ਪਹਿਲਵਾਨਾਂ ਨਾਲ ਇਨਸਾਫ਼ ਹੋਵੇਗਾ, ਪੁਲਿਸ ਜਲਦ ਦਾਇਰ ਕਰੇਗੀ ਚਾਰਜਸ਼ੀਟ: ਅਨੁਰਾਗ ਠਾਕੁਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਿਹਾ, ਜੇਕਰ ਕਿਸੇ ਨਾਲ ਕੋਈ ਅੱਤਿਆਚਾਰ ਹੋਇਆ ਹੈ ਤਾਂ ਉਸ ਨੂੰ ਜਲਦੀ ਇਨਸਾਫ਼ ਮਿਲਣਾ ਚਾਹੀਦਾ ਹੈ

Anurag thakur

 

ਨਵੀਂ ਦਿੱਲੀ:  ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਹਰ ਕੋਈ ਚਾਹੁੰਦਾ ਹੈ ਕਿ ਭਾਰਤੀ ਕੁਸ਼ਤੀ ਸੰਘ ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਵਿਰੁਧ ਪ੍ਰਦਰਸ਼ਨ ਕਰ ਰਹੇ ਪਹਿਲਵਾਨਾਂ ਨੂੰ ਇਨਸਾਫ਼ ਮਿਲੇ ਪਰ ਇਹ ਕਾਨੂੰਨੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਹੀ ਸੰਭਵ ਹੈ। ਇਸ ਤੋਂ ਦੋ ਦਿਨ ਪਹਿਲਾਂ ਚੋਟੀ ਦੇ ਪਹਿਲਵਾਨਾਂ ਨੇ ਹਰਿਦੁਆਰ ਦੀ ਗੰਗਾ ਨਦੀ ਵਿਚ ਅਪਣੇ ਤਮਗ਼ੇ ਸੁੱਟਣ ਦੀ ਧਮਕੀ ਦਿਤੀ ਸੀ।

ਇਹ ਵੀ ਪੜ੍ਹੋ: ਕੈਨੇਡਾ 'ਚ ਸੱਭ ਤੋਂ ਘੱਟ ਉਮਰ ਦਾ ਵਿਧਾਇਕ ਬਣਿਆ ਪੰਜਾਬੀ ਨੌਜੁਆਨ

ਖੇਡ ਮੰਤਰੀ ਨੇ ਕਿਹਾ, "ਸਰਕਾਰ ਵੀ ਨਿਰਪੱਖ ਜਾਂਚ ਚਾਹੁੰਦੀ ਹੈ। ਅਸੀਂ ਸਾਰੇ ਚਾਹੁੰਦੇ ਹਾਂ ਕਿ ਇਨਸਾਫ਼ ਹੋਵੇ, ਪਰ ਇਸ ਲਈ ਕਾਨੂੰਨੀ ਪ੍ਰਕਿਰਿਆ ਪੂਰੀ ਹੋਣ ਦਾ ਇੰਤਜ਼ਾਰ ਕਰਨਾ ਪਵੇਗਾ। ਪੁਲਿਸ ਜਲਦ ਚਾਰਜਸ਼ੀਟ ਦਾਇਰ ਕਰੇਗੀ।" ਅਨੁਰਾਗ ਠਾਕੁਰ ਨੇ ਕਿਹਾ ਕਿ ਦਿੱਲੀ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ, ਜੋ ਕਿ ਭਾਜਪਾ ਦੇ ਸੰਸਦ ਮੈਂਬਰ ਬ੍ਰਿਜ ਭੂਸ਼ਣ ਸ਼ਰਨ ਸਿੰਘ ਵਿਰੁੱਧ ਜਿਨਸੀ ਸ਼ੋਸ਼ਣ ਦੇ ਦੋਸ਼ਾਂ 'ਤੇ ਸਰਕਾਰ ਦੁਆਰਾ ਨਿਯੁਕਤ ਕਮੇਟੀ ਦੀ ਰਿਪੋਰਟ ਤੋਂ ਬਾਅਦ ਦਰਜ ਕੀਤਾ ਗਿਆ ਸੀ।

ਇਹ ਵੀ ਪੜ੍ਹੋ: ਫਾਜ਼ਿਲਕਾ: ਕਾਊਂਟਰ ਇੰਟੈਲੀਜੈਂਸ ਨੇ ਮੁਲਜ਼ਮ ਨੂੰ 2.4 ਕਿਲੋ ਹੈਰੋਇਨ ਸਮੇਤ ਕੀਤਾ ਕਾਬੂ 

