Delhi School closed News: ਦਿੱਲੀ ਦੇ ਸਾਰੇ ਪ੍ਰਾਇਮਰੀ ਸਕੂਲ 10 ਨਵੰਬਰ ਤੱਕ ਕੀਤੇ ਬੰਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

Delhi School closed News: 6ਵੀਂ ਤੋਂ 12ਵੀਂ ਲਈ ਸਕੂਲਾਂ ਨੂੰ ਆਨਲਾਈਨ ਜਮਾਤਾਂ 'ਚ ਸ਼ਿਫਟ ਕਰਨ ਦਾ ਵਿਕਲਪ

photo

Delhi School closed Due To pollution  News  : ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਪਲੀਤ ਹੋ ਰਿਹਾ ਵਾਤਾਵਰਣ ਅਤੇ ਪ੍ਰਦੂਸ਼ਣ ਦਾ ਪੱਧਰ ਵਧ ਰਿਹਾ ਪੱਧਰ ਲਗਾਤਾਰ ਮੁਸੀਬਤ ਦਾ ਕਾਰਨ ਬਣਦਾ ਜਾ ਰਿਹਾ ਹੈ। ਨਤੀਜੇ ਵਜੋਂ ਦਿੱਲੀ ਸਰਕਾਰ ਨੇ 10 ਨਵੰਬਰ ਤੱਕ ਦਿੱਲੀ ਵਿੱਚ 5ਵੀਂ ਜਮਾਤ ਤੱਕ ਦੇ ਸਾਰੇ ਸਕੂਲ ਬੰਦ ਕਰਨ ਦਾ ਫੈਸਲਾ ਲਿਆ ਗਿਆ ਹੈ।

ਇਹ ਵੀ ਪੜ੍ਹੋ: Yuvraj Singh News: "ਮੈਂ ਤੇ ਧੋਨੀ ਕਦੇ ਦੋਸਤ ਨਹੀਂ ਸੀ'', ਯੁਵਰਾਜ ਸਿੰਘ ਦੇ ਹੈਰਾਨ ਕਰਨ ਵਾਲੇ ਖੁਲਾਸੇ ਨੇ ਫੈਨਸ ਦੀ ਉ਼ਡਾਈ ਨੀਂਦ  

ਦਿੱਲੀ ਦੀ ਸਿੱਖਿਆ ਮੰਤਰੀ ਆਤਿਸ਼ੀ ਨੇ ਅੱਜ ਐਲਾਨ ਕੀਤਾ ਹੈ ਕਿ ਸ਼ਹਿਰ 'ਚ ਵੱਧਦੇ ਪ੍ਰਦੂਸ਼ਣ ਦੇ ਪੱਧਰ ਨੂੰ ਵੇਖਦਿਆਂ ਰਾਸ਼ਟਰੀ ਰਾਜਧਾਨੀ ਦੇ ਸਾਰੇ ਪ੍ਰਾਇਮਰੀ ਸਕੂਲ 10 ਨਵੰਬਰ ਤੱਕ ਬੰਦ ਰਹਿਣਗੇ। 6ਵੀਂ ਤੋਂ 12ਵੀਂ ਜਮਾਤਾਂ ਲਈ ਸਕੂਲਾਂ ਕੋਲ ਆਨਲਾਈਨ ਪੜ੍ਹਾਉਣ ਦਾ ਵਿਕਲਪ ਹੈ। ਆਤਿਸ਼ੀ ਨੇ ਸੋਸ਼ਲ ਮੀਡੀਆ ਮੰਚ ਐਕਸ 'ਤੇ ਕਿਹਾ ਕਿ ਪ੍ਰਦੂਸ਼ਣ ਦਾ ਪੱਧਰ ਵਧਣ ਕਾਰਨ ਦਿੱਲੀ 'ਚ ਪ੍ਰਾਇਮਰੀ ਸਕੂਲ 10 ਨਵੰਬਰ ਤੱਕ ਬੰਦ ਰਹਿਣਗੇ। 6ਵੀਂ ਤੋਂ 12ਵੀਂ ਲਈ ਸਕੂਲਾਂ ਨੂੰ ਆਨਲਾਈਨ ਜਮਾਤਾਂ 'ਚ ਸ਼ਿਫਟ ਕਰਨ ਦਾ ਵਿਕਲਪ ਦਿੱਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ: Mohali News : ਮੁਹਾਲੀ ਪੁਲਿਸ ਵਲੋਂ ਲੱਖਾਂ ਦੇ ਨਸ਼ੀਲੇ ਪਦਾਰਥਾਂ ਸਮੇਤ ਇਕ ਵਿਦੇਸ਼ੀ ਨਾਗਰਿਕ ਕਾਬੂ 

ਰਾਸ਼ਟਰੀ ਰਾਜਧਾਨੀ ਦੇ ਪਿਛਲੇ ਕਈ ਦਿਨਾਂ ਤੋਂ ਚੱਲ ਰਹੀ ਜ਼ਹਿਰੀਲੀ ਹਵਾ ਤੋਂ ਕੋਈ ਰਾਹਤ ਨਹੀਂ ਮਿਲੀ, ਐਤਵਾਰ (5 ਨਵੰਬਰ) ਨੂੰ ਸ਼ਹਿਰ ਦਾ ਪ੍ਰਦੂਸ਼ਣ ਪੱਧਰ 410 ਪਹੁੰਚ ਗਿਆ, ਜੋ 'ਗਭੀਰ' ਸ਼੍ਰੇਣੀ ਵਿਚ ਹੁਣ ਹੈ। ਲਗਾਤਾਰ ਵਧਦੇ ਹਵਾ ਪ੍ਰਦੂਸ਼ਣ ਨੇ ਦਮ ਘੋਟਿਆ ਹੈ ਅਤੇ ਲੋਕਾਂ ਨੂੰ ਘਰ ਅੰਦਰ ਰਹਿਣ ਲਈ ਮਜ਼ਬੂਰ ਕਰ ਰਿਹਾ ਹੈ।