ਸਰਕਾਰ ਨੇ ਮੰਨਿਆ- ਦੇਸ਼ ਵਿਚ ਵਧੀ ਬਾਲ ਮਜ਼ਦੂਰੀ, ਕੋਰੋਨਾ ਦੌਰਾਨ 24 ਕਰੋੜ ਬੱਚਿਆਂ ਦੀ ਪੜ੍ਹਾਈ ਛੁੱਟੀ
ਸਰਕਾਰ ਨੇ ਸੰਸਦ ਵਿਚ ਮੰਨਿਆ ਹੈ ਕਿ ਦੇਸ਼ ਵਿਚ ਬਾਲ ਮਜ਼ਦੂਰੀ ਵਿਚ ਵਾਧਾ ਹੋਇਆ ਹੈ।
ਨਵੀਂ ਦਿੱਲੀ: ਸਰਕਾਰ ਨੇ ਸੰਸਦ ਵਿਚ ਮੰਨਿਆ ਹੈ ਕਿ ਦੇਸ਼ ਵਿਚ ਬਾਲ ਮਜ਼ਦੂਰੀ ਵਿਚ ਵਾਧਾ ਹੋਇਆ ਹੈ। ਕਿਰਤ ਅਤੇ ਰੁਜ਼ਗਾਰ ਮੰਤਰੀ ਰਾਮੇਸ਼ਵਰ ਤੇਲੀ ਨੇ ਲੋਕ ਸਭਾ ਵਿਚ ਦੱਸਿਆ ਕਿ ਪਿਛਲੇ ਚਾਰ ਸਾਲਾਂ ਤੋਂ ਹਰ ਸਾਲ ਵਧੇਰੇ ਬਾਲ ਮਜ਼ਦੂਰਾਂ ਨੂੰ ਬਚਾਇਆ ਜਾ ਰਿਹਾ ਹੈ। ਲੋਕ ਸਭਾ ਵਿਚ ਇਹ ਵੀ ਦੱਸਿਆ ਗਿਆ ਕਿ ਪਿਛਲੇ ਸਾਲ ਕੋਰੋਨਾ ਵਾਇਰਸ ਕਾਰਨ 24 ਕਰੋੜ ਬੱਚਿਆਂ ਦੀ ਪੜ੍ਹਾਈ ਛੁੱਟ ਗਈ। ਇਸ ਕਾਰਨ ਹੋਰ ਜ਼ਿਆਦਾ ਬੱਚੇ ਬਾਲ ਮਜ਼ਦੂਰੀ ਵਿਚ ਚਲੇ ਗਏ।
ਹੋਰ ਪੜ੍ਹੋ: ਉਲੰਪਿਕ ਵਿਚ ਇਤਿਹਾਸ ਰਚਣ ਵਾਲੀ ਹਾਕੀ ਟੀਮ ਦੇ ਮੈਂਬਰ ਰੁਪਿੰਦਰ ਸਿੰਘ ਦੇ ਘਰ ਪਹੁੰਚੇ ਨਵਜੋਤ ਸਿੱਧੂ
ਬਾਲ ਮਜ਼ਦੂਰੀ ਦੇ ਅੰਕੜੇ
ਸਰਕਾਰ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਇਹਨਾਂ ਚਾਰ ਸਾਲਾਂ ਵਿਚ ਬਾਲ ਮਜ਼ਰੂਰੀ ਤੋਂ ਬਚਾਏ ਗਏ ਬੱਚਿਆਂ ਦੀ ਗਿਣਤੀ ਵਧਦੀ ਗਈ।
2017-18 -47,635 ਬੱਚੇ
2018-19 -50284 ਬੱਚੇ
2019-20 -54894 ਬੱਚੇ
2020-21 -58289 ਬੱਚੇ
ਹੋਰ ਪੜ੍ਹੋ: ਉਲੰਪਿਕ ਖੇਡਾਂ: ਭਾਰਤੀ ਹਾਕੀ ਟੀਮ ਦੀ ਇਤਿਹਾਸਕ ਜਿੱਤ ਦੀ ਖੁਸ਼ੀ ’ਚ ਵੰਡੇ ਗਏ ਲੱਡੂ
ਭਾਰਤ ਵਿਚ 10.1 ਲੱਖ ਬੱਚੇ ਬਾਲ ਮਜ਼ਦੂਰੀ ਕਰਦੇ ਹਨ ਜਿਨ੍ਹਾਂ ਵਿਚ 5 ਸਾਲ ਤੋਂ 18 ਸਾਲ ਦੇ ਬੱਚੇ ਸ਼ਾਮਲ ਹਨ। ਹਰ ਸਾਲ ਹਜ਼ਾਰਾਂ ਬੱਚਿਆਂ ਨੂੰ ਬਾਲ ਮਜ਼ਦੂਰੀ ਦੀ ਕੈਦ ਵਿਚੋਂ ਛੁਡਾਇਆ ਜਾਂਦਾ ਹੈ ਪਰ ਫਿਰ ਵੀ ਗਿਣਤੀ ਲਗਾਤਾਰ ਵਧ ਰਹੀ ਹੈ। ਯੂਨੀਸੈਫ ਦੀ ਰਿਪੋਰਟ ਮੁਤਾਬਕ ਵਿਸ਼ਵ ਵਿਚ 2022 ਤੱਕ 9 ਲੱਖ ਨਵੇਂ ਬੱਚੇ ਬਾਲ ਮਜ਼ਦੂਰੀ ਕਰਨ ਲ਼ਈ ਮਜਬੂਰ ਹੋ ਜਾਣਗੇ।