ਫਰਾਂਸ ਤੋਂ ਭਾਰਤ ਪਹੁੰਚੀ ਰਾਫ਼ੇਲ ਦੀ ਦੂਜੀ ਖੇਪ, ਏਅਰਫੋਰਸ ਨੇ ਟਵੀਟ ਕਰ ਦਿੱਤੀ ਜਾਣਕਾਰੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਭਾਰਤੀ ਹਵਾਈ ਫੌਜ ਨੂੰ ਦਿੱਤੀ ਵਧਾਈ

Second Batch Of Rafale Jets Arrives

ਨਵੀਂ ਦਿੱਲੀ: ਬੀਤੀ ਰਾਤ ਫਰਾਂਸ ਤੋਂ ਨਾਨ ਸਟਾਪ ਉਡਾਣ ਭਰ ਕੇ ਤਿੰਨ ਰਾਫੇਲ ਲੜਾਕੂ ਜਹਾਜ਼ ਜਾਮਨਗਰ ਏਅਰਬੇਸ 'ਤੇ ਪਹੁੰਚੇ। ਵੀਰਵਾਰ ਨੂੰ ਇਹ ਤਿੰਨ ਜਹਾਜ਼ ਅੰਬਾਲਾ ਏਅਰਬੇਸ ਜਾਣਗੇ। ਇਸ ਤੋਂ ਪਹਿਲਾਂ 29 ਜੁਲਾਈ ਨੂੰ ਪੰਜ ਰਾਫੇਲ ਜਹਾਜ਼ਾਂ ਦੀ ਖੇਪ ਅੰਬਾਲਾ ਪਹੁੰਚੀ ਸੀ।

ਇਹਨਾਂ ਜਹਾਜ਼ਾਂ ਨੂੰ 10 ਸਤੰਬਰ ਨੂੰ ਹਵਾਈ ਫੌਜ ਵਿਚ ਸ਼ਾਮਲ ਕੀਤਾ ਗਿਆ ਸੀ। ਭਾਰਤ ਨੇ ਫਰਾਂਸ ਤੋਂ 36 ਅਜਿਹੇ ਰਾਫੇਲ ਲੜਾਕੂ ਜਹਾਜ਼ ਖਰੀਦਣ ਲਈ 59000 ਕਰੋੜ ਦੀ ਡੀਲ ਕੀਤੀ ਹੈ। ਅਗਲੇ ਦੋ ਸਾਲਾਂ ਦੇ ਅੰਦਰ 36 ਰਾਫੇਲ ਏਅਰ ਫੋਰਸ ਵਿਚ ਸ਼ਾਮਲ ਹੋ ਜਾਣਗੇ।

ਇਹਨਾਂ ਦੇ ਸ਼ਾਮਲ ਹੋਣ ਨਾਲ ਹਵਾਈ ਫੌਜ ਦੀ ਤਾਕਤ ਵਿਚ ਵਾਧਾ ਹੋਵੇਗਾ।  ਇਸ ਲੜਾਕੂ ਜਹਾਜ਼ ਵਿਚ ਮੀਟੀਅਰ, ਸਕਲਪ, ਮਾਈਕਾ ਵਰਗੀਆਂ ਮਿਜ਼ਾਈਲਾਂ ਦੇ ਲੱਗਣ ਨਾਲ ਇਹ ਜਹਾਜ਼ ਬਹੁਤ ਖਤਰਨਾਕ ਹੋ ਜਾਂਦਾ ਹੈ ਜੋ ਦੁਸ਼ਮਣਾਂ ਨੂੰ ਹਵਾ ਤੋਂ ਹਵਾ ਅਤੇ ਹਵਾ ਤੋਂ ਲੈ ਕੇ ਜ਼ਮੀਨ ਤਕ ਮਾਰ ਸਕਦਾ ਹੈ।

ਰਾਫ਼ੇਲ ਜਹਾਜ਼ਾਂ ਦੀ ਦੂਜੀ ਖੇਪ ਬੀਤੀ ਰਾਤ 8.14 ਵਜੇ ਜਾਮਨਗਰ ਏਅਰਬੇਸ ਪਹੁੰਚੀ। ਇਸ ਸਬੰਧੀ ਭਾਰਤੀ ਹਵਾਈ ਫੌਜ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ। 
ਭਾਰਤੀ ਹਵਾਈ ਫੌਜ ਮੁਖੀ ਆਰ ਕੇ ਐਸ ਭਦੋਰੀਆ ਨੇ ਇਹਨਾਂ ਜਹਾਜ਼ਾਂ ਦਾ ਫੌਜ ਵਿਚ ਸ਼ਾਮਲ ਹੋਣ ਦਾ ਸਮਾਂ ਉਚਿਤ ਦੱਸਿਆ ਹੈ।

ਉਹਨਾਂ ਕਿਹਾ ਕਿ ਮੌਜੂਦਾ ਸੁਰੱਖਿਆ ਦ੍ਰਿਸ਼ਟੀਕੋਣ ਦੇ ਮੱਦੇਨਜ਼ਰ ਰਾਫੇਲ ਨੂੰ ਹਵਾਈ ਫੌਜ ਵਿਚ ਸ਼ਾਮਲ ਕਰਨ ਲਈ ਇਸ ਤੋਂ ਢੁਕਵਾਂ ਸਮਾਂ ਹੋਰ ਨਹੀਂ ਹੋ ਸਕਦਾ ਸੀ।
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀ ਰਾਫੇਲ ਦੇ ਭਾਰਤ ਆਉਣ ‘ਤੇ ਕਿਹਾ ਕਿ ਭਾਰਤੀ ਹਵਾਈ ਫੌਜ ਦੇ ਮੈਂਬਰ ਇਸ ਲਈ ਵਧਾਈ ਦੇ ਪਾਤਰ ਹਨ।