ਈਦ ਦੇ ਦਿਨ ਵੱਖਵਾਦੀਆਂ ਨੇ ਲਹਿਰਾਏ ਮੂਸਾ ਦੇ ਪੋਸਟਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਵੱਖਵਾਦੀਆਂ ਨੇ ਕੀਤਾ ਵਿਰੋਧ ਪ੍ਰਦਰਸ਼ਨ

Stone pelting in Kashmir on Eid

ਨਵੀਂ ਦਿੱਲੀ: ਈਦ ਦੇ ਦਿਨ ਵੀ ਜੰਮੂ ਕਸ਼ਮੀਰ ਵਿਚ ਵੱਖਵਾਦੀ ਕਈ ਇਲਾਕਿਆਂ ਵਿਚ ਹਿੰਸਕ ਪ੍ਰਦਰਸ਼ਨ ਕਰ ਰਹੇ ਹਨ। ਬੁੱਧਵਾਰ ਸਵੇਰੇ ਈਦ ਦੀ ਨਮਾਜ਼ ਅਦਾ ਕਰਨ ਤੋਂ ਬਾਅਦ ਸ਼੍ਰੀਨਗਰ ਦੀ ਜਾਮੀਆ ਮਸਜਿਦ ਤੋਂ ਬਾਹਰ ਲੋਕਾਂ ਨੇ ਪ੍ਰਦਰਸ਼ਨ ਕੀਤਾ ਅਤੇ ਜ਼ਾਕਿਰ ਮੂਸਾ ਜ਼ਿੰਦਾਬਾਦ ਦੇ ਨਾਅਰੇ ਲਗਾਏ। ਕਈ ਪ੍ਰਦਰਸ਼ਨਕਾਰੀਆਂ ਨੇ ਅਤਿਵਾਦੀ ਅਜ਼ਹਰ ਮਸੂਦ ਦੀਆਂ ਤਸਵੀਰਾਂ ਨਾਲ ਪਾਕਿਸਤਾਨੀ ਝੰਡੇ ਵੀ ਸੁਰੱਖਿਆ ਬਲਾਂ ਨੂੰ ਦਿਖਾਏ ਅਤੇ ਭਾਰਤ ਵਿਰੁਧ ਨਾਅਰੇ ਲਗਾਏ।

ਜਦੋਂ ਸੁਰੱਖਿਆ ਬਲਾਂ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਪੱਥਰ ਮਾਰਨੇ ਸ਼ੁਰੂ ਕਰ ਦਿੱਤੇ। ਸੁਰੱਖਿਆ ਬਲਾਂ ਦੀ ਜਵਾਬੀ ਕਾਰਵਾਈ ਵਿਚ ਕੁਝ ਨੌਜਵਾਨ ਜ਼ਖ਼ਮੀ ਹੋ ਗਏ। ਦਸ ਦਈਏ ਕਿ ਕੁਝ ਦਿਨ ਪਹਿਲਾਂ ਕਸ਼ਮੀਰ ਦੇ ਤ੍ਰਾਲ ਵਿਚ ਹੋਈ ਮੁਠਭੇੜ ਵਿਚ ਖ਼ਤਰਨਾਕ ਅਤਿਵਾਦੀ ਜ਼ਾਕਿਰ ਮੂਸਾ ਨੂੰ ਸੁਰੱਖਿਆ ਬਲਾਂ ਨੇ ਮਾਰ ਦਿੱਤਾ ਸੀ।

ਮੂਸਾ ਅਤਿਵਾਦੀ ਸੰਗਠਨ ਹਿਜ਼ਬੁਲ ਮੁਜ਼ਾਹਿਦੀਨ ਦਾ ਸਾਬਕਾ ਕਮਾਂਡਰ ਸੀ ਅਤੇ ਹੁਣ ਅਲਕਾਇਦਾ ਨਾਲ ਜੁੜਿਆ ਸਮੂਹ ਚਲਾਉਂਦਾ ਸੀ। ਜ਼ਾਕਿਰ ਮੂਸਾ ਦੇ ਐਨਕਾਉਂਟਰ ਤੋਂ ਬਾਅਦ ਘਾਟੀ ਵਿਚ ਬੀਤੇ ਕੁਝ ਦਿਨਾਂ ਤੋਂ ਤਣਾਅ ਬਣਿਆ ਹੋਇਆ ਹੈ। ਸੁਰੱਖਿਆ ਬਲਾਂ ਦੇ ਵਿਰੁਧ ਲੋਕ ਲਗਾਤਾਰ ਪ੍ਰਦਰਸ਼ਨ ਕਰ ਰਹੇ ਹਨ।