ਪੈਸੇ, ਉਮਰ ਅਤੇ ਸਮੇਂ ਦੀ ਮੁਹਤਾਜ ਨਹੀਂ ਕਲਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਲਾਕਾਰ ਦੀ ਰਬਾਬ ਨੇ ਜਿੱਤੇ ਲੋਕਾਂ ਨੇ ਦਿਲ !

The person rabab

ਨਵੀਂ ਦਿੱਲੀ: ਪ੍ਰਮਾਤਮਾ ਜਦੋਂ ਕਿਸੇ ਨੂੰ ਕਲਾ ਦਿੰਦਾ ਹੈ ਤਾਂ ਅਮੀਰ ਗਰੀਬ ਦਾ ਫਰਕ ਨਹੀਂ ਦੇਖਦਾ। ਇਸ ਦਾ ਸਬੂਤ ਬਾਖ਼ੂਬੀ ਤੋਰ ‘ਤੇ ਇਹ ਵੀਡੀਓ ਦੇ ਰਹੀ ਹੈ। ਦਰਅਸਲ ਇਕ ਵੀਡੀਓ ਵਿਚ ਇੱਕ ਸਾਦੇ ਪਹਿਰਾਵੇ ‘ਚ ਬੈਠਾ ਬਜ਼ੁਰਗ ਤਾਤੀ ਸਾਜ਼ ਨੂੰ ਇੰਨੀ ਜ਼ਿਆਦਾ ਸ਼ਿੱਦਤ ਨਾਲ ਵਜਾ ਰਿਹਾ ਹੈ ਕਿ ਇਸ ਨੂੰ ਸੁਣ ਕੇ ਹਰ ਕੋਈ ਮੰਤਰ ਮੁਗਧ ਹੋ ਜਾਵੇ। ਕਹਿੰਦੇ ਹਨ ਕਿ ਜੇ ਕਲਾ ਪੈਸੇ ਨਾਲ ਖਰੀਦੀ ਜਾ ਸਕਦੀ ਹੁੰਦੀ ਤਾਂ ਦੁਨੀਆ ਦਾ ਹਰ ਅਮੀਰ ਆਦਮੀ ਕਲਾਕਾਰ ਹੁੰਦਾ ਪਰ ਸ਼ੁਕਰ ਹੈ ਕਿ ਅਜਿਹਾ ਨਹੀਂ ਹੈ।

ਵੀਡੀਓ ਵਿਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਬਜ਼ੁਰਗ ਰਬਾਬ ਵਜਾ ਰਿਹਾ ਹੈ ਅਤੇ ਕੋਲ ਬੈਠੇ ਲੋਕ ਉਸ ਦਾ ਅਨੰਦ ਮਾਣ ਰਹੇ ਹਨ। ਜ਼ਿਕਰਯੋਗ ਹੈ ਕਿ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵੀ ਕਾਫ਼ੀ ਜ਼ਿਆਦਾ ਵਾਇਰਲ ਹੋ ਰਹੀ ਹੈ। ਜਿਸ ‘ਤੇ ਲੋਕਾਂ ਵੱਲੋਂ ਤਰ੍ਹਾਂ ਤਰ੍ਹਾਂ ਦੇ ਕੁਮੈਟ ਕੀਤੇ ਜਾ ਰਹੇ ਹਨ। ਉੱਥੇ ਹੀ ਕਈ ਲੋਕਾਂ ਵੱਲੋਂ ਜਿੱਥੇ ਵਾਹ ਵਾਹ ਕੀਤੀ ਜਾ ਰਹੀ ਹੈ ਉੱਥੇ ਹੀ ਕਲਾਕਾਰ ਵੱਲੋਂ ਵਜਾਈ ਜਾ ਰਹੀ ਰਬਾਬ ਦੀ ਤਰਜ ਦਿਲ ਨੂੰ ਛੂਹ ਲੈਣ ਵਾਲੀ ਤਰਜ ਹੈ।

