ਜਦੋਂ ਚੀਨੀ ਨਾਗਰਿਕ ਨੂੰ ਹੋਟਲ 'ਚ ਕਮਰਾ ਨਾ ਮਿਲਣ 'ਤੇ ਲੈਣਾ ਪਿਆ ਹਸਪਤਾਲ ਦਾ ਸਹਾਰਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੇਰਲ ‘ਚ ਚੀਨ ਦੇ ਇੱਕ ਜਵਾਨ ਨੂੰ ਰਹਿਣ ਲਈ ਹੋਟਲ ਨਾ ਮਿਲਣ ‘ਤੇ ਪ੍ਰੇਸ਼ਾਨ...

Chinese Citizen

ਤੀਰੁਵਨੰਤਪੁਰਮ: ਕੇਰਲ ‘ਚ ਚੀਨ ਦੇ ਇੱਕ ਜਵਾਨ ਨੂੰ ਰਹਿਣ ਲਈ ਹੋਟਲ ਨਾ ਮਿਲਣ ‘ਤੇ ਪ੍ਰੇਸ਼ਾਨ ਹੋ ਕੇ ਤੀਰੁਵਨੰਤਪੁਰਮ ਪੁਲਿਸ ਦੇ ਕੋਲ ਪਹੁੰਚਿਆ, ਲੇਕਿਨ ਪੁਲਿਸ ਨੇ ਉਸਨੂੰ ਹੋਟਲ ਦੇ ਬਜਾਏ ਹਸਪਤਾਲ ਦੇ ਇੱਕ ਵੱਖਰੇ ਵਾਰਡ ਵਿੱਚ ਭਰਤੀ ਕਰਾ ਦਿੱਤਾ।

ਪੁਲਿਸ ਨੇ ਦੱਸਿਆ ਕਿ ਭਾਰਤ ਦੀ ਯਾਤਰਾ ‘ਤੇ ਆਇਆ 25 ਸਾਲ ਦਾ ਪਰਯਟਨ ਮੰਗਲਵਾਰ ਨੂੰ ਦਿੱਲੀ ਪਹੁੰਚਿਆ। ਜਦੋਂ ਹੋਟਲ ਵਿੱਚ ਕਮਰਾ ਨਾ ਮਿਲਣ ਦੀਆਂ ਸਾਰੀਆਂ ਕੋਸ਼ਿਸ਼ਾਂ ਨਾਕਾਮ ਹੋ ਗਈਆਂ ਤਾਂ ਉਹ ਸ਼ਿਕਾਇਤ ਲੈ ਕੇ ਸ਼ਹਿਰ ਦੇ ਪੁਲਿਸ ਥਾਣੇ ‘ਚ ਪਹੁੰਚਿਆ। ਉਨ੍ਹਾਂ ਨੇ ਦੱਸਿਆ ਕਿ ਜਿਵੇਂ ਹੀ ਪੁਲਸ ਕਰਮੀਆਂ ਨੇ ਸੁਣਿਆ ਕਿ ਉਹ ਚੀਨ ਤੋਂ ਆਇਆ ਹੈ ਤਾਂ ਉਹ ਉਸਨੂੰ ਹਸਪਤਾਲ ਦੇ ਵੱਖਰੇ ਵਾਰਡ ਵਿੱਚ ਲੈ ਗਏ।

ਦੱਸ ਦਈਏ ਕਿ ਚੀਨ ਵਿੱਚ ਕੋਰੋਨਾ ਵਾਇਰਸ ਦੇ ਚਲਦੇ 563 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਿਚੁਆਨ ਰਾਜ ਦੇ ਇਸ ਪਰਯਟਨ ਦੇ ਵਿਚ  ਵਾਇਰਸ ਦੇ ਕੋਈ ਲੱਛਣ ਨਹੀਂ ਹਨ। ਹਾਲਾਂਕਿ, ਉਸਦੇ ਸੈਂਪਲਾਂ ਨੂੰ ਜਾਂਚ ਲਈ ਭੇਜਿਆ ਗਿਆ ਹੈ।

ਦੱਸਿਆ ਜਾ ਰਿਹਾ ਹੈ ਕਿ ਉਹ 23 ਜਨਵਰੀ ਨੂੰ ਦਿੱਲੀ ਪਹੁੰਚਿਆ ਅਤੇ ਮੰਗਲਵਾਰ ਨੂੰ ਜਹਾਜ਼ ਰਾਹੀਂ ਇੱਥੇ ਪਹੁੰਚਿਆ ਸੀ। ਤੀਰੁਵਨੰਤਪੁਰਮ ਪੁੱਜਣ ਤੋਂ ਬਾਅਦ ਉਹ ਹੋਟਲ ‘ਚ ਕਮਰਾ ਲੱਭਣ ਲਈ ਨਿਕਲਿਆ ਪਰ ਚੀਨ ਦਾ ਨਾਗਰਿਕ ਹੋਣ ਦੇ ਕਾਰਨ ਉਸਨੂੰ ਹਰ ਥਾਂ ਕਮਰਾ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ। ਇਸਤੋਂ ਬਾਅਦ ਉਸਨੇ ਪੁਲਿਸ ਤੋਂ ਮਦਦ ਮੰਗੀ।

ਪੁਲਿਸ ਥਾਣੇ ਦੀ ਪੁਲਿਸ ਨੇ ਤੁਰੰਤ ਸਿਹਤ ਅਧਿਕਾਰੀਆਂ ਅਤੇ ਜ਼ਿਲ੍ਹਾ ਦਫ਼ਤਰ ਨੂੰ ਸੂਚਿਤ ਕੀਤਾ ਅਤੇ ਜਿਲਾ ਸਹਿਤ ਅਧਿਕਾਰੀ ਦੇ ਹੁਕਮਾਂ ‘ਤੇ ਉਸਨੂੰ ਜਨਰਲ ਹਸਪਤਾਲ ਦੇ ਇੱਕ ਵੱਖਰੇ ਵਾਰਡ ਵਿੱਚ ਭਰਤੀ ਕਰਾ ਦਿੱਤਾ ਗਿਆ।

ਪੁਲਿਸ ਨੇ ਦੱਸਿਆ ਕਿ ਜਦੋਂ ਤੱਕ ਨਤੀਜੇ ਨਹੀਂ ਆਉਂਦੇ ਉਹ ਵੱਖਰ ਵਾਰਡ ਵਿੱਚ ਹੀ ਰਹੇਗਾ। ਕੇਂਦਰ ਸਰਕਾਰ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ। ਚੀਨੀ ਨਾਗਰਿਕ ਤੋਂ ਇਲਾਵਾ ਰਾਜ ਵਿੱਚ ਦੋ ਹੋਰ ਵਿਦੇਸ਼ੀ ਨਾਗਰਿਕਾਂ ਸਮੇਤ 2,528 ਲੋਕਾਂ ਦੀ ਕੋਰੋਨਾ ਵਾਇਰਸ ਦੀ ਡਾਕਟਰੀ ਜਾਂਚ ਚੱਲ ਰਹੀ ਹੈ।