ਸੈਂਸਰ ਬੋਰਡ 'ਤੇ ਰਿਸ਼ਵਤਖੋਰੀ ਦੇ ਇਲਜ਼ਾਮਾਂ ਦੀ ਜਾਂਚ ਕਰੇਗੀ CBI; ਮਾਮਲਾ ਦਰਜ
ਹੈ। ਵਿਸ਼ਾਲ ਨੇ ਇਲਜ਼ਾਮ ਲਗਾਇਆ ਸੀ ਕਿ ਉਨ੍ਹਾਂ ਨੂੰ ਅਪਣੀ ਫਿਲਮ 'ਮਾਰਕ ਐਂਟਨੀ' ਲਈ ਸਰਟੀਫਿਕੇਟ ਲੈਣ ਲਈ 6.5 ਲੱਖ ਰੁਪਏ ਦਾ ਭੁਗਤਾਨ ਕਰਨਾ ਪਿਆ ਸੀ।
ਨਵੀਂ ਦਿੱਲੀ: ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੇ ਅਭਿਨੇਤਾ ਵਿਸ਼ਾਲ ਵਲੋਂ ਲਗਾਏ ਗਏ ਇਲਜ਼ਾਮਾਂ ਨੂੰ ਲੈ ਕੇ ਤਿੰਨ ਲੋਕਾਂ ਅਤੇ ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ (ਸੀ.ਬੀ.ਐਫ.ਸੀ.) ਦੇ ਇਕ ਅਣਪਛਾਤੇ ਅਧਿਕਾਰੀ ਵਿਰੁਧ ਐਫ.ਆਈ.ਆਰ. ਦਰਜ ਕੀਤੀ ਹੈ। ਵਿਸ਼ਾਲ ਨੇ ਇਲਜ਼ਾਮ ਲਗਾਇਆ ਸੀ ਕਿ ਉਨ੍ਹਾਂ ਨੂੰ ਅਪਣੀ ਫਿਲਮ 'ਮਾਰਕ ਐਂਟਨੀ' ਲਈ ਸਰਟੀਫਿਕੇਟ ਲੈਣ ਲਈ 6.5 ਲੱਖ ਰੁਪਏ ਦਾ ਭੁਗਤਾਨ ਕਰਨਾ ਪਿਆ ਸੀ। ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ: ਏਸ਼ੀਆਈ ਖੇਡਾਂ: ਪੁਰਸ਼ਾਂ ਦੀ ਕੰਪਾਊਂਡ ਤੀਰਅੰਦਾਜ਼ੀ ਟੀਮ ਦਾ ਸ਼ਾਨਦਾਰ ਪ੍ਰਦਰਸ਼ਨ, ਭਾਰਤ ਦੇ ਖਾਤੇ 'ਚ ਇਕ ਹੋਰ ਸੋਨ ਤਮਗ਼ਾ
ਇਹ ਕਾਰਵਾਈ ਐਫ.ਆਈ.ਆਰ. ਵਿਚ ਨਾਮਜ਼ਦ ਮੁਲਜ਼ਮਾਂ ਦੇ ਟਿਕਾਣਿਆਂ ਸਮੇਤ ਮੁੰਬਈ ਦੇ ਚਾਰ ਟਿਕਾਣਿਆਂ 'ਤੇ ਛਾਪੇਮਾਰੀ ਤੋਂ ਬਾਅਦ ਹੋਈ ਹੈ। ਸੀ.ਬੀ.ਆਈ. ਨੇ ਮਰਲਿਨ ਮੈਂਗਾ, ਜੀਜਾ ਰਾਮਦਾਸ, ਰਾਜਨ ਐਮ ਅਤੇ ਸੀ.ਬੀ.ਐਫ.ਸੀ. ਦੇ ਇਕ ਅਣਪਛਾਤੇ ਜਨਤਕ ਸੇਵਕ ਦੇ ਵਿਰੁਧ ਐਫ.ਆਈ.ਆਰ. ਦਰਜ ਕੀਤੀ ਹੈ।
