ਭਾਰਤ ਦੇ ਸਭ ਤੋਂ ਲੰਬੇ ਰੇਲ ਅਤੇ ਸੜਕ ਪੁਲ ‘ਬੋਗੀਬੀਲ ਬ੍ਰਿਜ’ ਦਾ ਪ੍ਰਧਾਨ ਮੰਤਰੀ ਕਰਨਗੇ ਉਦਘਾਟਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ 25 ਦਸੰਬਰ ਨੂੰ ਦੇਸ਼ ਦੇ ਸਭ ਤੋਂ ਲੰਬੇ ਰੇਲ-ਕਮ-ਸੜਕ ਪੁਲ ਬੋਗੀਬੀਲ ਨੂੰ ਤੋਹਫ਼ੇ ਵਜੋਂ ਦੇਣਗੇ। ਬੋਗੀਬੀਲ ਪੁਲ ਬ੍ਰਹਮਪੁੱਤਰਾ...

Bogibeel Bridge

ਨਵੀਂ ਦਿੱਲੀ (ਭਾਸ਼ਾ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ 25 ਦਸੰਬਰ ਨੂੰ ਦੇਸ਼ ਦੇ ਸਭ ਤੋਂ ਲੰਬੇ ਰੇਲ-ਕਮ-ਸੜਕ ਪੁਲ ਬੋਗੀਬੀਲ ਨੂੰ ਤੋਹਫ਼ੇ ਵਜੋਂ ਦੇਣਗੇ। ਬੋਗੀਬੀਲ ਪੁਲ ਬ੍ਰਹਮਪੁੱਤਰਾ ਨਦੀ ਦੇ ਉੱਤਰ ਅਤੇ ਦੱਖਣ ਭਾਗਾਂ ਨੂੰ ਜੋੜਦਾ ਹੈ। ਅਸਾਮ ਅਤੇ ਅਰੁਣਾਚਲ ਪ੍ਰਦੇਸ਼ ਦੇ ਪੂਰਬੀ ਹਿੱਸੇ ਵੱਲ ਨੂੰ ਜਾਂਦਾ ਹੈ। ਇਹ ਪੁਲ ਲੰਮੀ ਉਡੀਕ ਬਾਅਦ ਤਿਆਰ ਹੋਇਆ ਹੈ। ਬੋਗੀਬੀਲ ਰੇਲ-ਸੜਕ ਪੁਲ ਜੋ ਕਿ ਉਤਰੀ ਪੂਰਬੀ ਖੇਤਰਾਂ ਵਿਚ ਵੱਡਾ ਸੰਪਰਕ ਵਧਾਏਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 25 ਦਸੰਬਰ 2018 ਨੂੰ ਬੋਗੀਬੀਲ ਪੁਲ ਦਾ ਉਦਘਾਟਨ ਕਰਨਗੇ, ਇਹ ਦਿਨ ਸਰਕਾਰ ਲਈ ਭਾਗਾਂ ਵਾਲਾ ਦਿਨ ਹੋਵੇਗਾ।

ਕਿਉਂਕਿ ਇਸ ਦਿਨ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਜੀ ਦਾ ਜਨਮ ਦਿਨ ਵੀ ਹੈ। ਬੋਗੀਬੀਲ ਬ੍ਰਿਜ 4.94 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਅਤੇ ਅਸਾਮ-ਅਰੁਣਾਚਲ ਪ੍ਰਦੇਸ਼ ਦੀ ਸਰਹੱਦ ਤੋਂ 20 ਕਿਲੋਮੀਟਰ ਦੂਰ ਸਥਿਤ ਹੈ। ਇਹ ਧੇਮਾਜੀ ਅਤੇ ਆਸਾਮ ਦੇ ਵਿਚਕਾਰ ਡਿਬਰੂਗੜ੍ਹ ਜਿਲ੍ਹੇ ਦੇ ਨਾਲ-ਨਾਲ ਧੇਮਾਜੀ ਨੂੰ ਉਤਰ ਨਦੀ ਨਾਲ ਜੋੜ ਦਵੇਗਾ। ਇਸ ਪੁਲ ਦੇ ਹੇਠਲੇ ਡੈਕ ‘ਤੇ ਦੋ ਰੇਲਵਾ ਲਾਈਨਾਂ ਅਤੇ ਸਿਖਰ ‘ਤੇ ਤਿੰਨ ਮਾਰਗੀ ਸੜਕ ਪੁਲ ਹੈ। ਜਦੋਂ ਸਾਬਕਾ ਪ੍ਰਧਾਨ ਮੰਤਰੀ ਐਚ.ਡੀ ਦੇਵਗੌੜਾ ਨੇ ਜਨਵਰੀ 1997 ਵਿਚ ਬੋਗੀਬੀਲ ਪੁਲ ਦਾ ਨੀਂਹ ਪੱਥਰ ਰੱਖਿਆ ਸੀ।

