ਅਸ਼ਲੀਲ ਇਸ਼ਾਰੇ ਕਰਦੀਆਂ ਸਨ ਔਰਤਾਂ, ਪੁਲਿਸ ਨੇ ਕੀਤੀਆਂ ਗ੍ਰਿਫਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦਿੱਲੀ ਪੁਲਿਸ ਨੇ ਰੋਹੀਣੀ ਸੈਕਟਰ-20 ਤੋਂ 4 ਔਰਤਾਂ ਨੂੰ ਗ੍ਰਿਫਤਾਰ.....

Delhi Police

ਨਵੀਂ ਦਿੱਲੀ (ਭਾਸ਼ਾ): ਦਿੱਲੀ ਪੁਲਿਸ ਨੇ ਰੋਹੀਣੀ ਸੈਕਟਰ-20 ਤੋਂ 4 ਔਰਤਾਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਔਰਤਾਂ ਉਤੇ ਇਲਜ਼ਾਮ ਹੈ ਕਿ ਉਹ ਸਰਵਜਨਿਕ ਥਾਂ ਉਤੇ ਅਸ਼ਲੀਲ ਹਰਕਤਾਂ ਕਰ ਰਹੀਆਂ ਸਨ। ਪੁਲਿਸ ਦੇ ਮੁਤਾਬਕ ਸੋਮਵਾਰ ਦੀ ਸ਼ਾਮ ਨੂੰ ਉਨ੍ਹਾਂ ਦੇ ਕੋਲ ਫੋਨ ਆਇਆ ਅਤੇ ਕਿਹਾ ਗਿਆ ਕਿ ਔਰਤਾਂ ਅਸ਼ਲੀਲ ਹਰਕਤਾਂ ਕਰ ਰਹੀਆਂ ਹਨ ਅਤੇ ਇਸ ਦੀ ਵਜ੍ਹਾ ਨਾਲ ਮਾਹੌਲ ਖ਼ਰਾਬ ਹੋ ਰਿਹਾ ਹੈ। ਪੁਲਿਸ ਜਦੋਂ ਘਟਨਾ ਸਥਾਨ ਉਤੇ ਪਹੁੰਚੀ ਤਾਂ ਸਥਾਨਕ ਲੋਕਾਂ ਨੇ ਇਲਜ਼ਾਮ ਲਗਾਇਆ ਕਿ ਕੁਝ ਲੋਕ ਇਥੇ ਇਕ ਵੇਸ਼ਵਾਵ੍ਰਿਤੀ ਰੈਕੇਟ ਚਲਾ ਰਹੇ ਹਨ ਅਤੇ ਇਸ ਦੀ ਵਜ੍ਹਾ ਨਾਲ ਖੇਤਰ ਦੀ ਸ਼ਾਂਤੀ ਭੰਗ ਹੁੰਦੀ ਹੈ।

ਮਾਹੌਲ ਖ਼ਰਾਬ ਹੋ ਰਿਹਾ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਔਰਤਾਂ ਇਥੇ ਪੁਰਸ਼ਾਂ ਨੂੰ ਇਸ਼ਾਰੇ ਕਰਦੀਆਂ ਹਨ, ਜਿਸਦੇ ਨਾਲ ਸਥਾਨਕ ਲੋਕਾਂ ਵਿਚ ਗੁੱਸਾ ਹੈ। ਪੁਲਿਸ ਨੇ ਇਕ ਘਰ ਤੋਂ ਚਾਰ ਔਰਤਾਂ ਨੂੰ ਗ੍ਰਿਫਤਾਰ ਕਰ ਲਿਆ ਜਿਥੇ ਉਹ ਕਿਰਾਏਦਾਰ ਦੇ ਰੂਪ ਵਿਚ ਰਹਿੰਦੀਆਂ ਸਨ। ਅਧਿਕਾਰੀ ਨੇ ਦੱਸਿਆ ਕਿ ਹੁਣ ਤੱਕ ਵੇਸ਼ਵਾਵ੍ਰਿਤੀ ਦਾ ਪਤਾ ਇਸ ਮਾਮਲੇ ਵਿਚ ਨਹੀਂ ਚੱਲਿਆ ਹੈ ਅਤੇ ਉਨ੍ਹਾਂ ਨੇ ਔਰਤਾਂ ਦੇ ਵਿਰੁਧ ਸਰਵਜਨਕ ਥਾਂ ਉਤੇ ਅਸ਼ਲੀਲ ਹਰਕਤਾਂ ਕਰਨ ਦਾ ਮਾਮਲਾ ਦਰਜ ਕੀਤਾ ਹੈ। ਤੁਹਾਨੂੰ ਦੱਸ ਦਈਏ ਕਿ ਪਿਛਲੇ ਦਿਨੀਂ ਦਿੱਲੀ ਦੇ ਸਿਗਨੈਚਰ ਬ੍ਰਿਜ ਉਤੇ ਵੀ ਅਸ਼ਲੀਲ ਹਰਕਤ ਕਰਨ ਦਾ ਇਕ ਮਾਮਲਾ ਸਾਹਮਣੇ ਆਇਆ ਸੀ।

