ਮੈਨੂੰ ਕੈਲਾਸ਼ ਨੇ ਬੁਲਾਇਆ ਹੈ, ਆ ਕੇ ਬਹੁਤ ਖੁਸ਼ ਹਾਂ : ਰਾਹੁਲ ਗਾਂਧੀ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੈਲਾਸ਼ ਮਾਨਸਰੋਵਰ ਯਾਤਰਾ 'ਤੇ ਗਏ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅਪਣੀ ਯਾਤਰਾ ਦੇ ਰੂਹਾਨੀ ਤਜ਼ਰਬਿਆਂ ਨੂੰ ਸਾਂਝਾ ਕੀਤਾ ਹੈ। ਰਾਹੁਲ ਨੇ ਕਿਹਾ ਕਿ ਕੋਈ ਵਿਅਕਤੀ...

Rahul Gandhi

ਨਵੀਂ ਦਿੱਲੀ : ਕੈਲਾਸ਼ ਮਾਨਸਰੋਵਰ ਯਾਤਰਾ 'ਤੇ ਗਏ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅਪਣੀ ਯਾਤਰਾ ਦੇ ਰੂਹਾਨੀ ਤਜ਼ਰਬਿਆਂ ਨੂੰ ਸਾਂਝਾ ਕੀਤਾ ਹੈ। ਰਾਹੁਲ ਨੇ ਕਿਹਾ ਕਿ ਕੋਈ ਵਿਅਕਤੀ ਉਦੋਂ ਕੈਲਾਸ਼ ਜਾਂਦਾ ਹੈ, ਜਦੋਂ ਉਹ ਉਸ ਨੂੰ ਬੁਲਾਉਂਦਾ ਹੈ।  ਉਹ ਇਹ ਖੁਸ਼ਕਿਸਮਤੀ ਪਾ ਕੇ ਖੁਸ਼ ਹਨ। ਮਾਨਸਰੋਵਰ ਝੀਲ ਦੀ ਸੁੰਦਰਤਾ ਨੂੰ ਦੱਸਦੇ ਹੋਏ ਕਾਂਗਰਸ ਪ੍ਰਧਾਨ ਨੇ ਇਸ਼ਾਰਿਆਂ ਵਿਚ ਸਰਕਾਰ ਨੂੰ ਵੀ ਨਸੀਹਤ ਦਿਤੀ। ਰਾਹੁਲ ਨੇ ਲਿਖਿਆ ਕਿ ਮਾਨਸਰੋਵਰ ਝੀਲ ਦਾ ਪਾਣੀ ਬੇਹੱਦ ਸ਼ਾਂਤ, ਸਥਿਰ ਅਤੇ ਕੋਮਲ ਹੈ।  

ਇਹ ਝੀਲ ਸੱਭ ਕੁੱਝ ਦਿੰਦੀ ਹੈ ਅਤੇ ਕੁੱਝ ਨਹੀਂ ਲੈਂਦੀ। ਇਸ ਨੂੰ ਕੋਈ ਵੀ ਕਬੂਲ ਕਰ ਸਕਦਾ ਹੈ। ਇਥੇ ਕੋਈ ਨਫ਼ਰਤ ਨਹੀਂ ਹੈ।  ਇਸ ਲਈ ਭਾਰਤ ਵਿਚ ਇਸ ਪਾਣੀ ਨੂੰ ਪੂਜਿਆ ਜਾਂਦਾ ਹੈ। ਰਾਹੁਲ ਨੇ ਅਪਣੀ ਕੈਲਾਸ਼ ਯਾਤਰਾ 'ਤੇ ਲਿਖਿਆ ਕਿ ਇਹ ਖੁਸ਼ਕਿਸਮਤੀ ਉਸੀ ਨੂੰ ਮਿਲਦੀ ਹੈ, ਜਿਸ ਨੂੰ ਕੈਲਾਸ਼ ਬੁਲਾਉਂਦੇ ਹਨ ਅਤੇ ਇਸ ਬੇਹੱਦ ਖੂਬਸੂਰਤ ਯਾਤਰਾ ਦੇ ਦੌਰਾਨ ਮੈਂ ਕੀ ਦੇਖਿਆ, ਉਹ ਤੁਹਾਡੇ ਨਾਲ ਸਾਂਝਾ ਕਰਾਂਗਾ। ਦੱਸ ਦਈਏ ਕਿ ਰਾਹੁਲ ਦੀ ਕੈਲਾਸ਼ ਯਾਤਰਾ 'ਤੇ ਬੀਜੇਪੀ ਅਤੇ ਕਾਂਗਰਸ ਵਿਚ ਘਮਾਸਾਨ ਮਚਿਆ ਹੈ।

