ਕੁਸ਼ਤੀ ਦੇ ਰਾਜ ਪੱਧਰੀ ਖਿਡਾਰੀ ਨਾਲ ਡੇਢ ਲੱਖ ਦੀ ਹੋਈ ਧੋਖਾਧੜੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੁਲਿਸ ਕੰਟਰੋਲ ਰੂਮ ਵਿਚ ਮੰਗਲਵਾਰ ਨੂੰ ਹੋਣ ਵਾਲੀ ਸੁਣਵਾਈ ਵਿਚ

Police Control Room

ਭੋਪਾਲ: ਪੁਲਿਸ ਕੰਟਰੋਲ ਰੂਮ ਵਿਚ ਮੰਗਲਵਾਰ ਨੂੰ ਹੋਣ ਵਾਲੀ ਸੁਣਵਾਈ ਵਿਚ ਕਈ ਸ਼ਿਕਾਇਤਾਂ ਆਈਆਂ। ਕੁਸ਼ਤੀ ਦੇ ਰਾਜ ਪੱਧਰੀ ਖਿਡਾਰੀ ਅਪਣੇ ਨਾਲ ਡੇਢ ਲੱਖ ਦੀ ਧੋਖਾਧੜੀ ਹੋਣ ਦੀ ਸ਼ਿਕਾਇਤ ਕੀਤੀ। ਕਾਸ਼ੀ ਮੁਹੱਲੇ ਵਿਚ ਰਹਿਣ ਵਾਲੇ ਕੁਸ਼ਤੀ ਦੇ ਸਟੇਟ ਖਿਡਾਰੀ ਨਿਤੇਸ਼ ਯਾਦਵ ਨੇ ਦੱਸਿਆ ਕਿ ਵਿਕਾਸ ਪਟੇਲ ਨਾਮ ਦੇ ਵਿਅਕਤੀ ਨੇ ਓਐਲਐਕਸ ’ਤੇ  ਗੱਡੀ ਵੇਚਣ ਦਾ ਵਿਗਿਆਪਨ ਕੀਤਾ ਸੀ।

ਉਸ ਨਾਲ ਸੰਪਰਕ ਕੀਤਾ ਤਾਂ ਉਸ ਨੇ ਖੁਦ ਨੂੰ ਜਬਲਪੁਰ ਵਿਚ ਆਰਮੀ ਦਾ ਆਫਸਰ ਦੱਸਿਆ। ਉਸ ਨੇ ਫ਼ੌਜ ਦਾ ਆਈਡੀ ਕਾਰਡ ਵੀ ਵਿਖਾਇਆ। ਉਸ ਦਾ ਕਹਿਣਾ ਹੈ ਕਿ ਪੁਲਵਾਮਾ ਹਮਲੇ ਤੋਂ ਬਾਅਦ ਯੁੱਧ ਹੋ ਸਕਦਾ ਹੈ, ਇਸ ਲਈ ਮੈਂ ਅਪਣੀ ਗੱਡੀ ਵੇਚ ਰਿਹਾ ਹਾਂ। ਕਾਰ ਦਾ ਸੌਦਾ ਇਕ ਲੱਖ 60 ਹਜ਼ਾਰ ਵਿਚ ਤਹਿ ਹੋਇਆ ਸੀ।

ਉਸ ਨੇ ਫਾਰੂਦ ਖਾਨ ਦੇ ਪੇਟੀਐਮ ਤੇ ਕਿਸ਼ਤਾਂ ਵਿਚ ਪੈਸੇ ਜਮਾ੍ਹ੍ਂ ਕਰਵਾਏ। ਮੈਨੂੰ ਸੌਦੇ ਅਨੁਸਾਰ 8000 ਹੋਰ ਦੇਣੇ ਸੀ, ਪਰ ਉਹ 21 ਹਜ਼ਾਰ ਰੁਪਏ ਮੰਗਣ ਲੱਗਿਆ, ਉਸ ਦਾ ਕਹਿਣਾ ਸੀ ਤਾਂ ਹੀ ਗੱਡੀ ਭੇਜਾਂਗਾ। ਇਸ ਤੋਂ ਬਾਅਦ ਮੈਂ ਸ਼ਿਕਾਇਤ ਦਰਜ ਕਰਵਾ ਦਿੱਤੀ।