ਦੱਸ ਦੇਈਏ ਕਿ ਸੋਸ਼ਲ ਮੀਡੀਆ ‘ਤੇ ਇਸ ਵੀਡੀਓ ਨੂੰ ਕਰੀਬ 1 ਲੱਖ 80 ਹਜ਼ਾਰ ਤੋਂ ਵੀ ਜ਼ਿਆਦਾ ਲੋਕ ਦੇਖ ਚੁੱਕੇ ਹਨ ਅਤੇ ਲੋਕਾਂ ਵੱਲੋਂ ਇਸ ਵੀਡੀਓ ਲਈ ਤਰੀਫ਼ਾਂ ਦੇ ਪੁੱਲ ਬੰਨ੍ਹੇ ਜਾ ਰਹੇ ਹਨ। ਦਸ ਦਈਏ ਕਿ ਕੁਝ ਸਮਾਂ ਪਹਿਲਾਂ ਸੋਸ਼ਲ ਮੀਡੀਆ 'ਤੇ ਇਕ ਵੀਡੀਉ ਵਾਇਰਲ ਹੋਇਆ ਜਿਸ ਵਿਚ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਉਤੇ ਇਕ ਔਰਤ ਲਤਾ ਮੰਗੇਸ਼ਕਰ ਦਾ ਗਾਣਾ 'ਇਕ ਪਿਆਰ ਕਾ ਨਗਮਾ' ਗਾ ਕੇ ਭੀਖ ਮੰਗ ਰਹੀ ਸੀ। 

ਉਥੇ ਕਿਸੇ ਵਿਅਕਤੀ ਨੇ ਇਸ ਗੀਤ ਗਾਉਂਦੀ ਔਰਤ ਦਾ ਗੀਤ ਸੋਸ਼ਲ ਮੀਡੀਆ ਉਪਰ ਸ਼ੇਅਰ ਕਰ ਦਿੱਤਾ, ਜਿਸ ਨਾਲ ਔਰਤ ਦੀ ਕਿਸਮਤ ਬਦਲ ਗਈ।  ਰਾਨੂੰ ਮੰਡਲ ਨੂੰ ਮਸ਼ਹੂਰ ਸਿੰਗਰ ਅਤੇ ਅਦਾਕਾਰ ਹਿਮੇਸ਼ ਰੇਸ਼ਮਿਆ ਨੇ ਆਪਣੀ ਆਉਣ ਵਾਲੀ ਫਿਲਮ ਵਿਚ ਗਾਉਣ ਦਾ ਮੌਕਾ ਦਿੱਤਾ ਸੀ।  ਹਿਮੇਸ਼ ਨਾਲ ਰਾਨੂ ਦਾ ਇਕ ਵੀਡੀਉ ਵਾਇਰਲ ਹੋ ਹੋਈ ਸੀ ਜਿਸ ਵਿਚ ਰਾਨੂ ਗੀਤ ਗਾ ਰਹੀ ਹੈ, ਨਾਲ ਹਿਮੇਸ਼ ਗੀਤ ਨੂੰ ਮਸਤੀ ਵਿਚ ਸੁਣ ਰਹੇ ਹਨ।

ਵੀਡੀਉ ਨੂੰ ਸ਼ੇਅਰ ਕਰਦਿਆਂ ਹਿਮੇਸ਼ ਨੇ ਦਸਿਆ 'ਤੇਰੀ ਮੇਰੀ ਕਹਾਣੀ' ਗੀਤ ਉਨ੍ਹਾਂ ਦੀ ਆਉਣ ਵਾਲੀ ਫਿਲਮ 'ਹੈਪੀ ਹਾਰਡੀ ਔਰ ਹੀਰ' ਵਿਚੋਂ ਹੈ, ਜਿਸ ਨੂੰ ਰਾਨੂੰ ਨਾਲ ਰਿਕਾਰਡ ਕੀਤਾ ਸੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।