ਕੇਰਲ ਦੇ ਕਾਲਜ ਅਤੇ ਯੂਨੀਵਰਸਿਟੀ ਵਿਚ ਕਿੰਨਰਾਂ ਨੂੰ ਵੀ ਮਿਲੇਗਾ ਰਾਖਵਾਂਕਰਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੇਰਲ ਦੀ ਯੂਨੀਵਰਸਿਟੀ ਅਤੇ ਉਸ ਨਾਲ ਜੁੜੇ ਕਾਲਜਾਂ ਵਿਚ ਕਿੰਨਰ ਵਿਦਿਆਰਥੀਆਂ ਨੂੰ ਰਾਖਵਾਂਕਰਨ ਮਿਲੇਗਾ। ਰਾਜ ਸਰਕਾਰ ਨੇ ਯੂਨੀਵਰਸਿਟੀ ਦੇ ...

transgender students

ਕੇਰਲ, ਕੇਰਲ ਦੀ ਯੂਨੀਵਰਸਿਟੀ ਅਤੇ ਉਸ ਨਾਲ ਜੁੜੇ ਕਾਲਜਾਂ ਵਿਚ ਕਿੰਨਰ ਵਿਦਿਆਰਥੀਆਂ ਨੂੰ ਰਾਖਵਾਂਕਰਨ ਮਿਲੇਗਾ। ਰਾਜ ਸਰਕਾਰ ਨੇ ਯੂਨੀਵਰਸਿਟੀ ਦੇ ਸਮੁਚੇ ਕੋਰਸ ਅਤੇ ਕਲਾ ਅਤੇ ਵਿਗਿਆਨ ਕਾਲਜਾਂ ਵਿਚ ਕਿੰਨਰ ਵਿਦਿਆਰਥੀਆਂ ਲਈ ਦੋ ਸੀਟਾਂ ਰਾਖਵੀਂਆਂ ਕਰਣ ਦੇ ਸਬੰਧ ਵਿਚ ਆਦੇਸ਼ ਜਾਰੀ ਕੀਤਾ ਹੈ।ਉੱਚ ਸਿੱਖਿਆ ਵਿਭਾਗ ਵੱਲੋਂ ਜਾਰੀ ਆਦੇਸ਼ ਵਿਚ ਕਿਹਾ ਗਿਆ ਕਿ ਰਾਖਵੀਂਆਂ ਸੀਟਾਂ ਉੱਤੇ ਕਿੰਨਰਾਂ ਦਾ ਪ੍ਰਵੇਸ਼ ਨਿਰਧਾਰਤ ਯੋਗਤਾ ਨੂੰ ਪੂਰਾ ਕਰਨ ਉੱਤੇ ਨਿਰਭਰ ਹੋਵੇਗਾ।

ਆਧਿਕਾਰਿਕ ਸੂਤਰਾਂ ਨੇ ਦੱਸਿਆ ਕਿ ਇਸ ਕਦਮ ਦਾ ਮੁੱਖ ਉਦੇਸ਼ ਉੱਚ ਸਿੱਖਿਆ ਦੇ ਖੇਤਰ ਵਿਚ ਵਾਂਝੇ ਰਹੇ ਕਿੰਨਰਾਂ ਨੂੰ ਬਿਹਤਰ ਮੌਕੇ ਦੇਣਾ ਅਤੇ ਸਮਾਜ ਵਿੱਚ ਅਗੇ ਲਿਆਉਣਾ ਹੈ।ਰਾਜ ਸਰਕਾਰ ਨੇ ਆਦੇਸ਼ ਜਾਰੀ ਕਰ ਕੇ ਯੂਨੀਵਰਸਿਟੀ ਅਤੇ ਰਾਜ ਦੇ ਮਾਨਤਾ ਪ੍ਰਾਪਤ ਕਲਾ ਅਤੇ ਵਿਗਿਆਨ ਕਾਲਜਾਂ ਵਿਚ ਹਰ ਕੋਰਸ ਲਈ ਦੋ ਸੀਟਾਂ ਵਿਸ਼ੇਸ਼ ਤੌਰ ਉੱਤੇ ਕਿੰਨਰਾਂ ਲਈ ਰਾਖਵੀਂਆਂ ਕੀਤੀਆਂ ਹਨ। ਉੱਚ ਸਿੱਖਿਆ ਵਿਭਾਗ ਵੱਲੋਂ ਜਾਰੀ ਆਦੇਸ਼ ਵਿੱਚ ਕਿਹਾ ਗਿਆ ਹੈ ਕਿ ਕਿੰਨਰ ਅਪਣੀ ਯੋਗਤਾ ਦੇ ਮਿਆਰ 'ਤੇ ਇਹ ਸੀਟਾਂ ਦੇ ਹੱਕਦਾਰ ਹੋ ਸਕਦੇ ਹਨ।

