ਆਜ਼ਾਦੀ ਤੋਂ ਲੈ ਕੇ ਹੁਣ ਤਕ ਲੋਕ ਸਭਾ ’ਚ ਭਾਸ਼ਣਾਂ ਦੇ 14 ਲੱਖ ਸਫ਼ਿਆਂ ਨੂੰ ਕੀਤਾ ਜਾਵੇਗਾ ਆਨਲਾਈਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੇਂਦਰ ਸਰਕਾਰ ਨੇ ਪੰਜਾਬੀ ਯੂਨੀਵਰਿਸਟੀ ਪਟਿਆਲਾ ਸਣੇ ਛੇ ਅਦਾਰਿਆਂ ਨੂੰ ਸੌਂਪੀ ਅਹਿਮ ਜ਼ਿੰਮੇਵਾਰੀ

Lok Sabha

 

ਚੰਡੀਗੜ੍ਹ: ਕੇਂਦਰ ਸਰਕਾਰ ਵਲੋਂ ਸੰਸਦ ਦੇ ਹੇਠਲੇ ਸਦਨ ਲੋਕ ਸਭਾ ਵਿਚ ਆਜ਼ਾਦੀ ਤੋਂ ਬਾਅਦ ਪ੍ਰਧਾਨ ਮੰਤਰੀ, ਮੰਤਰੀਆਂ ਤੇ ਹੋਰ ਆਗੂਆਂ ਵਲੋਂ ਦਿਤੇ ਗਏ ਭਾਸ਼ਣਾਂ ਨੂੰ ਆਨਲਾਈਨ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਦੌਰਾਨ ਭਾਸ਼ਣਾਂ ਦੇ 14 ਲੱਖ ਸਫ਼ੇ ਆਨਲਾਈਨ ਕੀਤੇ ਜਾਣਗੇ। ਕੇਂਦਰ ਸਰਕਾਰ ਨੇ ਇਹ ਜ਼ਿੰਮੇਵਾਰੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਸਮੇਤ ਦੇਸ਼ ਦੇ 6 ਮੋਹਰੀ ਵਿਦਿਅਕ ਅਦਾਰਿਆਂ ਨੂੰ ਸੌਂਪੀ ਹੈ।

ਇਹ ਵੀ ਪੜ੍ਹੋ: ਹੇਮਕੁੰਟ ਸਾਹਿਬ ਨੇੜੇ ਡਿੱਗੀ ਬਰਫ਼ ਦੀ ਚਟਾਨ : ਦਬੇ ਸ਼ਰਧਾਲੂ, ਔਰਤ ਦੀ ਮਿਲੀ ਲਾਸ਼, ਬਚਾਅ ਕਾਰਜ ਜਾਰੀ  

ਇਸ ਤੋਂ ਇਲਾਵਾ ਆਈ.ਆਈ.ਟੀ. ਮੁੰਬਈ, ਆਈ.ਆਈ.ਟੀ. ਹੈਦਰਾਬਾਦ, ਆਈ.ਆਈ.ਟੀ. ਦਿੱਲੀ, ਸੀ-ਡੈਕ ਨੋਇਡਾਅਤੇ ਆਈ.ਆਈ.ਟੀ. ਜੋਧਪੁਰ ਨੂੰ ਵੀ ਜ਼ਿੰਮੇਵਾਰੀ ਦਿਤੀ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਵਲੋਂ 14 ਕਰੋੜ ਰੁਪਏ ਦੀ ਲਾਗਤ ਨਾਲ ਇਹ ਪ੍ਰਾਜੈਕਟ ਤਿਆਰ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਝਾਂਸੀ : ਸਟੰਟਬਾਜ਼ੀ ਪਈ ਮਹਿੰਗੀ, ਬਾਈਕ ਤੋਂ ਡਿੱਗਣ ਕਾਰਨ 12ਵੀਂ ਜਮਾਤ ਦੀ ਵਿਦਿਆਰਥਣ ਦੀ ਮੌਤ 