ਦਿੱਲੀ ਪੁਲਿਸ ਨੇ ਸਿਗਨੈਚਰ ਬ੍ਰਿਜ ਉਤੇ ਅਸ਼ਲੀਲ ਹਰਕਤ ਕਰਨ ਦੇ ਮਾਮਲੇ ਵਿਚ ਚਾਰ ਔਰਤਾਂ ਨੂੰ ਹਿਰਾਸਤ ਵਿਚ ਲਿਆ। ਇਸ ਘਟਨਾ ਦਾ ਇਕ ਵੀਡੀਓ ਸੋਸ਼ਲ ਮੀਡੀਆ ਉਤੇ ਬੁੱਧਵਾਰ ਨੂੰ ਫੈਲ ਗਿਆ ਸੀ। ਪੁਲਿਸ ਦੇ ਇਕ ਉਚ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਨੇ ਚਾਰ ਔਰਤਾਂ ਦੇ ਵਿਰੁਧ ਅਸ਼ਲੀਲ ਹਰਕਤਾਂ ਕਰਨ ਦਾ ਮਾਮਲਾ ਦਰਜ ਕੀਤਾ ਹੈ। ਪੁਲਿਸ ਨੇ ਦੱਸਿਆ ਕਿ ਚਾਰੋ ਉਸਮਾਨਪੁਰ ਇਲਾਕੇ ਵਿਚ ਰਹਿਣ ਵਾਲੀਆਂ ਹਨ। ਉਨ੍ਹਾਂ ਨੇ ਦੱਸਿਆ ਕਿ ਅਸੀਂ ਚਾਰ ਔਰਤਾਂ ਨੂੰ ਹਿਰਾਸਤ ਵਿਚ ਲਿਆ ਹੈ ਅਤੇ ਘਟਨਾ ਦੇ ਸਬੰਧ ਵਿਚ ਉਨ੍ਹਾਂ ਤੋਂ ਪੁੱਛ-ਗਿੱਛ ਕਰ ਰਹੇ ਹਨ।

ਦੱਸ ਦਈਏ ਕਿ ਵੀਡੀਓ ਵਿਚ ਦਿਖ ਰਿਹਾ ਹੈ ਕਿ ਉਹ ਸਿਗਨੈਚਰ ਬ੍ਰਿਜ ਉਤੇ ਅਪਣੇ ਕੱਪੜੇ ਉਤਾਰ ਰਹੀਆਂ ਹਨ ਅਤੇ ਡਾਂਸ ਕਰ ਰਹੀਆਂ ਹਨ, ਉਥੇ ਹੀ ਰਾਹਗੀਰ ਉਨ੍ਹਾਂ ਨੂੰ ਦੇਖ ਰਹੇ ਹਨ। ਪੁਲਿਸ ਨੇ ਸਿਗਨੈਚਰ ਬ੍ਰਿਜ ਉਤੇ ਸੁਰੱਖਿਆ ਵੀ ਕੜੀ ਕਰ ਦਿਤੀ ਹੈ, ਕਿਉਂਕਿ ਇਸ ਤਰ੍ਹਾਂ ਦੇ ਦਾਵੇ ਸਨ ਕਿ ਪੁਲ ਉਤੇ ਪੁਲਿਸ ਦੀ ਨਿਯੁਕਤੀ ਨਹੀਂ ਸੀ।