ਮੋਦੀ ਸਰਕਾਰ ਦੀ ਖ਼ਾਸ ਸਕੀਮ ਵਿਚ ਹਰ ਮਹੀਨੇ ਲਗਾਓ 200 ਰੁਪਏ, ਮਿਲੇਗੀ 72,000 ਪੈਂਸ਼ਨ

ਏਜੰਸੀ

ਖ਼ਬਰਾਂ, ਰਾਸ਼ਟਰੀ

ਸਕੀਮ ਵਿਚ ਇਕ ਕਪਲ (ਪਤੀ-ਪਤਨੀ) ਹਰ ਮਹੀਨੇ 200 ਰੁਪਏ ਨਿਵੇਸ਼ ਕਰ ਕੇ 72 ਹਜ਼ਾਰ ਰੁਪਏ ਦੀ ਪੈਂਸ਼ਨ ਪਾ ਸਕਦਾ ਹੈ।

Narendra Modi

ਨਵੀਂ ਦਿੱਲੀ: ਕੇਂਦਰ ਦੀ ਮੋਦੀ ਸਰਕਾਰ ਨੇ ਹਾਲ ਹੀ ਵਿਚ ਦੋ ਸੋਸ਼ਲ ਸਕਿਓਰਿਟੀ ਸਕੀਮ ਲਾਂਚ ਕੀਤੀ ਹੈ, ਜਿਸ ਵਿਚ ਇਕ ਕਪਲ (ਪਤੀ-ਪਤਨੀ) ਹਰ ਮਹੀਨੇ 200 ਰੁਪਏ ਨਿਵੇਸ਼ ਕਰ ਕੇ 72 ਹਜ਼ਾਰ ਰੁਪਏ ਦੀ ਪੈਂਸ਼ਨ ਪਾ ਸਕਦਾ ਹੈ। ਦੱਸ ਦਈਏ ਕਿ ਮੋਦੀ ਸਰਕਾਰ ਨੇ ਇਸ ਸਾਲ ਅਸੰਗਠਿਤ ਖੇਤਰ ਦੇ ਕਰਮਚਾਰੀਆਂ ਲਈ ਪ੍ਰਧਾਨ ਮੰਤਰੀ ਸ਼੍ਰਮ ਯੋਗੀ ਮਾਨਧਨ ਯੋਜਨਾ (Pradhan Mantri Shram Yogi Maandhan, PM-SYM) ਅਤੇ ਕਾਰੋਬਾਰੀਆਂ ਤੇ ਅਪਣਾ ਵਪਾਰ ਕਰਨ ਵਾਲਿਆਂ ਲਈ ਨੈਸ਼ਨਲ ਪੈਂਸ਼ਨ ਸਕੀਮ ਲਾਂਚ ਕੀਤੀ ਸੀ।

ਇਸ ਸਕੀਮ ਦੇ ਤਹਿਤ ਰਜਿਸਟ੍ਰੇਸ਼ਨ ਲਈ ਸਿਰਫ਼ ਅਧਾਰ ਕਾਰਡ ਅਤੇ ਬੱਚਤ ਖਾਤਾ ਜਾਂ ਜਨਧਨ ਖਾਤੇ ਦੀ ਲੋੜ ਹੈ। ਇਹਨਾਂ ਯੋਜਨਾਵਾਂ ਲਈ ਰਜਿਸਟਰੇਸ਼ਨ ਕਰਾਉਣ ਵਿਚ ਸਿਰਫ਼ 2 ਤੋਂ 3 ਮਿੰਟ ਲੱਗਦੇ ਹਨ। ਰਜਿਸਟ੍ਰੇਸ਼ਨ ਕਰਾਉਣ ਵਾਲਿਆਂ ਦੀ ਉਮਰ ਦੇ ਹਿਸਾਬ ਨਾਲ ਪ੍ਰਤੀ ਮਹੀਨਾ ਕਿਸ਼ਤ ਨੂੰ 55 ਤੋਂ 200 ਰੁਪਏ ਦੇ ਵਿਚ ਰੱਖਿਆ ਗਿਆ ਹੈ।

ਜੇਕਰ ਕਿਸੇ ਵਿਅਕਤੀ ਦੀ ਉਮਰ 30 ਸਾਲ ਹੈ ਤਾਂ ਉਸ ਨੂੰ ਪ੍ਰਤੀ ਮਹੀਨੇ ਕਰੀਬ 100 ਰੁਪਏ ਦੇਣੇ ਹੋਣਗੇ, ਇਸ ਤਰ੍ਹਾਂ ਵਿਅਕਤੀ ਇਕ ਸਾਲ ਵਿਚ 1200 ਰੁਪਏ ਅਤੇ ਪੂਰੇ ਸਮੇਂ ਦੌਰਾਨ 36,000 ਰੁਪਏ ਦਾ ਯੋਗਦਾਨ ਪਾਵੇਗਾ। ਹਾਲਾਂਕਿ ਜਦੋਂ ਉਹ 60 ਸਾਲ ਦਾ ਹੋ ਜਾਵੇਗਾ, ਉਸ ਨੂੰ ਸਲਾਨਾ 36,000 ਰੁਪਏ ਮਿਲਣਗੇ। ਉੱਥੇ ਹੀ ਵਿਅਕਤੀ ਦੀ ਮੌਤ ਤੋਂ ਬਾਅਦ ਉਸ ਦੇ ਜੀਵਨ ਸਾਥੀ ਨੂੰ 50 ਫੀਸਦੀ ਪੈਂਸ਼ਨ ਯਾਨੀ 1500 ਰੁਪਏ ਪ੍ਰਤੀ ਮਹੀਨੇ ਮਿਲਣਗੇ।

