ਅਮਰੀਕਾ ਨੇ ਪਾਕਿ ਨਾਗਰਿਕਾਂ ਦੀ ਵੀਜ਼ਾ ਮਿਆਦ 5 ਸਾਲ ਤੋਂ ਘਟਾ 12 ਮਹੀਨੇ ਕੀਤੀ, ਵੀਜ਼ਾ ਫ਼ੀਸ ਵੀ ਵਧਾਈ
ਅਮਰੀਕਾ ਨੇ ਪਾਕਿਸਤਾਨੀ ਨਾਗਰਿਕਾਂ 'ਤੇ ਵੀਜ਼ਾ ਮਿਆਦ ਪੰਜ ਸਾਲ ਤੋਂ ਘਟਾ ਕੇ 12 ਮਹੀਨੇ ਕਰ ਦਿੱਤਾ ਹੈ। ਇਹ ਗੱਲ ਪਾਕਿਸਤਾਨ ਦੇ ਇਕ ਅਖ਼ਬਾਰ ਵਿਚ...
ਨਵੀਂ ਦਿੱਲੀ : ਅਮਰੀਕਾ ਨੇ ਪਾਕਿਸਤਾਨੀ ਨਾਗਰਿਕਾਂ 'ਤੇ ਵੀਜ਼ਾ ਮਿਆਦ ਪੰਜ ਸਾਲ ਤੋਂ ਘਟਾ ਕੇ 12 ਮਹੀਨੇ ਕਰ ਦਿੱਤਾ ਹੈ। ਇਹ ਗੱਲ ਪਾਕਿਸਤਾਨ ਦੇ ਇਕ ਅਖ਼ਬਾਰ ਵਿਚ ਕਹੀ ਗਈ ਹੈ। ਇਸ ਵਿਚ ਲਿਖਿਆ ਗਿਆ ਕਿ ਮੰਗਲਵਾਰ ਨੂੰ ਇਸਲਾਮਾਬਾਦ ਸਥਿਤ ਅਮਰੀਕੀ ਦੂਤਘਰ ਨੇ ਬਿਆਨ ਜਾਰੀ ਕੀਤਾ ਹੈ। ਇਸ ਨਾਲ ਮੀਡੀਆ ਨਾਲ ਜੁੜੇ ਲੋਕਾਂ ਦੇ ਲਈ ਮੁਸ਼ਕਲਾਂ ਵਧ ਗਈਆਂ ਹਨ।
ਪਾਕਿਸਤਾਨੀ ਪੱਤਰਕਾਰ ਅਪਣਾ ਟਰੈਵਲ ਪਰਮਿਟ ਰੀਨਿਊ ਕੀਤੇ ਬਗੈਰ ਅਮਰੀਕਾ ਵਿਚ ਤਿੰਨ ਮਹੀਨੇ ਤੋਂ ਜ਼ਿਆਦਾ ਸਮੇਂ ਤੱਕ ਨਹੀਂ ਰਹਿ ਸਕਣਗੇ। ਇਸ ਦੇ ਨਾਲ ਹੀ ਵੱਖ ਵੱਖ ਵੀਜ਼ਿਆਂ ਦੇ ਲਈ ਹੋਰ ਫ਼ੀਸ ਵੀ ਵਸੂਲੀ ਜਾਵੇਗੀ। ਇਹ ਫ਼ੀਸ ਤਾਂ ਹੀ ਲਈ ਜਾਵੇਗੀ ਜੇਕਰ ਵੀਜ਼ਾ ਅਰਜ਼ੀ ਨੂੰ ਮਨਜ਼ੂਰੀ ਮਿਲੇਗੀ। ਜਰਨਲਿਸਟ ਤੇ ਮੀਡੀਆ ਵੀਜ਼ੇ ਲਈ ਹੋਰ ਫ਼ੀਸ ਵਿਚ 32 ਡਾਲਰ ਅਤੇ ਬਾਕੀ ਸਾਰੇ ਵੀਜ਼ੇ ਦੇ ਲਈ 38 ਡਾਲਰ ਦਾ ਵਾਧਾ ਹੋਇਆ ਹੈ।
ਯਾਨੀ ਕਿ ਜੇਕਰ ਹੁਣ ਕੋਈ ਪਾਕਿਸਤਾਨੀ ਨਾਗਰਿਕ ਅਮਰੀਕਾ ਜਾਣਾ ਚਾਹੁੰਦਾ ਹੇ ਤਾਂ ਉਸ ਨੂੰ 192 ਡਾਲਰ ਅਤੇ ਹੋਰ ਵੀਜ਼ਾ ਕੈਟਾਗਿਰੀ ਦੇ ਲਈ 198 ਡਾਲਰ ਦੇਣੇ ਹੋਣਗੇ। ਅਮਰੀਕਾ ਦੁਆਰਾ ਜੋ ਅੰਕੜੇ ਜਾਰੀ ਕੀਤੇ ਗਏ ਹਨ, ਉਨ੍ਹਾਂ ਤੋਂ ਪਤਾ ਚਲਦਾ ਹੈ ਕਿ 2018 ਵਿਚ ਕਰੀਬ 38 ਹਜ਼ਾਰ ਪਾਕਿਸਤਾਨੀ ਨਾਗਰਿਕਾਂ ਨੂੰ ਵੀਜ਼ਾ ਦੇਣ ਤੋਂ ਇਨਕਾਰ ਕੀਤਾ ਗਿਆ ਸੀ। ਪੁਲਵਾਮਾ ਅਤਿਵਾਦੀ ਹਮਲੇ ਦੇ ਬਾਅਦ ਤੋਂ ਹੀ ਪਾਕਿਸਤਾਨ ਨੂੰ ਕੌਮਾਂਤਰੀ ਪੱਧਰ 'ਤੇ ਕਾਫੀ ਝਟਕੇ ਲੱਗੇ ਹਨ।
ਅਮਰੀਕਾ ਪਹਿਲਾਂ ਹੀ ਪਾਕਿਸਤਾਨ ਨੂੰ ਦਿੱਤੀ ਜਾਣ ਵਾਲੀ ਸੈਨਿਕ ਮਦਦ 'ਤੇ ਰੋਕ ਲਗਾ ਚੁੱਕਾ ਹੈ। ਅਮਰੀਕਾ ਸਣੇ ਦੁਨੀਆ ਦੇ ਕਈ ਦੇਸ਼ ਪਾਕਿਸਤਾਨ ਨੂੰ ਅੱਤਵਾਦੀ ਸੰਗਠਨਾਂ 'ਤੇ ਕਾਰਵਾਈ ਕਰਨ ਲਈ ਕਹਿ ਚੁੱਕੇ ਹਨ।