ਤ੍ਰਿਣਮੂਲ ਕਾਂਗਰਸ ਦੇ ਸਾਬਕਾ ਸਾਂਸਦ ਦਿਨੇਸ਼ ਤ੍ਰਿਵੇਦੀ ਹੋਏ ਭਾਜਪਾ ’ਚ ਸ਼ਾਮਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਾਬਕਾ ਰੇਲਵੇ ਮੰਤਰੀ ਅਤੇ ਟੀਐਮਸੀ ਦੇ ਸਾਂਸਦ ਰਹਿ ਚੁੱਕੇ ਦਿਨੇਸ਼ ਤ੍ਰਿਵੇਦੀ...

Bjp

ਨਵੀਂ ਦਿੱਲੀ: ਸਾਬਕਾ ਰੇਲਵੇ ਮੰਤਰੀ ਅਤੇ ਟੀਐਮਸੀ ਦੇ ਸਾਂਸਦ ਰਹਿ ਚੁੱਕੇ ਦਿਨੇਸ਼ ਤ੍ਰਿਵੇਦੀ ਅੱਜ ਭਾਜਪਾ ਵਿਚ ਸ਼ਾਮਲ ਹੋ ਗਏ ਹਨ। ਇਸ ਮੌਕੇ ਬੀਜੇਪੀ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਅਤੇ ਕ੍ਦਰੀ ਮੰਤਰੀ ਪੀਊਸ਼ ਗੋਇਲ ਮੌਜੂਦ ਰਹੇ ਹਨ। ਦੱਸ ਦਈਏ ਕਿ ਦਿਨੇਸ਼ ਤ੍ਰਿਵੇਦੀ ਨੇ 12 ਫਰਵਰੀ ਨੂੰ ਰਾਜਸਭਾ ਵਚਿ ਟੀਐਮਸੀ ਸਾਂਸਦ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਇਸ ਮੌਕੇ ਬੀਜੇਪੀ ਪ੍ਰਧਾਨ ਜੇਪੀ ਨੱਡਾ ਨੇ ਕਿਹਾ ਕਿ ਜਦੋਂ ਮੈਂ ਦਿਨੇਸ਼ ਤ੍ਰਿਵੇਦੀ ਦੀ ਗੱਲ ਕਰਦਾ ਹਾਂ ਤਾਂ ਮੈਂ ਹਮੇਸ਼ਾ ਕਹਿੰਦਾ ਸੀ ਕਿ ਉਹ ਇਕ ਚੰਗੇ ਵਿਅਕਤੀ ਗਲਤ ਪਾਰਟੀ ਵਿਚ ਹਨ ਅਤੇ ਇਹ ਵੀ ਉਹੀ ਮਹਿਸੂਸ ਕਰ ਰਹੇ ਸੀ।

ਹੁਣ ਸਹੀ ਵਿਅਕਤੀ ਸਹੀ ਪਾਰਟੀ ਵਿਚ ਹੀ ਹੈ। ਜਿੱਥੇ ਅਸੀਂ ਨਰਿੰਦਰ ਮੋਦੀ ਦੀ ਅਗਵਾਈ ਵਿਚ ਉਨ੍ਹਾਂ ਨੇ ਇਸਦਾ ਉਪਯੋਗ ਦੇਸ਼ ਦੀ ਸੇਵਾ ਲਈ ਕਰ ਸਕਣਗੇ। ਉਥੇ ਹੀ ਦਿਨੇਸ਼ ਤ੍ਰਿਵੇਦੀ ਨੇ ਕਿਹਾ ਕਿ ਬੰਗਾਲ ਦੇ ਲੋਕਾਂ ਨੇ ਤ੍ਰਿਣਮੂਲ ਕਾਂਗਰਸ ਨੂੰ ਨਕਾਰ ਦਿੱਤਾ ਹੈ। ਬੰਗਾਲ ਦੇ ਲੋਕ ਤਰੱਕੀ ਚਾਹੁੰਦੇ ਹਨ। ਉਹ ਹਿੰਸਾ ਅਤੇ ਭ੍ਰਿਸ਼ਟਾਚਾਰ ਨਹੀਂ ਚਾਹੁੰਦੇ। ਰਾਜਨੀਤੀ ਕੋਈ ਖੇਡੀ ਨਹੀਂ ਹੁੰਦਾ, ਇਹ ਇਕ ਗੰਭੀਰ ਚੀਜ਼ ਹੈ।