ਇਹ ਵੀ ਪੜ੍ਹੋ: ਬਰਨਾਲਾ ਵਿਚ ਨਾਬਾਲਗ ਨਾਲ ਦੋ ਲੋਕਾਂ ਨੇ ਕੀਤਾ ਬਲਾਤਕਾਰ, ਬਣਾਈ ਵੀਡੀਓ
ਸੀ.ਬੀ.ਆਈ. ਦੇ ਬੁਲਾਰੇ ਨੇ ਕਿਹਾ, 'ਇਹ ਦੋਸ਼ ਲਗਾਇਆ ਗਿਆ ਹੈ ਕਿ ਸਤੰਬਰ 2023 ਦੌਰਾਨ, ਇਕ ਵਿਅਕਤੀ ਨੇ ਹੋਰਾਂ ਨਾਲ ਮਿਲ ਕੇ ਇਕ ਫ਼ਿਲਮ ਨੂੰ ਹਿੰਦੀ ਵਿਚ ਡਬ ਕਰਨ ਲਈ ਮੁੰਬਈ ਸੀ.ਬੀ.ਐਫ.ਸੀ. ਤੋਂ ਸੈਂਸਰ ਸਰਟੀਫਿਕੇਟ ਲੈਣ ਦੇ ਨਾਂਅ 'ਤੇ 7 ਲੱਖ ਰੁਪਏ ਰਿਸ਼ਵਤ ਦੀ ਸਾਜ਼ਸ਼ ਰਚੀ ਸੀ’। ਉਨ੍ਹਾਂ ਕਿਹਾ ਕਿ ਇਹ ਵੀ ਕਿਹਾ ਕਿ ਮੁਲਜ਼ਮਾਂ ਨੇ ਇਸ ਸਾਜ਼ਸ਼ ਨੂੰ ਅੰਜਾਮ ਦੇਣ ਲਈ ਪਹਿਲਾਂ ਸੀ.ਬੀ.ਐਫ.ਸੀ. ਮੁੰਬਈ ਦੇ ਅਧਿਕਾਰੀਆਂ ਵਲੋਂ ਰਿਸ਼ਵਤ ਦੀ ਮੰਗ ਕੀਤੀ ਸੀ। ਅਧਿਕਾਰੀ ਅਨੁਸਾਰ ਗੱਲਬਾਤ ਤੋਂ ਬਾਅਦ ਰਿਸ਼ਵਤ ਦੀ ਰਕਮ 6.54 ਲੱਖ ਰੁਪਏ ਕਰ ਦਿਤੀ ਗਈ।
ਇਹ ਵੀ ਪੜ੍ਹੋ: ਅੰਮ੍ਰਿਤਸਰ 'ਚ ਰਾਸ਼ਟਰ ਪੱਧਰੀ ਫੁੱਟਬਾਲ ਖਿਡਾਰੀ ਨੂੰ ਕਾਰ ਨੇ ਦਰੜਿਆ, ਮੌਤ
ਬੁਲਾਰੇ ਨੇ ਇਕ ਬਿਆਨ ਵਿਚ ਕਿਹਾ, "ਔਰਤ ਨੇ ਕਥਿਤ ਤੌਰ 'ਤੇ ਸੀ.ਬੀ.ਐਫ.ਸੀ. ਮੁੰਬਈ ਦੇ ਅਧਿਕਾਰੀਆਂ ਵਲੋਂ ਦੋ ਹੋਰ ਮੁਲਜ਼ਮਾਂ ਦੇ ਦੋ ਬੈਂਕ ਖਾਤਿਆਂ ਵਿਚ 6.54 ਲੱਖ ਰੁਪਏ ਦੀ ਰਿਸ਼ਵਤ ਪ੍ਰਾਪਤ ਕੀਤੀ ਸੀ।" ਜਿਸ ਤੋਂ ਬਾਅਦ ਹਿੰਦੀ ਡੱਬ ਕੀਤੀ ਫਿਲਮ ਲਈ ਜ਼ਰੂਰੀ ਸਰਟੀਫਿਕੇਟ 26 ਸਤੰਬਰ 2023 ਨੂੰ ਸੀ.ਬੀ.ਐਫ.ਸੀ. ਮੁੰਬਈ ਦੁਆਰਾ ਜਾਰੀ ਕੀਤਾ ਗਿਆ ਸੀ। ਉਨ੍ਹਾਂ ਦਸਿਆ ਕਿ ਇਹ ਵੀ ਇਲਜ਼ਾਮ ਲਾਇਆ ਗਿਆ ਹੈ ਕਿ ਉਕਤ ਰਕਮ ਤੋਂ ਇਲਾਵਾ ਮੁਲਜ਼ਮ ਔਰਤ ਨੇ ਕੰਮ ਕਰਵਾਉਣ ਬਦਲੇ ਅਪਣੇ ਬੈਂਕ ਖਾਤੇ ਵਿਚ 20 ਹਜ਼ਾਰ ਰੁਪਏ ਰਾਸ਼ੀ ਪ੍ਰਾਪਤ ਕੀਤੀ ਸੀ।