ਪ੍ਰੀਮੀਅਰ ਟ੍ਰੇਨਾਂ 'ਚ ਕਿਰਾਇਆ ਵਧਣ ਦੇ ਨਾਲ-ਨਾਲ ਸੁਧਾਰਾਂ ਦੀ ਲੋੜ : ਕੈਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਰਤ ਦੇ ਕੰਪਟਰੋਲਰ ਅਤੇ ਮਹਾਲੇਖਾ ਪ੍ਰੀਖਿਅਕ (ਕੈਗ) ਵਲੋਂ ਕਰਵਾਏ ਗਏ ਇਕ ਸਰਵੇਖਣ ਵਿਚ ਕਿਹਾ ਗਿਆ ਹੈ ਕਿ ਪ੍ਰੀਮੀਅਰ ਟ੍ਰੇਨ ਦੇ ਕਿਰਾਏ ਵਿਚ ਵਾਧੇ ਦੇ ਮੁਤਾਬਕ...

CAG

ਨਵੀਂ ਦਿੱਲੀ : ਭਾਰਤ ਦੇ ਕੰਪਟਰੋਲਰ ਅਤੇ ਮਹਾਲੇਖਾ ਪ੍ਰੀਖਿਅਕ (ਕੈਗ) ਵਲੋਂ ਕਰਵਾਏ ਗਏ ਇਕ ਸਰਵੇਖਣ ਵਿਚ ਕਿਹਾ ਗਿਆ ਹੈ ਕਿ ਪ੍ਰੀਮੀਅਰ ਟ੍ਰੇਨ ਦੇ ਕਿਰਾਏ ਵਿਚ ਵਾਧੇ ਦੇ ਮੁਤਾਬਕ ਟ੍ਰੇਨਾਂ ਦੀ ਯਾਤਰੀ ਸੇਵਾਵਾਂ ਵਿਚ ਸੁਧਾਰ ਦੀ ਲੋੜ ਹੈ। ਸਰਵੇਖਣ ਦੇ ਅਨੁਸਾਰ ਪ੍ਰੀਮੀਅਰ ਟ੍ਰੇਨਾਂ ਦੇ ਨੀਯਤ ਸਮੇਂ 'ਤੇ ਆਵਾਜਾਈ, ਪਖ਼ਾਨਿਆਂ ਅਤੇ ਡੱਬਿਆਂ ਦੀ ਸਫ਼ਾਈ ਵਿਚ ਸੁਧਾਰ ਦੇ ਨਾਲ-ਨਾਲ ਟ੍ਰੇਨ ਵਿਚ ਦਿਤੇ ਜਾ ਰਹੇ ਖਾਣੇ ਅਤੇ ਬਿਸਤਰੇ ਦੀ ਗੁਣਵਤਾ ਵਿਚ ਕਿਰਾਇਆ ਵਾਧੇ ਦੇ ਮੁਤਾਬਕ ਸੁਧਾਰ ਦੀ ਲੋੜ ਹੈ।