ਬੰਗਾਲ: ਵੈਕਸੀਨ ਸਰਟੀਫਿਕੇਟ ’ਤੇ PM ਦੀ ਥਾਂ ਲੱਗੇਗੀ ਮਮਤਾ ਬੈਨਰਜੀ ਦੀ ਫੋਟੋ, BJP ਨੇ ਕੀਤਾ ਵਿਰੋਧ
ਮਮਤਾ ਬੈਨਰਜੀ ਨੇ ਵੱਡਾ ਫੈਸਲਾ ਲੈਂਦੇ ਹੋਏ ਕੋਰੋਨਾ ਵੈਕਸੀਨ ਸਰਟੀਫਿਕੇਟ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫੋਟੋ ਹਟਾਉਣ ਦਾ ਫੈਸਲਾ ਲਿਆ ਹੈ।
ਕੋਲਕਾਤਾ: ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ (Mamata Banerjee) ਨੇ ਵੱਡਾ ਫੈਸਲਾ ਲੈਂਦੇ ਹੋਏ ਕੋਰੋਨਾ ਵੈਕਸੀਨ ਸਰਟੀਫਿਕੇਟ (Corona Vaccine Certificate) ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਦੀ ਫੋਟੋ ਹਟਾਉਣ ਦਾ ਫੈਸਲਾ ਲਿਆ ਹੈ। ਹੁਣ ਸੂਬੇ ਵਿਚ 18-44 ਸਾਲ ਦੇ ਲੋਕਾਂ ਨੂੰ ਟੀਕਾਕਰਨ ਤੋਂ ਬਾਅਦ ਮਮਤਾ ਬੈਨਰਜੀ ਦੀ ਫੋਟੋ ਵਾਲੇ ਸਰਟੀਫਿਕੇਟ ਦਿੱਤੇ ਜਾਣਗੇ।
ਇਹ ਵੀ ਪੜ੍ਹੋ: Paper Artist ਗੁਰਪ੍ਰੀਤ ਸਿੰਘ ਨੇ ਬਣਾਇਆ 1984 ਵੇਲੇ ਢਹਿ-ਢੇਰੀ ਕੀਤੇ ਅਕਾਲ ਤਖ਼ਤ ਸਾਹਿਬ ਦਾ ਮਾਡਲ
ਮਮਤਾ ਬੈਨਰਜੀ ਨੇ ਇਹ ਕਦਮ ਅਜਿਹੇ ਸਮੇਂ ਚੁੱਕਿਆ ਹੈ ਜਦੋਂ ਟੀਐਮਸੀ (TMC) ਨੇ ਵੈਕਸੀਨੇਸ਼ਨ ਸਰਟੀਫਿਕੇਟ ਉੱਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫੋਟੋ ਨੂੰ ਲੈ ਕੇ ਭਾਜਪਾ ਅਤੇ ਪੀਐਮ ਮੋਦੀ ਦੀ ਅਲੋਚਨਾ ਕੀਤੀ ਸੀ। 2021 ਵਿਚ ਹੋਈਆਂ ਬੰਗਾਲ ਵਿਧਾਨ ਸਭਾ ਚੋਣਾਂ ਦੌਰਾਨ ਟੀਐਮਸੀ ਨੇ ਇਸ ਮੁੱਦੇ ’ਤੇ ਚੋਣ ਕਮਿਸ਼ਨ (Election Commission) ਕੋਲ ਵੀ ਸ਼ਿਕਾਇਤ ਕੀਤੀ ਸੀ।
ਇਹ ਵੀ ਪੜ੍ਹੋ: Twitter ਦੀ ਕਾਰਵਾਈ: ਹੁਣ RSS ਮੁਖੀ ਮੋਹਨ ਭਾਗਵਤ ਦੇ ਅਕਾਊਂਟ ਤੋਂ ਹਟਾਇਆ Blue Tick
ਟੀਐਮਸੀ ਨੇ ਟੀਕਾਕਰਨ ਤੋਂ ਬਾਅਦ ਮਿਲ ਰਹੇ ਸਰਟੀਫਿਕੇਟ ਉੱਤੇ ਪੀਐਮ ਮੋਦੀ ਦੀ ਤਸਵੀਰ ਨੂੰ ਚੋਣ ਜ਼ਾਬਤੇ ਦੀ ਉਲੰਘਣਾ ਦੱਸਿਆ ਸੀ। ਉਧਰ ਟੀਐਮਸੀ ਸਰਕਾਰ ਦੇ ਇਸ ਫੈਸਲੇ ਦਾ ਭਾਜਪਾ ਨੇ ਵਿਰੋਧ ਕੀਤਾ ਹੈ।
ਇਹ ਵੀ ਪੜ੍ਹੋ: ਦੇਸ਼ ’ਚ ਹੋਰ ਹੌਲੀ ਹੋਈ ਕੋਰੋਨਾ ਦੀ ਰਫ਼ਤਾਰ, ਇਕ ਦਿਨ ’ਚ 1.20 ਲੱਖ ਨਵੇਂ ਮਾਮਲੇ
ਭਾਜਪਾ (BJP) ਦੇ ਸੀਨੀਅਰ ਨੇਤਾ ਅਤੇ ਬੁਲਾਰੇ ਸਮਿਕ ਭੱਟਾਚਾਰੀਆ ਦਾ ਕਹਿਣਾ ਹੈ ਕਿ ਟੀਐਮਸੀ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਸ਼ਾਨ ਨੂੰ ਸਵੀਕਾਰ ਨਹੀਂ ਕਰ ਰਹੀ ਹੈ। ਟੀਐਮਸੀ ਇਕ ਵੱਖਰੇ ਨਿਰਭਰ ਦੇਸ਼ ਦੀ ਤਰ੍ਹਾਂ ਵਰਤਾਅ ਕਰ ਰਹੀ ਹੈ। ਟੀਐਮਸੀ ਇਹ ਮੰਨਣ ਲਈ ਤਿਆਰ ਨਹੀਂ ਹੈ ਕਿ ਉਹ ਜਿੱਥੇ ਹਨ ਉਹ ਭਾਰਤ ਦਾ ਸੂਬਾ ਹੈ।