ਵੈਨਜੁਏਲਾ 'ਚ ਟਮਾਟਰ 28 ਹਜ਼ਾਰ ਰੁਪਏ ਪ੍ਰਤੀ ਕਿੱਲੋ, ਚਿਕਨ ਦੀ ਕੀਮਤ ਕਰੋੜਾਂ 'ਚ

ਏਜੰਸੀ

ਖ਼ਬਰਾਂ, ਰਾਸ਼ਟਰੀ

ਆਰਥਿਕ ਤੌਰ 'ਤੇ ਕਮਜ਼ੋਰ ਹੋ ਚੁੱਕੇ ਵੈਨਜੁਏਲਾ 'ਚ ਹਾਲਾਤ ਕਾਫ਼ੀ ਖ਼ਰਾਬ ਹਨ। ਰੋਜ਼ਾਨਾ ਵਰਤੋਂ 'ਚ ਆਉਣ ਵਾਲੀਆਂ....

Tomato is being sold for 28 thousand rupees per kg

ਨਵੀਂ ਦਿੱਲੀ : ਆਰਥਿਕ ਤੌਰ 'ਤੇ ਕਮਜ਼ੋਰ ਹੋ ਚੁੱਕੇ ਵੈਨਜੁਏਲਾ 'ਚ ਹਾਲਾਤ ਕਾਫ਼ੀ ਖ਼ਰਾਬ ਹਨ। ਰੋਜ਼ਾਨਾ ਵਰਤੋਂ 'ਚ ਆਉਣ ਵਾਲੀਆਂ ਸਾਮਾਨ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ। ਆਰਥਿਕ ਮਹਿੰਗਾਈ ਦੀ ਦਰ ਇੱਕ ਕਰੋੜ ਫੀਸਦੀ ਪਹੁੰਚ ਗਈ ਹੈ। ਜਦੋਂ ਕਿ ਭਾਰਤ 'ਚ ਮਹਿੰਗਾਈ ਦਰ ਸਿਰਫ 3.18 ਫੀਸਦੀ ਹੈ। ਮਹਿੰਗਾਈ ਦੇ ਆਲਮ ਦਾ ਅੰਦਾਜਾ ਇਸ ਤੋਂ ਲਗਾਇਆ ਜਾ ਸਕਦਾ ਹੈ ਕਿ ਇੱਕ ਕਿੱਲੋ ਟਮਾਟਰ ਦੀ ਕੀਮਤ 28 ਹਜ਼ਾਰ ਰੁਪਏ ਤੋਂ ਜਿਆਦਾ ਹੋ ਗਈ ਹੈ। 

ਇੱਕ ਸਾਲ 'ਚ 1100 ਫ਼ੀਸਦੀ ਦੀ ਵਾਧਾ
ਅੰਤਰਰਾਸ਼ਟਰੀ ਮੁਦਰਾ ਕੋਸ਼ ਦੇ ਮੁਤਾਬਕ ਵੈਨਜੁਏਲਾ 'ਚ ਪਿਛਲੇ ਸਾਲ ਮਹਿੰਗਾਈ ਦਰ 9029 ਫ਼ੀ ਸਦੀ ਸੀ ਜੋ ਮੌਜੂਦਾ ਸਮੇਂ ਵਿੱਚ ਵਧ ਕੇ ਇੱਕ ਕਰੋੜ ਫ਼ੀ ਸਦੀ ਹੋ ਗਈ ਹੈ। ਇਸ ਤਰ੍ਹਾਂ ਇੱਕ ਸਾਲ 'ਚ ਮਹਿੰਗਾਈ ਵਿੱਚ 1100 % ਤੋਂ ਜਿਆਦਾ ਦਾ ਵਾਧਾ ਹੋਇਆ ਹੈ।  ਮਹਿੰਗਾਈ ਦੇ ਚਲਦੇ ਉੱਥੇ ਕੌਫ਼ੀ ਦੀ ਕੀਮਤ ਤੇ ਹੋਰ ਵਸਤਾਂ ਦੇ ਮੁੱਲ ਤੈਅ ਹੋ ਰਹੇ ਹਨ। ਇੱਕ ਕੱਪ ਕੌਫ਼ੀ ਦੀ ਕੀਮਤ 50 ਲੱਖ ਬੋਲੀਵਰਸ ਹੈ ਜੋ ਭਾਰਤੀ ਰੁਪਏ 'ਚ ਕਰੀਬ 28,000 ਰੁਪਏ ਹੋਵੇਗੀ।  

ਚਿਕਨ ਦੀ ਕੀਮਤ ਕਰੋੜਾਂ 'ਚ
ਉੱਥੇ ਹੀ ਚਿਕਨ ਦੀਆਂ ਕੀਮਤਾਂ ਵੀ ਤੁਹਾਨੂੰ ਹੈਰਾਨ ਕਰ ਦੇਣਗੀਆ, ਦੋ ਕਿੱਲੋ ਚਿਕਨ ਖਰੀਦਣ ਲਈ ਕਰੀਬ 1.20 ਕਰੋੜ ਬੋਲੀਵਰਸ ਖਰਚ ਕਰਨੇ ਪੈ ਰਹੇ ਹਨ। ਇਸਦੇ ਬਾਅਦ ਇੱਕ ਲੱਖ ਬੋਲੀਵਰਸ ਦੀ ਕੀਮਤ ਘੱਟ ਕੇ ਇੱਕ ਬੋਲੀਵਰਸ ਰਹਿ ਗਈ ਹੈ। ਉਥੇ ਹੀ ਚਾਵਲ ਅਤੇ ਆਟੇ ਦੀ ਕੀਮਤ ਵੀ 50 ਲੱਖ ਬੋਲੀਵਰਸ ਪਹੁੰਚ ਗਈ ਹੈ। 

ਵੈਨੇਜੁਏਲਾ 'ਚ ਮਹਿੰਗਾਈ ਨੇ ਇਸ ਕਦਰ ਹਾਹਾਕਾਰ ਮਚਾਇਆ ਹੋਇਆ ਹੈ ਕਿ ਉੱਥੇ ਕੰਮ ਦੇ ਬਦਲੇ ਲੋਕ ਪੈਸੇ ਦੀ ਬਜਾਏ ਖਾਣ ਦਾ ਸਾਮਾਨ ਮੰਗ ਰਹੇ ਹਨ। ਉੱਥੇ ਬਾਲ ਕੱਟਣ ਦੇ ਬਦਲੇ 'ਚ ਆਂਡੇ ਅਤੇ ਕੇਲੇ ਮੰਗੇ ਜਾ ਰਹੇ ਹਨ। ਆਂਡੇ ਵੀ ਸਸਤੇ ਨਹੀਂ ਹਨ ਅਤੇ ਇੱਕ ਆਂਡੇ ਦੀ ਕੀਮਤ ਕਰੀਬ ਇੱਕ ਲੱਖ ਬੋਲੀਵਰਸ ਯਾਨੀ 558 ਰੁਪਏ ਹੈ।