ਪੁਲਿਸ ਵਲੋਂ ਗੋਦਾਮ ‘ਤੇ ਮਾਰੇ ਛਾਪੇ ਦੌਰਾਨ 245 ਪੇਟੀਆਂ ਸ਼ਰਾਬ ਸਮੇਤ 2 ਤਸਕਰ ਗ੍ਰਿਫ਼ਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜ਼ਿਲ੍ਹੇ ਵਿਚ ਹਰਿਆਣਾ ਅਤੇ ਚੰਡੀਗੜ੍ਹ ਤੋਂ ਸ਼ਰਾਬ ਲਿਆ ਕੇ ਕਾਲਾਬਾਜ਼ਾਰੀ ਦਾ ਧੰਧਾ ਜ਼ੋਰਾਂ ‘ਤੇ ਚੱਲ ਰਿਹਾ ਹੈ। ਜ਼ਿਲ੍ਹਾ ਪੁਲਿਸ ਵਲੋਂ ਇਕ...

245 bottles of liquor

ਮੋਗਾ (ਸਸਸ) : ਜ਼ਿਲ੍ਹੇ ਵਿਚ ਹਰਿਆਣਾ ਅਤੇ ਚੰਡੀਗੜ੍ਹ ਤੋਂ ਸ਼ਰਾਬ ਲਿਆ ਕੇ ਕਾਲਾਬਾਜ਼ਾਰੀ ਦਾ ਧੰਧਾ ਜ਼ੋਰਾਂ ‘ਤੇ ਚੱਲ ਰਿਹਾ ਹੈ। ਜ਼ਿਲ੍ਹਾ ਪੁਲਿਸ ਵਲੋਂ ਇਕ ਸ਼ਰਾਬ ਠੇਕੇਦਾਰ ਦੇ ਖਿਲਾਫ਼ ਇਕ ਮਹੀਨੇ ਵਿਚ ਤਿੰਨ ਵਾਰ ਗ਼ੈਰਕਾਨੂੰਨੀ ਸ਼ਰਾਬ ਦੀ ਕਾਲਾਬਾਜ਼ਾਰੀ ਕਰਨ ਦੇ ਇਲਜ਼ਾਮ ਵਿਚ ਕੇਸ ਦਰਜ ਕੀਤਾ ਗਿਆ ਹੈ ਪਰ ਤਿੰਨ ਵਾਰ ਹੀ ਦੋਸ਼ੀ ਪੁਲਿਸ ਦੇ ਹੱਥੇ ਨਹੀਂ ਚੜ੍ਹਿਆ, ਜਦੋਂ ਕਿ ਉਸ ਦੇ ਸਾਥੀ ਦੇ ਖਿਲਾਫ਼ ਵੀ ਪਹਿਲਾਂ ਸ਼ਰਾਬ ਤਸਕਰੀ ਦੇ ਕਈ ਮਾਮਲੇ ਦਰਜ ਹਨ।

ਪੁਲਿਸ ਨੇ ਇਕ ਗੋਦਾਮ ਵਿਚ ਰੇਡ ਕਰਕੇ ਚੰੜੀਗੜ੍ਹ ਮਾਰਕ 245 ਪੇਟੀਆਂ ਅੰਗਰੇਜ਼ੀ ਸ਼ਰਾਬ ਬਰਾਮਦ ਕੀਤੀ ਹੈ। ਇਸ ਦੀ ਚੰਡੀਗੜ੍ਹ ਵਿਚ ਅੱਠ ਸੌ ਰੁਪਏ ਪ੍ਰਤੀ ਪੇਟੀ ਕੀਮਤ ਹੈ ਅਤੇ ਮੋਗਾ ਵਿਚ ਦੋ ਹਜ਼ਾਰ ਰੁਪਏ ਵੇਚੀ ਜਾ ਰਹੀ ਹੈ, ਜਦੋਂ ਕਿ ਇਸ ਸ਼ਰਾਬ ਦਾ ਪੰਜਾਬ ਵਿਚ ਸਰਕਾਰੀ ਰੇਟ ਚਾਰ ਹਜ਼ਾਰ ਰੁਪਏ ਹੈ। ਥਾਣਾ ਚੜਿਕ ਦੇ ਏਐਸਆਈ ਕੁਲਵੰਤ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਵਲੋਂ ਗਸ਼ਤ ਦੇ ਦੌਰਾਨ ਐਤਵਾਰ ਦੀ ਰਾਤ ਨੂੰ ਸਵਾ ਨੌਂ ਵਜੇ ਪਿੰਡ ਚੁਪਕੀਤੀ ਦੇ ਨੇੜੇ ਇਕ ਗੋਦਾਮ ਵਿਚ ਰੇਡ ਕਰਨ ਉਤੇ  ਉਥੋਂ 215 ਪੇਟੀਆਂ ਚੰਡੀਗੜ੍ਹ ਮਾਰਕ ਰਾਜਧਾਨੀ