ਬੀਜੇਪੀ ਇਸ ਨੂੰ ਪਖੰਡ ਕਰਾਰ ਦੇ ਰਹੀ ਹੈ, ਤਾਂ ਕਾਂਗਰਸ ਉਸ ਨੂੰ ਇਕ ਸ਼ਿਵਭਕਤ ਅਤੇ ਉਸ ਦੀ ਭਗਤੀ ਵਿਚ ਰੁਕਾਵਟ ਦੱਸ ਰਹੀ ਹੈ। ਇਸ ਦੇ ਨਾਲ ਹੀ ਰਾਹੁਲ ਗਾਂਧੀ ਦੀ ਇਸ ਯਾਤਰਾ ਨੂੰ ਲੈ ਕੇ ਵਿਵਾਦ ਵੀ ਖਡ਼੍ਹਾ ਹੋ ਗਿਆ ਸੀ, ਜਿਸ ਵਿਚ ਕਿਹਾ ਗਿਆ ਸੀ ਕਿ ਯਾਤਰਾ ਦੇ ਦੌਰਾਨ ਰਾਹੁਲ ਨੇ ਮਾਸਾਹਾਰੀ ਭੋਜਨ ਕੀਤਾ ਸੀ। ਹਾਲਾਂਕਿ ਕੁੱਝ ਦੇਰ ਬਾਅਦ ਕਾਠਮੰਡੂ ਦੇ ਰੇਸਤਰਾਂ ਨੇ ਸਫਾਈ ਦਿਤੀ ਕਿ ਰਾਹੁਲ ਨੇ ਸਿਰਫ ਸ਼ਾਕਾਹਾਰੀ ਭੋਜਨ ਹੀ ਕੀਤਾ ਹੈ। 31 ਅਗਸਤ ਤੋਂ ਬਾਅਦ ਇਹ ਰਾਹੁਲ ਗਾਂਧੀ ਦੀ ਪਹਿਲੀ ਟਵਿਟਰ ਪੋਸਟ ਹੈ।

31 ਅਗਸਤ ਨੂੰ ਰਾਹੁਲ ਗਾਂਧੀ ਨੇ ਸੰਸਕ੍ਰਿਤ ਸ਼ਲੋਕ ਨਾਲ ਕੈਲਾਸ਼ ਪਹਾੜ ਦੀ ਤਸਵੀਰ ਪੋਸਟ ਕੀਤੀ ਸੀ। ਕਾਂਗਰਸ ਪ੍ਰਧਾਨ ਦੀ ਯਾਤਰਾ ਤੋਂ ਪਹਿਲਾਂ ਪਾਰਟੀ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਕਿਹਾ ਸੀ ਕਿ ਸ਼ਿਵ ਭਗਤ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਕੈਲਾਸ਼ ਮਾਨਸਰੋਵਰ ਯਾਤਰਾ ਲਈ ਨਿਕਲ ਚੁੱਕੇ ਹਨ। ਉਹ ਕੈਲਾਸ਼ ਪਹਾੜ ਦੀ ਪਰਿਕਰਮਾ ਕਰਣਗੇ। ਇਸ ਯਾਤਰਾ ਵਿਚ 12 - 15 ਦਿਨ ਦਾ ਸਮਾਂ ਲੱਗੇਗਾ,  ਪਰ ਸੁਰੱਖਿਆ ਕਾਰਨਾਂ ਤੋਂ ਉਨ੍ਹਾਂ ਦੇ ਰੂਟ ਦੀ ਜਾਣਕਾਰੀ ਨਹੀਂ ਦਿਤੀ ਜਾ ਸਕਦੀ ਹੈ।