ਜੇਲ੍ਹ ‘ਚ ਬੰਦ ਪਾਕਿਸਤਾਨੀ ਕੈਦੀ ਨੂੰ ਕੈਦੀਆਂ ਨੇ ਕੁੱਟ-ਕੁੱਟ ਉਤਾਰਿਆ ਮੋਤ ਦੇ ਘਾਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜੈਪੁਰ ਦੀ ਕੇਂਦਰੀ ਜੇਲ੍ਹ ਵਿਚ ਬੰਦ ਇਕ ਪਾਕਿਸਤਾਨੀ ਕੈਦੀ ਸ਼ਕੀਰੂੱਲਾਹ ਦੀ ਕਥਿਤ ਤੌਰ ‘ਤੇ ਹੱਤਿਆ ਕਰ ਦਿੱਤੀ ਗਈ। ਰਾਜ ਦੇ ਮਹਾਨਿਰੀਕਸ਼ਕ ਜੇਲ੍ਹ ਰੁਪਿੰਦਰ ਸਿੰਘ ...

Jaipur Jail

ਜੈਪੁਰ : ਜੈਪੁਰ ਦੀ ਕੇਂਦਰੀ ਜੇਲ੍ਹ ਵਿਚ ਬੰਦ ਇਕ ਪਾਕਿਸਤਾਨੀ ਕੈਦੀ ਸ਼ਕੀਰੂੱਲਾਹ ਦੀ ਕਥਿਤ ਤੌਰ ‘ਤੇ ਹੱਤਿਆ ਕਰ ਦਿੱਤੀ ਗਈ। ਰਾਜ ਦੇ ਮਹਾਨਿਰੀਕਸ਼ਕ ਜੇਲ੍ਹ ਰੁਪਿੰਦਰ ਸਿੰਘ  ਨੇ ਘਟਨਾ ਦੀ ਪੁਸ਼ਟੀ ਕੀਤੀ ਹੈ।  ਪੁਲਿਸ ਸੂਤਰਾਂ ਦੇ ਅਨੁਸਾਰ,  ਇਸ ਕੈਦੀ ਦਾ ਉਸਦੇ ਸਾਥੀ ਕੈਦੀਆਂ ਨਾਲ ਝਗੜਾ ਹੋਇਆ,  ਜਿਨ੍ਹਾਂ ਨੇ ਇਸ ਨ੍ਹੂੰ ਝੰਬਿਆ। ਇਸ ਵਿੱਚ ਪਾਕਿਸਤਾਨੀ ਕੈਦੀ ਦੀ ਮੌਤ ਹੋ ਗਈ।

ਘਟਨਾ ਦੀ ਜਾਣਕਾਰੀ ਮਿਲਦੇ ਹੀ ਰਾਜ ਦੇ ਆਲੇ ਪੁਲਿਸ ਅਤੇ ਪ੍ਰਬੰਧਕੀ ਅਧਿਕਾਰੀ ਘਟਨਾ ਸਥਾਨ ‘ਤੇ ਪਹੁੰਚ ਗਏ ਹਨ। ਮਾਮਲੇ ਦੇ ਬਿਊਰੇ ਦੀ ਉਡੀਕ ਹੈ। ਰੁਪਿੰਦਰ ਸਿੰਘ  ਨੇ ਕਿਹਾ ਕਿ ਉਹ 2011 ਤੋਂ ਇੱਥੇ ਜੇਲ੍ਹ ਵਿਚ ਬੰਦ ਸੀ।  ਉਨ੍ਹਾਂ ਦਾ ਸਾਥੀ ਕੈਦੀਆਂ ਦੇ ਨਾਲ ਝਗੜਾ ਹੋ ਗਿਆ ਸੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਕਿਹਾ ਜਾ ਰਿਹਾ ਹੈ ਕਿ ਸ਼ਕੀਰੂੱਲਾਹ ਜਾਸੂਸੀ ਦੇ ਇਲਜ਼ਾਮ ਵਿਚ ਜੇਲ੍ਹ ਵਿਚ ਬੰਦ ਸੀ ਅਤੇ ਸਜ਼ਾ ਕੱਟ ਰਿਹਾ ਸੀ।