ਅਤੇ 30 ਪੇਟੀਆਂ ਜੁਬਲੀ ਅੰਗਰੇਜ਼ੀ ਸ਼ਰਾਬ ਬਰਾਮਦ ਕੀਤੀ ਗਈ। ਪੁਲਿਸ ਨੇ ਰੇਡ ਦੇ ਦੌਰਾਨ ਵੇਖਿਆ ਕਿ ਕੁੱਝ ਲੋਕ ਹਾਂਡਾ ਅਮੇਜ਼ ਕਾਰ ਵਿਚ ਗੋਦਾਮ ਤੋਂ ਸ਼ਰਾਬ ਦੀਆਂ ਪੇਟੀਆਂ ਲੱਦ ਰਹੇ ਸਨ। ਪੁਲਿਸ ਨੂੰ ਵੇਖਦੇ ਹੀ ਤਸਕਰ ਮੌਕਾ ਵੇਖ ਕੇ ਫ਼ਰਾਰ ਹੋ ਗਏ। ਪੁਲਿਸ ਨੇ 245 ਪੇਟੀਆਂ ਸ਼ਰਾਬ ਸਮੇਤ ਕਾਰ ਨੂੰ ਕਬਜ਼ੇ ਵਿਚ ਲੈਣ ਤੋਂ ਬਾਅਦ ਦੋਵਾਂ ਦੋਸ਼ੀਆਂ ਰਾਜਬੀਰ ਸਿੰਘ ਰਾਜੂ ਨਿਵਾਸੀ ਮੱਲੀਆਂ ਵਾਲਾ ਅਤੇ ਉਸ ਦੇ ਸਾਥੀ ਜਸਕਰਣ ਸਿੰਘ ਜੱਸੀ ਨਿਵਾਸੀ ਮਾਨੂਕੇ ਗਿਲ ਦੇ ਖਿਲਾਫ਼ ਸ਼ਰਾਬ ਤਸਕਰੀ ਦੇ ਇਲਜ਼ਾਮ ਵਿਚ ਕੇਸ ਦਰਜ ਕੀਤਾ ਹੈ।

ਉਥੇ ਹੀ ਨਿਹਾਲ ਸਿੰਘ ਵਾਲਾ ਥਾਣਾ ਦੇ ਸਬ ਇਨਸਪੈਕਟਰ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਵਲੋਂ ਐਤਵਾਰ ਨੂੰ ਗਸ਼ਤ ਦੇ ਦੌਰਾਨ ਕਸਬੇ ਵਿਚ ਇਕ ਇੰਡੀਗੋ ਕਾਰ  (ਕਾਲੇ ਰੰਗ) ਨੂੰ ਰੋਕ ਕੇ ਤਲਾਸ਼ੀ ਲਈ ਤਾਂ 40 ਪੇਟੀਆਂ ਹਰਿਆਣਾ ਮਾਰਕ ਫਸਟ ਚੁਆਇਸ ਅਤੇ ਬਾਉਂਸਰ ਅੰਗਰੇਜ਼ੀ ਸ਼ਰਾਬ ਬਰਾਮਦ ਹੋਈ। ਉਥੇ ਹੀ, ਸੁਰਿੰਦਰ ਨਿਵਾਸੀ ਹਠੂਰ ਅਤੇ ਗੁਰਪ੍ਰੀਤ ਸਿੰਘ ਨਿਵਾਸੀ ਸਦੋਵਾਲ ਜ਼ਿਲ੍ਹਾ ਬਰਨਾਲਾ ਨੂੰ ਕਾਰ ਅਤੇ ਗ਼ੈਰਕਾਨੂੰਨੀ ਸ਼ਰਾਬ ਸਮੇਤ ਗ੍ਰਿਫ਼ਤਾਰ ਕਰ ਲਿਆ ਗਿਆ।

