ਪਿਛਲੇ 30 ਸਾਲਾਂ ਤੋਂ ਗੁਜਰਾਤ ਤੋਂ ਕੋਈ ਵੀ ਮੁਸਲਿਮ ਲੋਕ ਸਭਾ ਸਾਂਸਦ ਨਹੀਂ ਚੁਣਿਆ ਗਿਆ
ਅਜਿਹਾ ਹੋਣ ਪਿੱਛੇ ਕੀ ਕਾਰਨ ਰਹੇ ਹਨ
ਅਹਿਮਦਾਬਾਦ: ਗੁਜਰਾਤ ਤੋਂ ਲੋਕ ਸਭਾ ਪਹੁੰਚਣ ਵਾਲੇ ਆਖਰੀ ਮੁਸਲਿਮ ਸਾਂਸਦ ਕਾਂਗਰਸ ਦੇ ਅਹਿਮਦ ਪਟੇਲ ਹਨ ਜੋ 1984 ਵਿਚ ਲੋਕ ਸਭਾ ਪਹੁੰਚੇ ਸੀ। 1989 ਵਿਚ ਅਹਿਮਦ ਪਟੇਲ ਭਰੂਚ ਸੀਟ ਤੋਂ ਭਾਜਪਾ ਦੇ ਚੰਦੂ ਦੇਸ਼ਮੁੱਖ ਤੋਂ 1.15 ਲੱਖ ਵੋਟਾਂ ਨਾਲ ਹਾਰ ਗਏ ਸੀ। ਇਸ ਤੋਂ ਬਾਅਦ ਕੋਈ ਮੁਸਲਿਮ ਸਾਂਸਦ ਗੁਜਰਾਤ ਤੋਂ ਲੋਕ ਸਭਾ ਨਹੀਂ ਪਹੁੰਚਿਆ। ਅਹਿਮਦ ਪਟੇਲ ਹੁਣ ਰਾਜਸਭਾ ਦੇ ਮੈਂਬਰ ਹਨ। ਇਕ ਰਿਪੋਰਟ ਮੁਤਾਬਕ 1962 ਵਿਚ ਜਦੋਂ ਨਵੇਂ ਗਠਨ ਗੁਜਰਾਤ ਵਿਚ ਪਹਿਲੀ ਵਾਰ ਲੋਕ ਸਭਾ ਚੋਣਾਂ ਲਈ ਵੋਟਾਂ ਪਾਈਆਂ ਗਈਆਂ ਸਨ ਤਾਂ ਸਿਰਫ ਇਕ ਮੁਸਲਿਮ ਉਮੀਦਵਾਰ ਜੋਹਰਾ ਚਾਵੜਾ ਬਨਾਸਕਾਂਠਾ ਤੋਂ ਜਿੱਤ ਕੇ ਲੋਕ ਸਭਾ ਪਹੁੰਚੇ ਸਨ।
1977 ਵਿਚ ਰਾਜ ਤੋਂ ਦੋ ਮੁਸਲਿਮ ਨੇਤਾ ਜਿੱਤੇ ਅਤੇ ਇਹ ਦੋਵੇਂ ਕਾਂਗਰਸ ਪਾਰਟੀ ਦੇ ਸਨ। ਭਰੂਚ ਤੋਂ ਅਹਿਮਦ ਪਟੇਲ ਅਤੇ ਅਹਿਮਦਾਬਾਦ ਤੋਂ ਅਹਿਸਾਨ ਜਾਫਰੀ। ਇਸ ਸਾਲ ਗੁਜਰਾਤ ਤੋਂ ਸਭ ਤੋਂ ਜ਼ਿਆਦਾ ਮੁਸਲਿਮ ਸਾਂਸਦ ਲੋਕ ਸਭਾ ਪਹੁੰਚੇ ਸੀ। ਭਰੂਚ ਲੋਕ ਸਭਾ ਸੀਟ ਤੋਂ ਗੁਜਰਾਤ ਵਿਚ ਸਭ ਤੋਂ ਜ਼ਿਆਦਾ ਮੁਸਲਿਮ ਮਤਦਾਨ ਹਨ। ਮੌਜੂਦਾ ਸਮੇਂ ਵਿਚ ਭਰੂਚ ਵਿਚ 15.64 ਲੱਖ ਮਤਦਾਤਾ ਹਨ ਜਿਸ ਵਿਚ 22.2 ਫੀਸਦੀ ਮੁਸਲਿਮ ਹਨ।