ਇਸ ਦੇ ਤਹਿਤ ਭਾਸ਼ਣਾਂ ਦੇ ਉਪਲਬਧ ਸਰੋਤਾਂ ਤੋਂ ਇਨ੍ਹਾਂ ਨੂੰ ਆਧੁਨਿਕ ਤਕਨਾਲੋਜੀ ਦੀ ਵਰਤੋਂ ਕਰਕੇ ਇੰਟਰਨੈੱਟ ’ਤੇ ਖੋਜ ਕਰਨ ਦੇ ਯੋਗ ਬਣਾਇਆ ਜਾਵੇਗਾ। ਇਸ ਦੇ ਲਈ ਜੇਪੀਜੀ ਜਾਂ ਹੋਰ ਸਰੂਪ ਵਿਚ ਉਪਲਬਧ ਫਾਈਲਾਂ ਨੂੰ ਆਧੁਨਿਕ ਤਕਨਾਲੋਜੀ ਦੀ ਵਰਤੋਂ ਕਰ ਕੇ ਸ਼ਬਦਾਂ ਦਾ ਰੂਪ ਦਿਤਾ ਜਾਵੇਗਾ। ਦਸਿਆ ਜਾ ਰਿਹਾ ਹੈ ਕਿ ਓ.ਸੀ.ਆਰ. ਪ੍ਰਣਾਲੀ ਨਾਲ ਤਸਵੀਰਾਂ ਵਿਚਲੇ ਸ਼ਬਦਾਂ ਨੂੰ ਅੱਖਰਾਂ ਵਿਚ ਬਦਲਿਆ ਜਾਵੇਗਾ ਤੇ ਇਸ ਕੰਮ ਦਾ ਜ਼ਿੰਮਾ ਪੰਜਾਬੀ ਯੂਨੀਵਰਸਿਟੀ ਨੂੰ ਸੌਂਪਿਆ ਗਿਆ ਹੈ।

ਇਹ ਵੀ ਪੜ੍ਹੋ: ਟ੍ਰੈਫਿਕ ਨਿਯਮ ਤੋੜਨ ਵਾਲਿਆਂ ਲਈ ਅਹਿਮ ਖ਼ਬਰ : 26 ਨਵੀਂਆਂ ਥਾਵਾਂ ’ਤੇ ਲਗਣਗੇ 220 ਕੈਮਰੇ

ਯੂਨੀਵਰਸਿਟੀ ਵਿਚ ਇਸ ਪ੍ਰਾਜੈਕਟ ਦੇ ਮੁਖੀ ਡਾ. ਗੁਰਪ੍ਰੀਤ ਸਿੰਘ ਲਹਿਲ ਨੇ ਦਸਿਆ ਕਿ ਜੇਕਰ ਇਹ ਕੰਮ ਉਨ੍ਹਾਂ ਕੋਲ ਨਾ ਭੇਜਿਆ ਜਾਂਦਾ ਤਾਂ 14 ਲੱਖ ਸਫ਼ੇ ਟਾਈਪ ਕਰਨੇ ਪੈਣੇ ਸਨ ਪਰ ਹੁਣ ਇਸ ਨੂੰ ਓ.ਸੀ.ਆਰ. ਨਾਲ ਕਨਵਰਟ ਕਰ ਕੇ ਨਵਾਂ ਰੂਪ ਦਿਤਾ ਜਾਵੇਗਾ। ਇਹ ਖੋਜ ਕਾਰਜ ਤਿੰਨ ਸਾਲਾਂ ਵਿਚ ਮੁਕੰਮਲ ਕਰਨ ਦਾ ਟੀਚਾ ਦਿਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਨੂੰ ਇਹ ਜ਼ਿੰਮੇਵਾਰੀ ਮਿਲਣਾ ਯੂਨੀਵਰਸਿਟੀ ਲਈ ਮਾਣ ਵਾਲੀ ਗੱਲ ਹੈ।