ਯਾਤਰੀਆਂ ਦੀ ਸਹੂਲਤ ਲਈ 34 ਰੇਲਗੱਡੀਆਂ 'ਚ ਜੁੜਨਗੀਆਂ ਵਾਧੂ ਬੋਗੀਆਂ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਨਵੇਂ ਸਾਲ 'ਤੇ ਟ੍ਰੇਨਾਂ ਵਿਚ ਲੰਬੀ ਵੇਟਿੰਗ ਲਿਸਟ ਨੂੰ ਘਟਾਉਣ ਲਈ ਰੇਲਵੇ ਵਿਭਾਗ ਵੱਲੋ ਗੱਡੀਆਂ ਵਿਚ ਹੋਰ ਬੋਗੀਆਂ ਨੂੰ ਜੋੜਿਆ ਜਾ ਰਿਹਾ ਹੈ।

Railways

ਸੂਰਤ, ( ਭਾਸ਼ਾ ) :  ਨਵੇਂ ਸਾਲ 'ਤੇ ਟ੍ਰੇਨਾਂ ਵਿਚ ਲੰਬੀ ਵੇਟਿੰਗ ਲਿਸਟ ਨੂੰ ਘਟਾਉਣ ਲਈ ਰੇਲਵੇ ਵਿਭਾਗ ਵੱਲੋ ਗੱਡੀਆਂ ਵਿਚ ਹੋਰ ਬੋਗੀਆਂ ਨੂੰ ਜੋੜਿਆ ਜਾ ਰਿਹਾ ਹੈ। ਊਧਨਾ-ਦਾਨਾਪੁਰ ਅਤੇ ਵਾਰਾਣਸੀ ਸਮੇਤ ਮੁੰਬਈ ਦੀਆਂ 34 ਰੇਲਗੱਡੀਆਂ ਵਿਚ ਅਸਥਾਈ ਤੌਰ 'ਤੇ ਵਾਧੂ ਡੱਬੇ ਜੋੜੇ ਗਏ ਹਨ। ਵਲਸਾਡ-ਹਰਿਦਾਰ ਐਕਸਪ੍ਰੈਸ ਵਿਚ ਇਕ ਵਾਧੂ ਏਸੀ 2 ਟਾਇਰ-ਕਮ-ਏਸੀ 3 ਟਾਇਰ ਡੱਬਾ ਮਿਤੀ 4 ਦਸੰਬਰ ਤੋਂ 26 ਦਸੰਬਰ ਤੱਕ ਜੋੜਿਆ ਗਿਆ ਹੈ।

ਊਧਨਾ-ਵਾਰਾਣਸੀ ਐਕਸਪ੍ਰੈਸ ਵਿਚ ਇਕ ਵਾਧੂ ਏਸੀ 2 ਟਾਇਰ-ਕਮ-ਏਸੀ 3 ਟਾਇਰ ਡੱਬਾ 30 ਦਸੰਬਰ ਤੱਕ ਜੋੜਿਆ ਜਾਵੇਗਾ। ਬਾਂਦਰਾ-ਰਾਮਨਗਰ ਐਕਸਪ੍ਰੈਸ ਵਿਚ ਇਕ ਵਾਧੂ ਏਸੀ 3 ਟਾਇਰ ਡੱਬਾ 6 ਤੋਂ 28 ਦਸੰਬਰ ਤੱਕ ਲਈ ਜੋੜਿਆ ਗਿਆ ਹੈ। ਬਾਂਦਰਾ-ਜੈਸਲਮੇਰ ਐਕਸਪ੍ਰੈਸ ਵਿਚ ਇਕ ਵਾਧੂ ਏਸੀ 3 ਟਾਇਰ ਅਤੇ ਇਕ ਸਲੀਪਰ ਡੱਬਾ 7 ਤੋਂ 29 ਦਸੰਬਰ ਤੱਕ ਜੋੜਿਆ ਜਾਵੇਗਾ।

ਬਾਂਦਰਾ-ਜੈਪੂਰ ਸੁਪਰਫਾਸਟ ਐਕਸਪ੍ਰੈਸ ਵਿਚ ਇਕ ਵਾਧੂ ਏਸੀ 3 ਟਾਇਰ ਅਤੇ ਇਕ ਸਲੀਪਰ ਡੱਬਾ 3 ਦਸੰਬਰ ਤੋਂ 1 ਜਨਵਰੀ ਤੱਕ ਲਈ ਜੋੜਿਆ ਗਿਆ ਹੈ। ਬਾਂਦਰਾ ਟਰਮਿਨਸ-ਪਾਲਿਤਾਨਾ ਸੁਪਰਫਾਸਟ ਐਕਸਪ੍ਰੈਸ ਟ੍ਰੇਨ ਵਿਚ ਇਕ ਵਾਧੂ ਏਸੀ 3 ਟਾਇਰ ਡੱਬਾ ਜੋੜਿਆ ਜਾਵੇਗਾ। ਇਹ ਵਾਧੂ ਡੱਬਾ 7 ਦਸੰਬਰ ਤੋਂ 29 ਦਸੰਬਰ ਤੱਕ ਜੋੜਿਆ ਜਾਵੇਗਾ। ਇਨ੍ਹਾਂ ਗੱਡੀਆਂ ਸਮੇਤ ਦੇਸ਼ ਦੀਆਂ ਕੁਲ 34 ਟ੍ਰੇਨਾਂ ਵਿਚ ਬੋਗੀਆਂ ਨੂੰ ਜੋੜ ਕੇ ਯਾਤਰੀਆਂ ਨੂੰ ਸੁਵਿਧਾ ਦਿਤੀ ਜਾ ਰਹੀ ਹੈ।