ਇਲਾਹਾਬਾਦ ਯੂਨੀਵਰਸਿਟੀ ਚੌਣਾਂ ਦੌਰਾਨ ਬੰਬ ਵਿਸਫੋਟ,  ਪੰਜ ਫਰਜ਼ੀ ਵਿਦਿਆਰਥੀ ਗਿਰਫਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੇਂਦਰੀ ਯੂਨੀਵਰਸਿਟੀ ਅਤੇ ਉਸ ਦੇ ਅਧੀਨ ਆਉਣ ਵਾਲੇ ਕਾਲਜਾਂ ਵਿਚ ਵਿਦਿਆਰਥੀ ਯੂਨੀਅਨ ਦੀਆਂ ਚੌਣਾਂ ਦੌਰਾਨ ਸੁਰੱਖਿਆ ਦੇ ਪੁਖਤਾ ਪ੍ਰਬੰਧਾਂ ਦੇ ਬਾਵਜੂਦ ਬੰਬ ਵਿਸਫੋਟ

Allahabad University

ਇਲਾਹਾਬਾਦ : ਕੇਂਦਰੀ ਯੂਨੀਵਰਸਿਟੀ ਅਤੇ ਉਸ ਦੇ ਅਧੀਨ ਆਉਣ ਵਾਲੇ ਕਾਲਜਾਂ ਵਿਚ ਵਿਦਿਆਰਥੀ ਯੂਨੀਅਨ ਦੀਆਂ ਚੌਣਾਂ ਦੌਰਾਨ ਕੈਂਪਸ ਵਿਚ ਸੁਰੱਖਿਆ ਦੇ ਪੁਖਤਾ ਪ੍ਰਬੰਧਾਂ ਦੇ ਬਾਵਜੂਦ ਸੀਐਮਪੀ ਡਿਗਰੀ ਕਾਲਜ ਦੇ ਬਾਹਰ ਬੰਬ ਵਿਸਫੋਟ ਹੋ ਗਿਆ ਜਿਸ ਨਾਲ ਵਿਦਿਆਰਥੀਆਂ ਵਿਚ ਭਜਦੌੜ ਮਚ ਗਈ। ਮੌਕੇ ਤੇ ਪੁਲਿਸ ਅਤੇ ਪੀਏਸੀ ਪਹੁੰਚ ਗਈ ਤੇ ਫਰਜ਼ੀ ਵੋਟ ਪਾਉਣ ਜਾ ਰਹੇ ਵਿਦਿਆਰਥੀਆਂ ਨੂੰ ਪੁਲਿਸ ਨੇ ਹਿਰਾਸਤ ਵਿਚ ਲੈ ਕੇ ਕੈਂਟ ਥਾਣੇ ਵਿਚ ਭੇਜ ਦਿਤਾ।

19 ਹਜ਼ਾਰ ਤੋਂ ਵੱਧ ਵਿਦਿਆਰਥੀਆਂ ਨੇ ਸਥਾਪਿਤ ਕੀਤੇ ਗਏ 44 ਵੋਟ ਬੂਥਾਂ ਤੇ 55 ਉਮੀਦਵਾਰਾਂ ਦੇ ਭਵਿਖ ਲਈ ਵੋਟਾਂ ਪਾਈਆਂ। ਇਸ ਵਿਚ ਪ੍ਰਧਾਨ ਅਤੇ ਉਪ ਪ੍ਰਧਾਨ ਦੇ ਅਹੁਦੇ ਲਈ 7-7 ਉਮੀਦਵਾਰ ਮੈਦਾਨ ਵਿਚ ਹਨ। ਇਲਾਹਾਬਾਦ ਯੂਨੀਵਰਸਿਟੀ ਵਿਚ ਚੌਣਾਂ ਦੌਰਾਨ ਦੂਜੀ ਵਾਰ ਨੋਟਾ ਦਾ ਵਿਕਲਪ ਦਿਤਾ ਗਿਆ ਸੀ। ਵਿਦਿਆਰਥੀ ਯੂਨੀਅਨ ਚੌਣਾਂ ਨੂੰ ਸਾਂਤਮਈ ਤਰੀਕੇ ਨਾਲ ਨਬੇੜਨ ਲਈ ਯੂਨੀਵਰਸਿਟੀ ਕੈਂਪਸ ਦੇ ,

ਅੰਦਰ ਅਤੇ ਬਾਹਰ ਪੁਲਿਸ ਪੀਏਸੀ ਦੇ ਨਾਲ ਹੀ ਆਰਏਐਫ ਜਵਾਨਾਂ ਦੀ ਤੈਨਾਤੀ ਕੀਤੀ ਗਈ ਅਤੇ ਡਰੋਨ ਕੈਮਰੇ ਦੀ ਵਰਤੋਂ ਵੀ ਕੀਤੀ ਗਈ। ਕੈਂਪਸ ਵਿਚ ਸਾਰੇ ਪਾਸੇ ਸੀਸੀਟੀਵੀ ਕੈਮਰੇ ਲਗੇ ਹੋਏ ਹਨ। ਵੋਟਾਂ ਦੀ ਗਿਣਤੀ ਸ਼ੁਰੂ ਹੋ ਚੁੱਕੀ ਹੈ। ਵੋਟਾਂ ਪਾਉਣ ਤੋਂ ਲੈ ਕੇ ਵੋਟਾਂ ਦੀ ਗਿਣਤੀ ਤਕ ਹਰ ਬੂਥ ਦੀ ਵੀਡਿਓ ਰਿਕਾਰਡਿੰਗ ਦਾ ਪ੍ਰਬੰਧ ਹੈ। ਅੱਜ ਦੇਰ ਰਾਤ ਤੱਕ ਨਤੀਜਿਆਂ ਦਾ ਐਲਾਨ ਕਰ ਦਿਤਾ ਜਾਵੇਗਾ।