ਪੁਲਿਸ ਮੁਲਾਜ਼ਮ ਨੇ 10 ਰੁਪਏ ਪਿੱਛੇ ਮਾਰਿਆ ਗਰੀਬ ਦਾ ਹੱਕ
ਪੁਲਿਸ ਦੇ ਕੁਝ ਮੁਲਾਜ਼ਮ ਆਪਣੀ ਵਰਦੀ ਦਾ ਰੋਅਬ ਦਿਖਾ ਲੋਕਾਂ ਨਾਲ ਜ਼ਬਰਦਸਤੀ ਕਰਦੇ ਹਨ ਅਤੇ ਕਈ ਵਾਰ...
ਹਿਸਾਰ (ਭਾਸ਼ਾ) : ਪੁਲਿਸ ਦੇ ਕੁਝ ਮੁਲਾਜ਼ਮ ਆਪਣੀ ਵਰਦੀ ਦਾ ਰੋਅਬ ਦਿਖਾ ਲੋਕਾਂ ਨਾਲ ਜ਼ਬਰਦਸਤੀ ਕਰਦੇ ਹਨ ਅਤੇ ਕਈ ਵਾਰ ਤਾਂ ਕੁਝ ਪੁਲਿਸ ਮੁਲਾਜ਼ਮ ਗਰੀਬ ਲੋਕਾਂ ਦਾ ਹੱਕ ਵੀ ਮਾਰਦੇ ਹਨ, ਅਜਿਹਾ ਹੀ ਕੁਝ ਹਿਸਾਰ ਵਿਚ ਦੇਖਣ ਨੂੰ ਮਿਲਿਆ, ਜਿਥੇ ਇਕ ਪੁਲਿਸ ਮੁਲਾਜ਼ਮ ਨੇ ਆਪਣੀ ਵਰਦੀ ਦਾ ਰੋਅਬ ਦਿਖਾ ਆਟੋ ਚਾਲਕ ਨੂੰ ਕਿਰਾਇਆ ਨਹੀਂ ਦਿੱਤਾ। ਮਸਲਾ ਸਿਰਫ 10 ਰੁਪਏ ਦਾ ਹੈ, ਇਹਨਾਂ ਤਸਵੀਰਾਂ ਵਿਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇਹ ਪੁਲਿਸ ਮੁਲਾਜ਼ਮ ਆਟੋ ਚਾਲਕ ਨਾਲ ਧੱਕਾ ਕਰ ਰਿਹਾ ਹੈ ਅਤੇ ਆਟੋ ਚਾਲਕ ਵਾਰ ਵਾਰ 10 ਰੁਪਏ ਲਈ ਪੁਲਿਸ ਮੁਲਾਜ਼ਮ ਦੀਆਂ ਮਿਨਤਾ ਕਰ ਰਿਹਾ ਹੈ।
ਇਹ ਤਸਵੀਰਾਂ ਹਿਸਾਰ ਕੋਰਟ ਦੇ ਨਜ਼ਦੀਕ ਦੀਆਂ ਹਨ, ਇਸ ਆਟੋ ਚਾਲਕ ਨੇ ਵੀਡੀਓ ਬਣਾ ਕੇ ਸੋਸ਼ਲ ਮੀਡਿਆ 'ਤੇ ਪੋਸਟ ਕਰ ਦਿੱਤੀ। ਜਿਸ ਤੋਂ ਬਾਅਦ ਪੁਲਿਸ ਮੁਲਾਜ਼ਮ ਨੂੰ ਐਸ.ਐਸ.ਪੀ ਦਫਤਰ ਸ਼ਿਕਾਇਤ ਕਰਨ ਦੀ ਚਿਤਾਵਨੀ ਦਿੱਤੀ ਤਾਂ ਪੁਲਿਸ ਕਰਮਚਾਰੀ ਨੇ ਆਪਣੀ ਜੇਬ ਵਿੱਚੋਂ ਪੈਸੇ ਕੱਢ ਕੇ ਦੇ ਦਿੱਤੇ।