ਬਜਟ ਵਿਚ ਔਰਤਾਂ ਨੂੰ ਮਿਲਿਆ ਵੱਡਾ ਤੋਹਫ਼ਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਬਣੇਗੀ ਨਵੀਂ ਕਮੇਟੀ

Finance minister nirmala sitharaman proposed to expand women shginterest subventi

ਨਵੀਂ ਦਿੱਲੀ: ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਅੱਜ ਸੰਸਦ ਵਿਚ ਅਪਣਾ ਪਹਿਲਾ ਬਜਟ ਭਾਸ਼ਣ ਪੇਸ਼ ਕੀਤਾ ਹੈ। ਇਸ ਦੌਰਾਨ ਸੀਤਾਰਮਣ ਨੇ ਅਰਥਵਿਵਸਥਾ ਵਿਚ ਔਰਤਾਂ ਲਈ ਭਾਗੀਦਾਰੀ ਵਧਾਉਣ ਲਈ ਕਮੇਟੀ ਦੇ ਗਠਨ ਦਾ ਪ੍ਰਸਤਾਵ ਕੀਤਾ ਹੈ। ਵਿੱਤ ਮੰਤਰੀ ਨੇ 2019-20 ਦਾ ਬਜਟ ਪੇਸ਼ ਕਰਦੇ ਹੋਏ ਕਿਹਾ ਕਿ ਇਹ ਕਮੇਟੀ ਦੇਸ਼ ਦੇ ਵਿਕਾਸ ਵਿਚ ਔਰਤਾਂ ਦੀ ਭਾਗੀਦਾਰੀ ਵਧਾਉਣ ਦੇ ਉਪਾਅ ਦੱਸੇਗੀ। ਨਾਲ ਹੀ ਔਰਤਾਂ ਦੀ ਭਾਗੀਦਾਰੀ ਵਧਾਉਣ ਵਿਚ ਸਹਿਯੋਗ ਕਰੇਗੀ।

ਸੀਤਾਰਮਣ ਨੇ ਸਾਰੇ ਜ਼ਿਲ੍ਹਿਆਂ ਵਿਚ ਸਵੈ ਸਹਾਇਤਾ ਸਮੂਹ ਦੇ ਵਿਸਥਾਰ ਦਾ ਪ੍ਰਸਤਾਵ ਕਰਦੇ ਹੋਏ ਕਿਹਾ ਕਿ ਹਰੇਕ ਐਸਐਚਜੀ ਤੋਂ ਇਕ ਔਰਤ ਨੂੰ ਮੁਦਰਾ ਯੋਜਨਾ ਤਹਿਤ ਇਕ ਲੱਖ ਰੁਪਏ ਦਾ ਕਰਜ ਮਿਲੇਗਾ। ਉਹਨਾਂ ਨੇ ਕਿਹਾ ਕਿ ਸਰਕਾਰ ਕਈ ਤਰ੍ਹਾਂ ਦੇ ਢੁਕਵੇਂ ਕਾਨੂੰਨ ਲਾਗੂ ਕਰੇਗੀ। ਸੀਤਾਰਮਣ ਨੇ ਕਿਹਾ ਕਿ ਦੁਨੀਆ ਦੀਆਂ ਮੁੱਖ ਅਰਥਵਿਵਸਥਾਵਾਂ ਨੂੰ ਕਿਰਤ ਸ਼ਕਤੀ ਦੀ ਕਮੀ ਦਾ ਸਾਹਮਣਾ ਕਰਨਾ ਪਵੇਗਾ। ਭਾਰਤ ਨਵੀਂ ਪੀੜੀ ਦੇ ਆਰਟੀਫੀਸ਼ੀਅਲ ਇੰਲੈਟੀਜੈਂਸ, ਰੋਬੋਟਿਕਸ ਅਤੇ 3ਡੀ ਪ੍ਰਿਟਿੰਗ ਦੀ ਸਿਖਲਾਈ ਤੇ ਧਿਆਨ ਕੇਂਦਰਿਤ ਕਰੇਗੀ।