ਉਨ੍ਹਾਂ ਕਿਹਾ, "ਕੋਈ ਵੀ ਖਿਡਾਰੀ ਹੋਵੇ ਜਾਂ ਮਹਿਲਾ,  ਜੇਕਰ ਕਿਸੇ ਨਾਲ ਕੋਈ ਅੱਤਿਆਚਾਰ ਹੋਇਆ ਹੈ ਤਾਂ ਉਸ ਨੂੰ ਜਲਦੀ ਇਨਸਾਫ਼ ਮਿਲਣਾ ਚਾਹੀਦਾ ਹੈ। ਪਹਿਲਵਾਨਾਂ ਦਾ ਮਾਮਲਾ ਸੱਤ ਸਾਲ ਪੁਰਾਣਾ ਹੈ। ਇਸ ਸਾਲ ਜਨਵਰੀ ਵਿਚ ਅਸੀਂ ਉਨ੍ਹਾਂ ਨੂੰ ਐਫ.ਆਈ.ਆਰ. ਦਰਜ ਕਰਨ ਲਈ ਵੀ ਕਿਹਾ ਸੀ।" ਉਨ੍ਹਾਂ ਕਿਹਾ ਕਿ ਉਹ ਸਿਰਫ਼ ਸਰਕਾਰ ਦਾ ਦਖ਼ਲ ਚਾਹੁੰਦੇ ਹਨ।"

ਇਹ ਵੀ ਪੜ੍ਹੋ: ਲੱਖਾਂ ਰੁਪਏ ਦੀ ਨੌਕਰੀ ਛੱਡ ਕੇ ਕਿਸਾਨ ਦੇ ਪੁੱਤ ਨੇ ਚੁਣਿਆ ਖੇਤੀ ਦਾ ਰਾਹ 

ਕੀ ਮੁਲਜ਼ਮ ਭਾਜਪਾ ਦਾ ਸੰਸਦ ਮੈਂਬਰ ਹੋਣ ਕਾਰਨ ਕਾਰਵਾਈ ਵਿਚ ਦੇਰੀ ਹੋ ਰਹੀ ਹੈ? ਇਸ ਦੇ ਜਵਾਬ 'ਚ ਅਨੁਰਾਗ ਠਾਕੁਰ ਨੇ ਕਿਹਾ, "ਪੱਖਪਾਤ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਅਸੀਂ ਸਾਰੇ ਜਾਂਚ ਜਲਦੀ ਪੂਰੀ ਕਰਨ ਦੇ ਪੱਖ 'ਚ ਹਾਂ।" ਠਾਕੁਰ ਨੇ ਕਿਹਾ, "ਸਰਕਾਰ ਨੇ ਪਹਿਲਵਾਨਾਂ ਦੀ ਹਰ ਗੱਲ ਮੰਨ ਲਈ। ਇਲਜ਼ਾਮਾਂ ਦੀ ਜਾਂਚ ਲਈ ਇਕ ਕਮੇਟੀ ਵੀ ਬਣਾਈ ਗਈ ਸੀ, ਜਿਸ ਵਿਚ ਉਨ੍ਹਾਂ ਦੇ ਕਹਿਣ 'ਤੇ ਮੈਂਬਰ ਸ਼ਾਮਲ ਕੀਤੇ ਗਏ ਸਨ। ਇਸ ਤੋਂ ਇਲਾਵਾ ਭਾਰਤੀ ਉਲੰਪਿਕ ਸੰਘ ਨੇ ਪਹਿਲਵਾਨਾਂ ਦੀ ਇਕ ਕਮੇਟੀ ਦਾ ਗਠਨ ਕੀਤਾ ਸੀ”।

ਇਹ ਵੀ ਪੜ੍ਹੋ: ਹਾਈ ਕੋਰਟ ਤੋਂ ਅੰਤਰਿਮ ਰਾਹਤ ਮਿਲਣ ਮਗਰੋਂ ਬੀਮਾਰ ਪਤਨੀ ਨੂੰ ਮਿਲਣ ਘਰ ਪਹੁੰਚੇ ਮਨੀਸ਼ ਸਿਸੋਦੀਆ  

ਇਸ ਤੋਂ ਪਹਿਲਾਂ ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਸੀ ਕਿ ਪਹਿਲਵਾਨਾਂ ਨੂੰ ਦੋਸ਼ਾਂ ਦੀ ਜਾਂਚ ਪੂਰੀ ਹੋਣ ਤਕ ਇੰਤਜ਼ਾਰ ਕਰਨਾ ਚਾਹੀਦਾ ਹੈ। ਠਾਕੁਰ ਨੇ ਕਿਹਾ, "ਮੈਂ ਪਹਿਲਵਾਨਾਂ ਨੂੰ ਜਾਂਚ ਦੇ ਨਤੀਜੇ ਆਉਣ ਤਕ ਸਬਰ ਰੱਖਣ ਦੀ ਅਪੀਲ ਕਰਦਾ ਹਾਂ। ਉਹ (ਪਹਿਲਵਾਨ) ਅਜਿਹਾ ਕੋਈ ਕਦਮ ਨਾ ਚੁਕਣ ਜਿਸ ਨਾਲ ਖੇਡ ਜਾਂ ਖਿਡਾਰੀ ਨੂੰ ਨੁਕਸਾਨ ਹੋਵੇ। ਅਸੀਂ ਸਾਰੇ ਖੇਡ ਅਤੇ ਖਿਡਾਰੀਆਂ ਦੇ ਹੱਕ ਵਿਚ ਹਾਂ।"