ਸਰਕਾਰ ਵੱਲੋਂ ਇਹ ਉਪਰਾਲਾ ਕਿੰਨਰਾਂ ਲਈ ਇਕ ਫਾਇਦੇਮੰਦ ਅਤੇ ਸਮਾਜ ਵਿਚ ਅਪਣੇ ਭਾਈਚਾਰੇ ਨੂੰ ਉਚਾ ਚੁੱਕਣ ਵਿਚ ਸਹਾਈ ਹੋਵੇਗਾ। ਆਧਿਕਾਰਿਕ ਸੂਤਰਾਂ ਨੇ ਦੱਸਿਆ ਕਿ ਇਸ ਪਹਿਲ ਦਾ ਉਦੇਸ਼ ਹਾਸ਼ਿਏ ਉੱਤੇ ਚੱਲ ਰਹੇ ਸਮੂਹਾਂ ਨੂੰ ਉੱਚ ਸਿੱਖਿਆ ਵਿੱਚ ਬਿਹਤਰ ਮੌਕੇ ਉਪਲੱਬਧ ਕਰਵਾਉਣਾ ਅਤੇ ਸਮਾਜ ਦੀ ਮੁੱਖ ਧਾਰਾ ਵਿਚ ਅੱਗੇ ਲੈ ਕੇ  ਹੈ । ਜਾਰੀ ਕੀਤੇ ਗਏ ਹੁਕਮ ਵਿਚ ਕਿਹਾ ਗਿਆ ਹੈ ਕੇ ਸਾਮਾਜਕ ਕਾਰਨਾਂ ਤੋਂ  ਇਨ੍ਹਾਂ ਦਿਆਰਥੀਆਂ ਨੂੰ ਜਾਂ ਤਾਂ ਪੜਾਈ ਛੱਡਣੀ ਪੈਂਦੀ ਹੈ ਜਾਂ ਇੱਕ ਸਿੱਖਿਅਕ ਸਾਲ ਦੇ ਬਾਅਦ ਦੂਜੇ ਸਿੱਖਿਅਕ ਸੰਸਥਾਵਾਂ ਵਿਚ ਜਾਣਾ ਪੈਂਦਾ ਹੈ।

ਸੀ ਪੀ ਆਈ (ਐਮ) ਐਲਡੀਏਫ ਸਰਕਾਰ ਨੇ ਹਾਲ ਵਿਚ ਅਜਿਹੇ ਕਿੰਨਰਾਂ ਨੂੰ ਸਹਾਰਾ ਦੇਣ ਲਈ ਘਰ ਉਪਲੱਬਧ ਕਰਵਾਉਣ ਦਾ ਫ਼ੈਸਲਾ ਕੀਤਾ ਸੀ ਜੋ ਰਾਜ ਸਾਖਰਤਾ ਮਿਸ਼ਨ ਦੇ ਤਹਿਤ ਸਿੱਖਿਆ ਪ੍ਰੋਗਰਾਮਾਂ ਵਿਚ ਸ਼ਾਮਿਲ ਹੋਣਾ ਚਾਹੁੰਦੇ ਹਨ। ਮਿਸ਼ਨ ਦੁਆਰਾ ਹਾਲ ਹੀ ਵਿਚ ਕੀਤੇ ਗਏ ਇੱਕ ਸਰਵੇਖਣ ਵਿਚ ਸਾਹਮਣੇ ਆਇਆ ਕਿ ਕਿੰਨਰ ਭਾਈਚਾਰੇ ਦੇ ਕਰੀਬ 50 ਫ਼ੀਸਦੀ ਮੈਂਬਰ 1000 ਅਤੇ ਉਸ ਤੋਂ ਘੱਟ ਦੀ ਮਹੀਨਾਵਾਰ ਕਮਾਈ ਵਿਚ ਅਪਣਾ ਜੀਵਨ ਬਤੀਤ ਕਰ ਰਹੇ ਹਾਂ।

ਦੱਸ ਦਈਏ ਕੇ ਸਰਵੇਖਣ ਵਿਚ ਸ਼ਾਮਲ 28.53 ਫ਼ੀਸਦੀ ਦੀ ਮਹੀਨਾਵਾਰ ਕਮਾਈ 1000 ਤੋਂ 5000 ਰੂਪਏ ਪਾਈ ਗਈ, 19.46 ਫ਼ੀਸਦੀ ਦੀ 5000 ਤੋਂ 10000 ਰੁਪਏ ਦੇ ਵਿਚਕਾਰ ਰਹੀ। ਸਰਵੇਖਣ ਵਿਚ ਸ਼ਾਮਿਲ 20.35 ਫ਼ੀਸਦੀ ਕਿੰਨਰ ਬੇਰੁਜ਼ਗਾਰ ਸਨ, ਅਤੇ 30 ਫ਼ੀਸਦੀ ਤੋਂ ਜ਼ਿਆਦਾ ਕਿਸੇ ਨਾ ਕਿਸੇ ਤਰੀਕੇ ਅਪਣਾ ਖ਼ੁਦ ਦਾ ਸਵੈਰੁਜ਼ਗਾਰ ਚਲਾਉਣ ਵਿਚ ਲੱਗੇ ਸਨ।

 ਸਰਕਾਰ ਵੱਲੋਂ ਕੀਤੇ ਇਸ ਰਾਖਵੇਂਕਰਨ ਦੇ ਉਪਰਾਲੇ ਨਾਲ ਸ਼ਾਇਦ ਇਸ ਕਿੰਨਰ ਭਾਈਚਾਰੇ ਦੀ ਜ਼ਿੰਦਗੀ ਦਾ ਪੱਧਰ ਉਚਾ ਉੱਠ ਸਕੇ ਅਤੇ ਆਪਣੀਆਂ ਮੁਸੀਬਤਾਂ ਅਤੇ ਮਜਬੂਰੀਆਂ ਤੋਂ ਜਿੱਤ ਹਾਸਿਲ ਕਰ ਇਹ ਉਚੇਰੀ ਸਿੱਖਿਆ ਪ੍ਰਾਪਤ ਕਰਨ ਵਿਚ ਸਫਲਤਾ ਹਾਸਿਲ ਕਰ ਸਕਣ। (ਏਜੰਸੀ)