ਦਿੱਲੀ ਵਿਚ ਪੁਲਿਸ ਬਨਾਮ ਵਕੀਲ ਦੀ ਲੜਾਈ ਵਿਚ ਕੁੱਦੇ ਕੇਂਦਰੀ ਮੰਤਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਰਾਜਧਾਨੀ ਦਿੱਲੀ ਵਿਚ ਪੁਲਿਸ ਅਤੇ ਵਕੀਲਾਂ ਵਿਚ ਆਰ-ਪਾਰ ਦੀ ਲੜਾਈ ਵਧਦੀ ਜਾ ਰਹੀ ਹੈ।

Kiren Rijiju

ਨਵੀਂ ਦਿੱਲੀ: ਰਾਜਧਾਨੀ ਦਿੱਲੀ ਵਿਚ ਪੁਲਿਸ ਅਤੇ ਵਕੀਲਾਂ ਵਿਚ ਆਰ-ਪਾਰ ਦੀ ਲੜਾਈ ਵਧਦੀ ਜਾ ਰਹੀ ਹੈ। ਦਿੱਲੀ ਪੁਲਿਸ ਦੇ ਜਵਾਨ ਮੰਗਲਵਾਰ ਨੂੰ ਵਕੀਲਾਂ ‘ਤੇ ਐਕਸ਼ਨ ਲੈਣ ਦੀ ਮੰਗ ਕਰਦੇ ਹੋਏ ਪ੍ਰਦਰਸ਼ਨ ਕਰ ਰਹੇ ਹਨ। ਇਸੇ ਦੌਰਾਨ ਹੁਣ ਕੇਂਦਰੀ ਮੰਤਰੀ ਕਿਰਣ ਰਿਜਿਜੂ ਨੇ ਵੀ ਮੰਗਲਵਾਰ ਨੂੰ ਟਵੀਟ ਕਰ ਪੁਲਿਸ ਦੇ ਸਮਰਥਨ ਵਿਚ ਟਵੀਟ ਕੀਤਾ ਪਰ ਕੁਝ ਹੀ ਦੇਰ ਬਾਅਦ ਉਹਨਾਂ ਨੇ ਇਸ ਨੂੰ ਡਲੀਟ ਵੀ ਕਰ ਦਿੱਤਾ ਹੈ।

 

ਕੇਂਦਰੀ ਮੰਤਰੀ ਨੇ ਲਿਖਿਆ, ‘ਪੁਲਿਸ ਦਾ ਕੰਮ ਥੈਂਕਲੈੱਸ ਜਾਬ ਹੈ ਪਰ ਉਹ ਕਿਸੇ ਦੀ ਤਾਰੀਫ਼ ਲਈ ਕੰਮ ਨਹੀਂ ਕਰਦੇ। ਪੁਲਿਸ ਕਰਮਚਾਰੀ ਰੋਜ਼ਾਨਾ ਅਪਣੀ ਜਾਨ ਖਤਰੇ ਵਿਚ ਪਾ ਕੇ ਕੰਮ ਕਰਦੇ ਹਨ। ਜੇਕਰ ਉਹ ਕੰਮ ਕਰਦੇ ਹਨ ਤਾਂ ਉਹਨਾਂ ਨੂੰ ਸੁਣਨਾ ਪੈਂਦਾ ਹੈ ਅਤੇ ਨਹੀਂ ਕਰਦੇ ਤਾਂ ਵੀ ਸੁਣਦੇ ਹਨ। ਪੁਲਿਸ ਕਰਮਚਾਰੀ ਜਦੋਂ ਡਿਊਟੀ ਕਰ ਰਿਹਾ ਹੁੰਦਾ ਹੈ ਤਾਂ ਪੁਲਿਸ ਵਿਰੋਧੀ ਬਿਆਨਬਾਜ਼ੀ ਵਿਚ ਪਰਿਵਾਰ ਪਿੱਛੇ ਛੁੱਟ ਜਾਂਦਾ ਹੈ’।

 


 

ਕੇਂਦਰੀ ਮੰਤਰੀ ਨੇ ਇਸ ਟਵੀਟ ਦੇ ਨਾਲ ਸਾਕੇਤ ਕੋਰਟ ਦੇ ਬਾਹਰ ਦੀ ਉਸ ਵੀਡੀਓ ਨੂੰ ਟਵੀਟ ਕੀਤਾ ਹੈ, ਜਿੱਥੇ ਵਕੀਲ ਮੋਟਰਸਾਈਕਲ ‘ਤੇ ਆ ਰਹੇ ਪੁਲਿਸ ਕਰਮਚਾਰੀ ਨੂੰ ਮਾਰ ਰਹੇ ਹਨ। ਹਾਲਾਂਕਿ ਕੁਝ ਹੀ ਦੇਰ ਬਾਅਦ ਉਹਨਾਂ ਨੇ ਅਪਣੇ ਇਸ ਟਵੀਟ ਨੂੰ ਡਿਲੀਟ ਕਰ ਦਿੱਤਾ। ਇਸ ਤੋਂ ਬਾਅਦ ਉਹਨਾਂ ਨੇ ਟਵੀਟ ਕਰਕੇ ਕਿਹਾ ਕਿ ਇਹ ਮੁੱਦਾ ਹੈ ਕਿ ਕਿਸੇ ਨੂੰ ਵੀ ਕਾਨੂੰਨ ਅਪਣੇ ਹੱਥਾਂ ਵਿਚ ਨਹੀਂ ਲੈਣਾ ਚਾਹੀਦਾ।

ਦੱਸ ਦਈਏ ਕਿ ਸ਼ਨੀਵਾਰ ਨੂੰ ਕੋਰਟ ਵਿਚ ਪੁਲਿਸ-ਵਕੀਲ ਵਿਚਕਾਰ ਲੜਾਈ ਹੋ ਗਈ ਸੀ, ਜਿਸ ਤੋਂ ਬਾਅਦ ਹਿੰਸਕ ਪ੍ਰਦਰਸ਼ਨ ਹੋਇਆ ਸੀ। ਵਕੀਲਾਂ ਨੇ ਆ ਜਾ ਰਹੇ ਪੁਲਿਸ ਜਵਾਨਾਂ ਨੂੰ ਨਿਸ਼ਾਨਾ ਬਣਾਇਆ ਸੀ ਅਤੇ ਉਹਨਾਂ ਨਾਲ ਕੁੱਟਮਾਰ ਕੀਤੀ ਸੀ। ਇਸ ਤੋਂ ਬਾਅਦ ਅੱਜ ਮੰਗਲਵਾਰ ਨੂੰ ਦਿੱਲੀ ਪੁਲਿਸ ਦੇ ਜਵਾਨ ਪ੍ਰਦਰਸ਼ਨ ਕਰ ਰਹੇ ਹਨ, ਉਹਨਾਂ ਦੀ ਮੰਗ ਹੈ ਕਿ ਦਿੱਲੀ ਪੁਲਿਸ ਕਮਿਸ਼ਨਰ ਇਸ ਮਾਮਲੇ ਵਿਚ ਜਾਂਚ ਦੇ ਆਦੇਸ਼ ਦੇਣ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।