 ਤਾਂ ਇਸ ਦਾ ਕੰਮ ਅਪ੍ਰੈਲ 2002 ਵਿਚ ਸ਼ੁਰੂ ਹੋਇਆ ਸੀ ਜਦੋਂ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਜਾਹੀ ਬਾਜਪਾਈ ਨੇ ਉਸਾਰੀ ਦੇ ਕੰਮ ਲਈ ਉਦਘਾਟਨ ਕੀਤਾ ਸੀ, ਉਦੋਂ ਤੋਂ ਹੀ ਚੁਣੌਤੀਪੂਰਨ ਰੇਲਵੇ ਪ੍ਰੋਜੈਕਟ ਕਈਂ ਡੈਡਲਾਈਨ ਛੱਡ ਗਈਏ ਹਨ। ਹਾਲਾਂਕਿ, ਮੋਦੀ ਸਰਕਾਰ ਦੇ ਨਾਲ ਉਤਰ-ਪੁਰਬ ਵਿਚ ਰੇਲਵੇ ਸੰਪਰਕ ਦੇ ਨਾਲ ਉੱਤਰ ਪੁਰਬ ਵਿਚ ਰੇਲਵੇ ਸੰਪਰਕ ਨੂੰ ਵਧੀਆ ਬਣਾਉਣ ਉਤੇ ਵਿਸ਼ੇਸ਼ ਧਿਆਨ ਦਿਤਾ ਗਿਆ, ਬੋਗੀਬੀਲ ਪੁਲ ਦੇ ਕੰਮ ਨੂੰ ਤੇਜੀ ਨਾਲ ਅੱਗੇ ਵਧਾਇਆ ਗਿਆ ਅਤੇ ਹਾਲ ਹੀ ਵਿਚ ਪਹਿਲੀ ਵਾਰੀ ਇਸ ਪੁਲ ਤੋਂ ਮਾਲ ਗੱਡੀ ਚਲਾਈ ਗਈ ਹੈ।

ਬੋਗੀਬੀਲ ਪੁਲ ਸੜਕ ਅਤੇ ਰੇਲ ਯਾਤਰਾ ਦੇ ਮਾਮਲੇ ‘ਚ ਸਮਾਂ ਵੀ ਬਚਾਵੇਗਾ। ਹੁਣ ਤੱਕ ਅਰੁਣਾਚਚ ਪ੍ਰਦੇਸ਼ ਤੋਂ ਆਸਾਮ ਦੇ ਡਿਬਰੂਗੜ੍ਹ ਤੱਕ ਦੀ ਇਕ ਯਾਤਰਾ ਦਾ ਸਫ਼ਰ ਗੁਜਰਾਤ ਤੋਂ 500 ਕਿਲੋਮੀਟਰ ਦੀ ਦੂਰੀ ਨੂੰ ਘਟਾਉਣ ਲਈ ਬੋਗੀਬੀਲ ਬ੍ਰਿਜ ਤੋਂ ਸਿਰਫ਼ 100 ਕਿਲੋਮੀਟਰ ਦਾ ਘੱਟ ਸਫ਼ਰ ਤੈਅ ਕਰਨਾ ਪਵੇਗਾ। ਇਸ ਤੋਂ ਇਲਾਵਾ ਦਿਲੀ ਤੋਂ ਡਿਬਰੂਗੜ੍ਹ ਲਈ ਸਫ਼ਰ ਕਰਨ ਦਾ ਸਮਾਂ ਲਗਪਗ ਪਹਿਲਾਂ 37 ਘੰਟੇ ਲਗਦੇ ਸੀ ਹੁਣ ਸਿਰਫ਼ 34 ਘੰਟੇ ਹੀ ਲੱਗਣਗੇ, ਤਿੰਨ ਘੰਟੇ ਦਾ ਸਮਾਂ ਬਚੇਗਾ।