ਮੈਂ ਹੁਣ ਪਟਰੌਲ -ਡੀਜ਼ਲ ਨਾਲ ਚਲਣ ਵਾਲੀਆਂ ਕਾਰਾਂ ਵਿਚ ਨਹੀਂ ਬੈਠਾਂਗਾ: ਕੇਂਦਰੀ ਮੰਤਰੀ ਨਿਤਿਨ ਗਡਕਰੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਕੇਂਦਰੀ ਮੰਤਰੀ ਨੇ ਕਿਹਾ ਕਿ ਉਹ ਦਿੱਲੀ ਵਿਚ ਹਾਈਡਰੋਜਨ ਕਾਰ ਦੀ ਵਰਤੋਂ ਕਰਦੇ ਹਨ ਅਤੇ ਨਾਗਪੁਰ ਵਿਚ ਇਲੈਕਟ੍ਰਿਕ ਕਾਰ ਦੀ ਵਰਤੋਂ ਕਰਦੇ ਹਨ

From today, will not use petrol or diesel vehicles: Nitin Gadkari

 

ਨਵੀਂ ਦਿੱਲੀ: ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਮਹਾਰਾਸ਼ਟਰ ਦੇ ਨਾਗਪੁਰ ਵਿਚ ਇਕ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਹੁਣ ਉਹ ਪਟਰੌਲ -ਡੀਜ਼ਲ ਨਾਲ ਚਲਣ ਵਾਲੀਆਂ ਕਾਰਾਂ ਵਿਚ ਹੁਣ ਨਹੀਂ ਬੈਠਣਗੇ। ਕੇਂਦਰੀ ਮੰਤਰੀ ਨੇ ਕਿਹਾ ਕਿ ਉਹ ਦਿੱਲੀ ਵਿਚ ਹਾਈਡਰੋਜਨ ਕਾਰ ਦੀ ਵਰਤੋਂ ਕਰਦੇ ਹਨ ਅਤੇ ਨਾਗਪੁਰ ਵਿਚ ਇਲੈਕਟ੍ਰਿਕ ਕਾਰ ਦੀ ਵਰਤੋਂ ਕਰਦੇ ਹਨ ਪਰ ਪੁਲਿਸ ਅਤੇ ਸੁਰੱਖਿਆ ਵਾਲੇ ਮੈਨੂੰ ਬੂਲਟ ਪਰੂਫ਼ ਕਾਰ ਤੋਂ ਇਲਾਵਾ ਕਿਸੇ ਹੋਰ ਕਾਰ ਵਿਚ ਨਹੀਂ ਬੈਠਣ ਦਿੰਦੇ।

ਇਹ ਵੀ ਪੜ੍ਹੋ: ਸਾਬਤ ਸੂਰਤ ਸਿੱਖ ਫ਼ੌਜੀ ਕਬੀਰ ਸਿੰਘ ਨੇ ਵਿਦੇਸ਼ ਦੀ ਧਰਤੀ ’ਤੇ ਚਮਕਾਇਆ ਦੇਸ਼ ਦਾ ਨਾਂਅ

ਗਡਕਰੀ ਨੇ ਦਸਿਆ ਕਿ ਹੁਣ ਉਨ੍ਹਾਂ ਨੇ ਤੈਅ ਕਰ ਲਿਆ ਹੈ ਕਿ ਉਹ ਪਟਰੌਲ, ਡੀਜ਼ਲ ਵਾਲੀਆਂ ਕਾਰਾਂ ਵਿਚ ਨਹੀਂ ਬੈਠਣਗੇ। ਗਡਕਰੀ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਸਾਰੇ ਇਲੈਕਟ੍ਰਿਕ ਸਕੂਟਰ ਦੀ ਵਰਤੋਂ ਕਰਨ, ਉਹ ਕਾਫ਼ੀ ਫਾਇਦੇਮੰਦ ਹੁੰਦੇ ਹਨ। ਉਨ੍ਹਾਂ ਕਿਹਾ ਕਿ ਹੌਲੀ-ਹੌਲੀ ਦੇਸ਼ ਵਿਚ ਪਟਰੌਲ ਅਤੇ ਡੀਜ਼ਲ ਦੇ ਵਾਹਨ ਖ਼ਤਮ ਹੋ ਜਾਣਗੇ। ਭਾਰਤ ਵਿਚ ਇਲੈਕਟ੍ਰਿਕ ਸਕੂਟਰ ਬਣਾਉਣ ਵਾਲੀਆਂ 400 ਕੰਪਨੀਆਂ ਖੁਲ੍ਹ ਗਈਆਂ ਹਨ।

ਇਹ ਵੀ ਪੜ੍ਹੋ: ਲੁਧਿਆਣਾ ਦੇ ਅਧਿਆਪਕਾਂ ਦੀ ਪਹਿਲੀ ਪਸੰਦ ਬਣਿਆ ਕੈਨੇਡਾ, 500 ਅਧਿਆਪਕਾਂ ਨੇ ਕੀਤਾ ਅਪਲਾਈ, 121 ਨੂੰ ਮਿਲੀ ਮਨਜ਼ੂਰੀ

ਦਸ ਦੇਈਏ ਕਿ ਕੇਂਦਰੀ ਮੰਤਰੀ ਨਿਤਿਨ ਗਡਕਰੀ ਕਈ ਮੌਕਿਆਂ 'ਤੇ ਕਹਿ ਚੁਕੇ ਹਨ ਕਿ ਦੇਸ਼ ਭਰ 'ਚ ਇਲੈਕਟ੍ਰਿਕ ਵਾਹਨਾਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ। ਗਡਕਰੀ ਮੁਤਾਬਕ ਅੱਜ ਦੇਸ਼ 'ਚ 20.8 ਲੱਖ ਇਲੈਕਟ੍ਰਿਕ ਵਾਹਨ ਹਨ। 2021 ਦੇ ਮੁਕਾਬਲੇ 10 ਲੱਖ ਹੋਰ ਇਲੈਕਟ੍ਰਿਕ ਵਾਹਨ ਹਨ। ਇਨ੍ਹਾਂ ਦੀ ਗਿਣਤੀ 300 ਫ਼ੀ ਸਦੀ ਵਧ ਗਈ ਹੈ। ਗਡਕਰੀ ਦਾ ਮੰਨਣਾ ਹੈ ਕਿ ਉਨ੍ਹਾਂ ਦੇ ਅੰਦਾਜ਼ੇ ਮੁਤਾਬਕ 2030 ਤਕ ਦੋ ਕਰੋੜ ਵਾਹਨ ਹੋਣਗੇ।