ਕਾਂਗਰਸ ਨੇ 1962 ਵਿਚ 8 ਮੁਸਲਿਮ ਉਮੀਦਵਾਰ ਭਰੂਚ ਤੋਂ ਉਤਾਰੇ ਪਰ ਇਸ ਵਿਚ ਸਿਰਫ ਇਕ ਅਹਿਮਦ ਪਟੇਲ ਹੀ ਜਿੱਤਣ ਵਿਚ ਕਾਮਯਾਬ ਰਹੇ। ਅਹਿਮਦ ਪਟੇਲ ਨੇ ਲਗਾਤਾਰ ਤਿੰਨ ਵਾਰ 1977, 1982 ਅਤੇ 1984 ਵਿਚ ਭਰੂਚ ਸੀਟ ਤੋਂ ਜਿੱਤ ਹਾਸਲ ਕੀਤੀ ਸੀ। 1992 ਦੰਗਿਆਂ ਤੋਂ ਬਾਅਦ ਸੀਐਸਐਸ ਲਈ ਰਿਪੋਰਟ ਤੇ ਕੰਮ ਕਰਨ ਵਾਲੀ ਟੀਮ ਵਿਚ ਦੇਸਾਈ ਵੀ ਸੀ। 1989 ਤੋਂ ਬਾਅਦ ਸਿਰਫ ਸੱਤ ਮੁਸਲਿਮ ਉਮੀਦਵਾਰ ਗੁਜਰਾਤ ਤੋਂ ਲੋਕ ਸਭਾ ਚੋਣਾਂ ਲੜੇ ਸਨ ਅਤੇ ਇਹ ਸਾਰੇ ਕਾਂਗਰਸ ਪਾਰਟੀ ਵੱਲੋਂ ਹੀ ਚੋਣਾਂ ਦੇ ਮੈਦਾਨ ਵਿਚ ਸਨ।
2014 ਦੀਆਂ ਲੋਕ ਸਭਾ ਚੋਣਾਂ ਵਿਚ ਗੁਜਰਾਤ ਵਿਚ 334 ਉਮੀਦਵਾਰ ਚੋਣ ਮੈਦਾਨ ਵਿਚ ਸਨ ਜਿਹਨਾਂ ਵਿਚੋਂ 67 ਮੁਸਲਿਮ ਸੀ ਮਤਲਬ 19.76 ਫੀਸਦੀ ਮੁਸਲਿਮ ਉਮੀਦਵਾਰ ਸੀ। ਉਸ ਸਾਲ ਕਾਂਗਰਸ ਨੇ ਸਿਰਫ ਇਕ ਮੁਸਲਿਮ ਉਮੀਦਵਾਰ ਨੂੰ ਚੋਣਾਂ ਲੜਾਈਆਂ ਜੋ ਨਵਸਾਰੀ ਸੀਟ ਤੋਂ ਮਕਸੂਦ ਮਿਰਜਾ ਸੀ। 2009 ਵਿਚ ਪੰਚਮਹਿਲ ਸੀਟ ਤੋਂ ਲੋਕ ਜਨਸ਼ਕਤੀ ਪਾਰਟੀ ਦੇ ਉਮੀਦਵਾਰ ਕਲੀਮ ਅਬਦੁਲ ਲਤੀਫ ਸ਼ੇਖ ਨੇ ਕਾਂਗਰਸ ਦੇ ਉਮੀਦਵਾਰ ਸ਼ੰਕਰ ਸਿੰਘ ਵਘੇਲਾ ਨੂੰ ਹਰਾਇਆ ਸੀ।
ਲਤੀਫ ਨੂੰ 23,615 ਵੋਟਾਂ ਮਿਲੀਆਂ ਸਨ ਜਦਕਿ ਵਘੇਲਾ 2081 ਵੋਟਾਂ ਨਾਲ ਹਾਰ ਗਿਆ। ਵਿਜੇਤਾ ਭਾਜਪਾ ਦੇ ਪ੍ਰਭਾਤ ਸਿੰਘ ਚੌਹਾਨ ਸੀ। ਇਸ ਬਾਰੇ ਭਾਜਪਾ ਦੇ ਬੁਲਾਰੇ ਭਰਤ ਪਾਂਡਿਆ ਨੇ ਕਿਹਾ ਸਾਡੀ ਪਾਰਟੀ ਟਿਕਟ ਦੇਣ ਤੋਂ ਪਹਿਲਾਂ ਜਿੱਤਣ ’ਤੇ ਵਿਚਾਰ ਕਰਦੀ ਹੈ। ਇਸ ਤੋਂ ਇਲਾਵਾ ਸਥਾਨਕ ਪੱਧਰ ’ਤੇ ਉਮੀਦਵਾਰ ਦੀ ਪਕੜ ਵਰਗੇ ਮਾਪਦੰਡਾਂ ਦੇ ਅਧਾਰ ’ਤੇ ਟਿਕਟ ਦਿੱਤਾ ਜਾਂਦਾ ਹੈ। ਕਾਂਗਰਸ ਦੇ ਬੁਲਾਰੇ ਮਨੀਸ਼ ਦੋਸ਼ੀ ਨੇ ਕਿਹਾ ਕਿ ਵਿਧਾਨਸਭਾ ਵਿਚ ਸਾਡੀ ਪਾਰਟੀ ਦੇ ਤਿੰਨ ਮੁਸਲਿਮ ਵਿਧਾਇਕ ਹਨ। ਇਸ ਵਿਚੋਂ ਪਹਿਲਾਂ ਵੀ ਗੁਜਰਾਤ ਵਿਚ ਲੋਕ ਸਭਾ ਚੋਣਾਂ ਲਈ ਮੁਸਲਿਮਾਂ ਨੂੰ ਟਿਕਟਾਂ ਦਿੱਤੇ ਹਨ ਪਰ ਉਹ ਨਹੀਂ ਜਿੱਤੇ।