ਨਾਬਾਲਗ ਪਹਿਲਵਾਨ ਦੇ ਪਿਤਾ ਦਾ ਬਿਆਨ, “ਬ੍ਰਿਜ ਭੂਸ਼ਣ ਵਿਰੁਧ ਦਰਜ ਸ਼ਿਕਾਇਤ ਨਹੀਂ ਲਈ ਵਾਪਸ”

ਏਜੰਸੀ

ਖ਼ਬਰਾਂ, ਰਾਸ਼ਟਰੀ

ਕਿਹਾ, ਕੀਤੇ ਜਾ ਰਹੇ ਬੇਬੁਨਿਆਦ ਦਾਅਵੇ

Brij Bhushan Sharan Singh

 

ਨਵੀਂ ਦਿੱਲੀ: ਭਾਰਤੀ ਕੁਸ਼ਤੀ ਮਹਾਸੰਘ ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਵਿਰੁਧ ਦੂਜੀ ਐਫ.ਆਈ.ਆਰ. ਦਰਜ ਕਰਵਾਉਣ ਵਾਲੀ ਨਾਬਾਲਗ ਪਹਿਲਵਾਨ ਦੇ ਪਿਤਾ ਨੇ ਕਿਹਾ ਹੈ ਕਿ ਉਨ੍ਹਾਂ ਨੇ ਅਪਣੀ ਸ਼ਿਕਾਇਤ ਵਾਪਸ ਨਹੀਂ ਲਈ ਹੈ। ਜੋ ਵੀ ਦਾਅਵੇ ਕੀਤੇ ਜਾ ਰਹੇ ਹਨ, ਉਹ ਬੇਬੁਨਿਆਦ ਹਨ। ਪੀੜਤਾ ਦੇ ਪਿਤਾ ਨੇ ਕਿਹਾ ਕਿ ਉਨ੍ਹਾਂ ਨੇ ਪਟਿਆਲਾ ਹਾਊਸ ਕੋਰਟ ਤੋਂ ਬ੍ਰਿਜ ਭੂਸ਼ਣ ਵਰੁੱਧ ਕੀਤੀ ਸ਼ਿਕਾਇਤ ਵਾਪਸ ਨਹੀਂ ਲਈ ਹੈ।

ਇਹ ਵੀ ਪੜ੍ਹੋ: ਲੁਧਿਆਣਾ ਤਿਹਰਾ ਕਤਲ ਕੇਸ: 15 ਦਿਨ ਬਾਅਦ ਕਾਤਲ ਗ੍ਰਿਫ਼ਤਾਰ, 100 ਤੋਂ ਵੱਧ ਵਾਰਦਾਤਾਂ ਨੂੰ ਅੰਜਾਮ ਦੇ ਚੁਕਿਆ ਮੁਲਜ਼ਮ

ਉਨ੍ਹਾਂ ਕਿਹਾ ਕਿ ਮੈਂ ਕੁਝ ਸਮੇਂ ਲਈ ਬਾਹਰ ਸੀ ਅਤੇ ਸੋਸ਼ਲ ਮੀਡੀਆ, ਟੀਵੀ ਚੈਨਲਾਂ ਤੋਂ ਪਤਾ ਲੱਗਿਆ। ਮੈਂ ਦੇਖ ਰਿਹਾ ਹਾਂ ਕਿ ਪਹਿਲਵਾਨਾਂ ਵਿਰੁਧ ਬਹੁਤ ਸਾਰੀਆਂ ਝੂਠੀਆਂ ਖ਼ਬਰਾਂ ਫੈਲਾਈਆਂ ਜਾ ਰਹੀਆਂ ਹਨ। ਮੇਰੀ ਬੇਟੀ ਦੀ ਉਮਰ ਬਾਰੇ ਵੀ ਗ਼ਲਤ ਖ਼ਬਰ ਦਿਤੀ ਗਈ। ਉਹ ਨਾਬਾਲਗ ਹੈ ਅਤੇ ਮੈਂ ਅਪਣੀ ਸ਼ਿਕਾਇਤ ਵਾਪਸ ਕਿਉਂ ਲਵਾਂ।

