂ ਦੇ ਕੈਮਰੇ ਦੀ ਵਜ੍ਹਾ ਨਾਲ ਵੀ ਲੋਕ ਇਸ ਨੂੰ ਪਸੰਦ ਕਰਦੇ ਹਨ। 16 ਅਕਤੂਬਰ ਨੂੰ ਕੰਪਨੀ ਇਸ ਸੀਰੀਜ਼ ਦੇ ਅਗਲੇ ਸਮਾਰਟਫੋਨ Redmi Note 8 Pro ਨੂੰ ਲਾਂਚ ਕਰਨ ਵਾਲੀ ਹੈ। ਕੰਪਨੀ ਆਪਣੇ Mi Note ਸੀਰੀਜ਼ ਨੂੰ ਦੁਬਾਰਾ ਵਾਪਸ ਲੈ ਕੇ ਆ ਰਹੀ ਹੈ। ਇਸ ਸੀਰੀਜ਼ 'ਚ ਕੰਪਨੀ Mi Note 10 ਨੂੰ ਇਸ ਮਹੀਨੇ ਲਾਂਚ ਕਰ ਸਕਦੀ ਹੈ। ਲੀਕਡ ਰਿਪੋਰਟਸ ਦੀ ਮੰਨੀਏ ਤਾਂ ਇਸ ਸਮਾਰਟਫੋਨ ਨੂੰ ਇਸ ਮਹੀਨੇ ਅਖੀਰ 'ਚ ਲਾਂਚ ਕੀਤਾ ਜਾ ਸਕਦਾ ਹੈ।

ਹਾਲਾਂਕਿ ਇਸ ਸਮਾਰਟਫੋਨ ਦੇ ਕਿਸੇ ਵੀ ਸਪੈਸੀਫਿਕੇਸ਼ਨਾਂ ਦੇ ਬਾਰੇ 'ਚ ਫਿਲਹਾਲ ਕੋਈ ਜਾਣਕਾਰੀ ਨਹੀਂ ਮਿਲੀ। ਇਹ ਵੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ MI CC9 ਸੀਰੀਜ਼ ਵਾਲੇ ਸਪੈਸੀਫਿਕੇਸ਼ਨਜ਼ ਦੇ ਨਾਲ ਲਾਂਚ ਕੀਤਾ ਜਾ ਸਕਦਾ ਹੈ। ਇਸ ਸੀਰੀਜ਼ ਨੂੰ ਕੁਝ ਮਹੀਨੇ ਪਹਿਲਾਂ ਹੀ ਚੀਨ 'ਚ ਲਾਂਚ ਕੀਤਾ ਗਿਆ ਹੈ।ਕੰਪਨੀ ਇਸ ਸਮਾਰਟਫੋਨ ਨੂੰ ਗੇਮਿੰਗ ਲਵਰਸ ਨੂੰ ਟਾਰਗੇਟ ਕਰਕੇ ਲਾਂਚ ਕਰ ਸਕਦੀ ਹੈ। 

ਇਨ੍ਹਾਂ ਦਿਨਾਂ 'ਚ ਮਿਲੀ ਜਾਣਕਾਰੀ ਦੀ ਗੱਲ ਕਰੀਏ ਤਾਂ ਇਸ 'ਚ 64 ਮੈਗਾਪਿਕਸਲ ਦਾ ਰੀਅਰ ਕੈਮਰਾ ਦਿੱਤਾ ਜਾ ਸਕਦਾ ਹੈ। ਇਸ ਸਮਾਰਟਫੋਨ 'ਚ ਇਸ ਦੇ ਪਿਛਲੇ ਮਾਡਲ Redmi Note 7 Pro ਦੇ ਮੁਕਾਬਲੇ ਕਾਫ਼ੀ ਬਦਲਾਅ ਦੇਖਣ ਨੂੰ ਮਿਲ ਸਕਦਾ ਹੈ।