ਮਮਤਾ ਬੈਨਰਜੀ ਉਤੇ ਨਿਸ਼ਾਨ ਸਾਧਦੇ ਹੋਏ ਤ੍ਰਿਵੇਦੀ ਨੇ ਕਿਹਾ ਕਿ ਖੇਡਦੇ-ਖੇਡਦੇ ਨੂੰ ਆਦਰਸ਼ ਭੁੱਲ ਗਈ ਹੈ। ਪਿਛਲੇ ਕੁਝ ਮਹੀਨਿਆਂ ਵਿਚ ਟੀਐਮਸੀ ਦੇ ਕਈਂ ਵੱਡੇ ਨੇਤਾਵਾਂ ਨੇ ਬੀਜੇਪੀ ਦਾ ਹੱਥ ਫੜਿਆ ਹੈ। ਟੀਐਮਸੀ ਦੇ ਹੀ ਸਾਬਕਾ ਰਾਜ ਸਭਾ ਅਤੇ ਬਾਲੀਵੁੱਡ ਦੇ ਦਿਗਜ਼ ਅਦਾਕਾਰ ਮਿਥੁਨ ਵੀ ਕੱਲ੍ਹ ਪੀਐਮ ਮੋਦੀ ਦੇ ਪ੍ਰੋਗਰਾਮ ਵਿਚ ਸ਼ਿਰਕਤ ਕਰਨਗੇ। ਜਾਣਕਾਰੀ ਦੇ ਲਈ ਪੱਛਮੀ ਬੰਗਾਲ ਵਿਚ 24 ਮਾਰਚ ਤੋਂ 29 ਅਪ੍ਰੈਲ ਦੇ ਵਿਚਾਲੇ ਅੱਠ ਪੜਾਵਾਂ ਵਿਚ ਵੋਟਾਂ ਪੈਣਗੀਆਂ।

ਪੱਛਮੀ ਬੰਗਾਲ ਵਿਚ ਪਹਿਲੇ ਪੜਾਅ ਦੇ ਤਹਿਤ ਰਾਜ ਦੇ ਪੰਜ ਜ਼ਿਲ੍ਹਿਆਂ ਦੀਆਂ 30 ਵਿਧਾਨ ਸਭਾ ਸੀਟਾਂ ਉਤੇ ਇਕ ਅਪ੍ਰੈਲ, ਤੀਜੇ ਪੜਾਅ ਦੇ ਤਹਿਤ 31 ਵਿਧਾਨ ਸਭਾ ਸੀਟਾਂ ਉਤੇ ਛੇ ਅਪ੍ਰੈਲ ਚੌਥੇ ਪੜਾਅ ਦੇ ਤਹਿਤ ਪੰਜ ਜ਼ਿਲ੍ਹਿਆਂ ਦੀਆਂ 44 ਸੀਟਾਂ ਲਈ 10 ਅਪ੍ਰੈਲ, ਪੰਜਵਾਂ ਪੜਾਅ ਦੇ ਤਹਿਤ ਛੇ ਜ਼ਿਲ੍ਹਿਆਂ ਦੀਆਂ 45 ਸੀਟਾਂ ਉਤੇ 17 ਅਪ੍ਰੈਲ, 6 ਪੜਾਵਾਂ ਦੇ ਤਹਿਤ ਚਾਰ ਜ਼ਿਲ੍ਹਿਆਂ ਦੀ 43 ਸੀਟਾਂ ਲਈ 22 ਅਪ੍ਰੈਲ ਨੂੰ, ਸੱਤਵਾਂ ਪੜਾਅ ਦੇ ਤਹਿਤ ਪੰਜ ਜ਼ਿਲ੍ਹਿਆਂ ਦੀਆਂ 36 ਸੀਟਾਂ ਲਈ 26 ਅਪ੍ਰੈਲ ਅਤੇ ਅੱਠਵੇਂ ਪੜਾਅ ਦੇ ਤਹਿਤ ਚਾਰ ਜ਼ਿਲ੍ਹਿਆਂ ਦੀਆਂ 45 ਸੀਟਾਂ ਉਤੇ 29 ਅਪ੍ਰੈਲ ਨੂੰ ਵੋਟਾਂ ਪੈਣਗੀਆਂ।