25 ਅਗਸਤ ਨੂੰ ਆਬਕਾਰੀ ਵਿਭਾਗ ਦੀ ਟੀਮ ਦੁਆਰਾ ਪੁਲਿਸ ਅਤੇ ਸ਼ਰਾਬ ਠੇਕੇਦਾਰਾਂ ਦੇ ਮੁਲਾਜ਼ਮਾਂ ਦੇ ਨਾਲ ਪਿੰਡ ਚੜਿਕ ਨੂੰ ਜਾਣ ਵਾਲੇ ਰਸਤੇ ਉਤੇ ਬੰਦ ਪਏ ਢਾਬੇ ਦੇ ਨਾਲ ਕੋਠੀ ਵਿਚ ਰੇਡ ਕੀਤੀ ਗਈ ਤਾਂ 194 ਪੇਟੀਆਂ ਗ਼ੈਰਕਾਨੂੰਨੀ ਸ਼ਰਾਬ ਬਰਾਮਦ ਹੋਈ ਸੀ। ਪੁਲਿਸ ਨੇ ਦੋਸ਼ੀ ਰਾਜਬੀਰ ਸਿੰਘ ਰਾਜੂ, ਕੁਲਵਿੰਦਰ ਸਿੰਘ ਸੀਰੀ ਅਤੇ ਪਹਿਲਾਂ ਰਹਿ ਚੁਕੇ ਸ਼ਰਾਬ ਠੇਕੇਦਾਰ ਬੇਅੰਤ ਸਿੰਘ ਦੇ ਖਿਲਾਫ਼ ਕੇਸ ਦਰਜ ਕੀਤਾ ਸੀ। ਉਥੇ ਹੀ, 4 ਨਬੰਵਰ ਨੂੰ ਸਿਟੀ ਸਾਊਥ ਪੁਲਿਸ ਨੇ 320 ਪੇਟੀਆਂ ਗ਼ੈਰਕਾਨੂੰਨੀ ਸ਼ਰਾਬ ਨਾਲ ਭਰਿਆ ਕੈਂਟਰ ਫੜਿਆ ਸੀ।

ਇਸ ਵਿਚ ਤਿੰਨ ਲੋਕਾਂ ਨੂੰ ਨਾਮਜ਼ਦ ਕੀਤਾ ਗਿਆ ਸੀ, ਜਿਸ ਵਿਚ ਜਸਕਰਣ ਸਿੰਘ  ਜੱਸਾ ਵੀ ਸ਼ਾਮਿਲ ਸੀ। ਉਥੇ ਹੀ, 25 ਨਵੰਬਰ ਦੀ ਰਾਤ ਨੂੰ ਪੁਲਿਸ ਨੇ ਪਿੰਡ ਮਾਨੂਕੇ ਗਿਲ  ਵਿਚ ਇਕ ਘਰ ਵਿਚ ਰੇਡ ਕੀਤੀ ਤਾਂ ਇਕ ਵੱਡਾ ਟਰੱਕ, ਸਕਾਰਪੀਓ, ਸਫ਼ਾਰੀ, ਜੀਪ ਉਥੇ ਮੌਜੂਦ ਸੀ। ਚਾਰਾਂ ਵਾਹਨਾਂ ਨੂੰ ਕਬਜ਼ੇ ਵਿਚ ਲੈਣ ਤੋਂ ਬਾਅਦ ਪਤਾ ਲੱਗਿਆ ਕਿ ਤਸਕਰ 1150 ਪੇਟੀਆਂ ਹਰਿਆਣਾ ਮਾਰਕ ਹੀਰ ਸੋਫ਼ੀਆਂ ਅਤੇ ਫਸਟ ਚੁਆਇਸ ਸ਼ਰਾਬ ਛੋਟੇ ਤਿੰਨ ਵਾਹਨਾਂ ਵਿਚ ਲੱਦ ਕੇ ਸਪਲਾਈ ਲਈ ਭੇਜਣ ਵਾਲੇ ਸਨ।

ਪੁਲਿਸ ਨੇ ਦੋਵਾਂ ਭਰਾਵਾਂ ਜਸਕਰਣ ਸਿੰਘ ਉਰਫ਼ ਜੱਸੀ ਅਤੇ ਗੁਰਚਰਣ ਸਿੰਘ ਉਰਫ਼ ਸੂਰਮੇ ਦੇ ਖਿਲਾਫ਼ ਕੇਸ ਦਰਜ ਕੀਤਾ ਸੀ। ਇਨ੍ਹਾਂ ਦੇ ਕਸਬੇ ਬਾਘਾ ਪੁਰਾਣਾ ਵਿਚ ਸ਼ਰਾਬ ਠੇਕੇਦਾਰ ਦੇ ਤੌਰ ਉਤੇ ਕੁੱਝ ਠੇਕੇ ਇਸ ਸਾਲ ਬੋਲੀ ਵਿਚ ਅਲਾਟ ਹੋਏ ਸਨ।

Related Stories