ਜੇਕਰ ਪਤੀ ਪਤਨੀ ਦੋਵੇਂ ਯੋਜਨਾ ਦੇ ਪਾਤਰ ਹਨ ਤਾਂ ਦੋਵੇਂ ਇਸ ਨੂੰ ਚੁਣ ਸਕਦੇ ਹਨ। ਅਜਿਹੇ ਵਿਚ 60 ਸਾਲ ਦਾ ਹੋਣ ਤੋਂ ਬਾਅਦ ਉਹਨਾਂ ਨੂੰ ਸੰਯੁਕਤ ਤੌਰ ‘ਤੇ ਪ੍ਰਤੀ ਮਹੀਨੇ 6 ਹਜ਼ਾਰ ਰੁਪਏ ਮਿਲਣਗੇ। ਯੋਜਨਾ ਦਾ ਲਾਭ ਉਹਨਾਂ ਸਾਰੇ ਕਾਰੋਬਾਰੀਆਂ ਨੂੰ ਮਿਲੇਗਾ, ਜਿਨ੍ਹਾਂ ਦਾ ਜੀਐਸਟੀ ਦੇ ਤਹਿਤ ਸਲਾਨਾ ਟਰਨਓਵਰ 1.5 ਕਰੋੜ ਰੁਪਏ ਤੋਂ ਘੱਟ ਹੈ।

60 ਸਾਲ ਦੀ ਉਮਰ ਪਾਰ ਹੋਣ ਤੋਂ ਬਾਅਦ ਕਾਰੋਬਾਰੀ ਜਾਂ ਉਸ ਦਾ ਪਰਿਵਾਰ ਘੱਟੋ ਘੱਟ 3000 ਰੁਪਏ ਮਾਸਿਕ ਪੈਂਸ਼ਨ ਦਾ ਹੱਕਦਾਰ ਹੋਵੇਗਾ।  ਦੱਸ ਦਈਏ ਕਿ ਡੇਢ ਕਰੋੜ ਰੁਪਏ ਸਲਾਨਾ ਤੋਂ ਘੱਟੋ ਘੱਟ ਰਕਮ ਦਾ ਕਾਰੋਬਾਰ ਕਰਨ ਵਾਲੇ ਸਾਰੇ ਦੁਕਾਨਦਾਰ, ਸਵੈ-ਰੁਜ਼ਗਾਰ ਕਰਨ ਵਾਲੇ ਲੋਕ ਅਤੇ ਖੁਦਰਾ ਕਾਰੋਬਾਰੀ, ਜਿਨ੍ਹਾਂ ਦੀ ਉਮਰ 18 ਤੋਂ 40 ਸਾਲ ਦੇ ਵਿਚਕਾਰ ਹੈ, ਉਹ ਸਾਰੇ ਇਸ ਯੋਜਨਾ ਦਾ ਲਾਭ ਲੈ ਸਕਦੇ ਹਨ।

ਕੀ ਹੈ ਪ੍ਰਧਾਨ ਮੰਤਰੀ ਸ਼੍ਰਮ ਯੋਗੀ ਮਾਨਧਨ ਯੋਜਨਾ?
ਪ੍ਰਧਾਨ ਮੰਤਰੀ ਸ਼੍ਰਮ ਯੋਗੀ ਮਾਨਧਨ ਯੋਜਨਾ ਅਸੰਗਠਿਤ ਖੇਤਰ ਦੇ ਕਰਮਚਾਰੀਆਂ ਦੀ ਰਿਟਾਇਰਮੈਂਟ ਸੇਫਟੀ ਅਤੇ ਸਮਾਜਿਕ ਸੁਰੱਖਿਆ ਲਈ ਹੈ। ਇਸ ਵਿਚ ਜ਼ਿਆਦਾਤਰ ਰਿਕਸ਼ਾ ਚਾਲਕ, ਸਟ੍ਰੀਟ ਵੈਂਡਰ, ਮਿਡ-ਡੇ-ਮੀਲ ਵਰਕਰ, ਹੇਡ ਲੋਡਰ, ਇੱਟਾਂ ਦੇ ਭੱਠਿਆਂ ਕੰਮ ਕਰਨ ਵਾਲੇ, ਘਰੇਲੂ ਵਰਕਰ, ਵਾਸ਼ਰ ਮੈਨ, ਘਰ-ਘਰ ਕੰਮ ਕਰਨ ਵਾਲੇ, ਖੇਤੀਬਾੜੀ ਕਾਮੇ ਆਦਿ ਸ਼ਾਮਲ ਹਨ।

ਇਸ ਸਕੀਮ ਦੇ ਯੋਗ ਹੋਣ ਲਈ ਇਹਨਾਂ ਸ਼ਰਤਾਂ ਨੂੰ ਪੂਰਾ ਕਰਨਾ ਹੋਵੇਗਾ
-ਅਸੰਗਠਿਤ ਸੈਕਟਰ ਦਾ ਕਰਮਚਾਰੀ ਹੋਣਾ ਲਾਜਮੀ ਹੈ।
-ਉਮਰ 18 ਤੋਂ 40 ਸਾਲ ਵਿਚਕਾਰ ਹੋਣੀ ਚਾਹੀਦੀ ਹੈ।
- ਮਾਸਿਕ ਆਮਦਨ 15,000 ਰੁਪਏ ਜਾਂ ਇਸ ਤੋਂ ਘੱਟ ਹੋਣੀ ਚਾਹੀਦੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।