ਇਹ ਵੀ ਪੜ੍ਹੋ: ਅਫ਼ਗਾਨਿਸਤਾਨ ਦੇ ਸਕੂਲਾਂ ਵਿਚ 80 ਵਿਦਿਆਰਥਣਾਂ ਨੂੰ ਦਿਤਾ ਗਿਆ ਜ਼ਹਿਰ: ਰਿਪੋਰਟ

ਦੱਸ ਦਈਏ ਕਿ ਦੋ ਦਿਨ ਪਹਿਲਾਂ ਉਨ੍ਹਾਂ ਨੇ ਦਿੱਲੀ ਪੁਲਿਸ ਦੀ ਕਾਰਵਾਈ 'ਤੇ ਤਸੱਲੀ ਪ੍ਰਗਟਾਈ ਸੀ ਅਤੇ ਕਿਹਾ ਸੀ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਉਨ੍ਹਾਂ ਨੂੰ ਇਨਸਾਫ਼ ਮਿਲੇਗਾ। ਉਨ੍ਹਾਂ ਕਿਹਾ ਕਿ ਇਹ ਲੜਾਈ ਕੁਸ਼ਤੀ ਸੰਘ ਦੇ ਮੁਖੀ ਵਿਰੁਧ ਹੈ ਨਾ ਕਿ ਕਿਸੇ ਹੋਰ ਵਿਰੁਧ। ਉਨ੍ਹਾਂ ਕਿਹਾ ਕਿ ਇਸ ਲੜਾਈ ਵਿਚ ਭਾਜਪਾ ਦੇ ਕੁਝ ਆਗੂ ਵੀ ਉਨ੍ਹਾਂ ਦਾ ਸਾਥ ਦੇ ਰਹੇ ਹਨ। ਉਹ ਉਸ ਦੇ ਪਰਿਵਾਰ ਨਾਲ ਖੜ੍ਹੇ ਹਨ।

ਇਹ ਵੀ ਪੜ੍ਹੋ: ਨੌਜੁਆਨਾਂ ਨੇ ਰੋਕਿਆ ਕੈਬਨਿਟ ਮੰਤਰੀ ਬਲਕਾਰ ਸਿੰਘ ਦਾ ਕਾਫ਼ਲਾ, ਪਾਇਲਟ ਗੱਡੀ ‘ਤੇ ਮਾਰੀ ਇੱਟ

ਉਨ੍ਹਾਂ ਅੱਗੇ ਕਿਹਾ ਕਿ ਜਿਸ ਨੂੰ ਵੀ ਅਪਣੀਆਂ ਧੀਆਂ ਦੀ ਫ਼ਿਕਰ ਹੈ ਉਹ ਮਹਿਲਾ ਪਹਿਲਵਾਨਾਂ ਦੇ ਨਾਲ ਖੜ੍ਹੇ ਹਨ। ਪਹਿਲਵਾਨ ਇਕ ਮਹੀਨੇ ਤੋਂ ਰੋਸ ਪ੍ਰਦਰਸ਼ਨ ਕਰ ਰਹੇ ਸਨ। ਅਸੀਂ ਜਾਣਦੇ ਹਾਂ ਕਿ ਜਾਂਚ ਵਿਚ ਸਮਾਂ ਲੱਗਦਾ ਹੈ ਅਤੇ ਸਾਨੂੰ ਸਬਰ ਰੱਖਣਾ ਚਾਹੀਦਾ ਹੈ। ਮੈਨੂੰ ਉਮੀਦ ਹੈ ਕਿ ਨਿਆਂ ਹੋਵੇਗਾ ਅਤੇ ਜਲਦੀ ਹੀ ਬ੍ਰਿਜ ਭੂਸ਼ਣ ਜੇਲ੍ਹ ਵਿਚ ਹੋਣਗੇ। ਦੱਸ ਦੇਈਏ ਕਿ ਪੀੜਤਾ ਦੇ ਪਿਤਾ ਵੀ ਪਹਿਲਵਾਨ ਸਨ।