ਕੋਰੋਨਾ ਵਾਇਰਸ ਨੂੰ ਲੈ ਕੇ ਪੀਐਮ ਮੋਦੀ ਨੇ ਅਸਟ੍ਰੇਲੀਆ ਪ੍ਰਧਾਨ ਮੰਤਰੀ ਨਾਲ ਫੋਨ ’ਤੇ ਕੀਤੀ ਗੱਲਬਾਤ  

ਏਜੰਸੀ

ਖ਼ਬਰਾਂ, ਰਾਸ਼ਟਰੀ

ਗੱਲਬਾਤ ਨੂੰ ਲੈ ਕੇ ਜਾਰੀ ਕੀਤੇ ਗਏ ਅਧਿਕਾਰਿਕ ਬਿਆਨ ਵਿਚ ਕਿਹਾ...

Pm modi had telephonic conversation with australian pm scott morrison

ਨਵੀਂ ਦਿੱਲੀ: ਕੋਰੋਨਾ ਵਾਇਰਸ ਦਾ ਕਹਿਰ ਪੂਰੀ ਦੁਨੀਆ ਵਿਚ ਛਾਇਆ ਹੋਇਆ ਹੈ। ਇਸੇ ਸਿਲਸਿਲੇ ਵਿਚ ਅੱਜ ਪੀਐਮ ਨਰਿੰਦਰ ਮੋਦੀ ਨੇ ਅਪਣੇ ਆਸਟ੍ਰੇਲੀਆ ਦੇ ਕੋਂਟਰਪਾਰਟ ਸਕਾਟ ਮਾਰਿਸਨ ਨਾਲ ਗੱਲਬਾਤ ਕੀਤੀ। ਇਸ ਗੱਲਬਾਤ ਦੌਰਾਨ ਦੋਵਾਂ ਦੇਸ਼ਾਂ ਦੇ ਪ੍ਰਧਾਨ ਮੰਤਰੀ ਨੇ ਕੋਰੋਨਾ ਵਾਇਰਸ ਦੇ ਫੈਲਦੇ ਪ੍ਰਕੋਪ ਅਤੇ ਸਰਕਾਰ ਦੁਆਰਾ ਅਪਣਾਈਆਂ ਜਾ ਰਹੀਆਂ ਘਰੇਲੂ ਰਣਨੀਤੀਆਂ ਤੇ ਚਰਚਾ ਕੀਤੀ।

ਗੱਲਬਾਤ ਨੂੰ ਲੈ ਕੇ ਜਾਰੀ ਕੀਤੇ ਗਏ ਅਧਿਕਾਰਿਕ ਬਿਆਨ ਵਿਚ ਕਿਹਾ ਗਿਆ ਕਿ ਦੋਵੇਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਨੇ ਦੁਵੱਲੇ ਤਜ਼ਰਬੇ ਸਾਂਝੇ ਕਰਨ ਦੀ ਮਹੱਤਤਾ ਲਈ ਵੀ ਸਮਰਥਨ ਜ਼ਾਹਰ ਕੀਤਾ ਹੈ ਅਤੇ ਇਸ ਸਿਹਤ ਸੰਕਟ ਦੇ ਸਮੇਂ ਵਿਚ ਦੋਵੇਂ ਦੇਸ਼ ਇਕ ਦੂਜੇ ਨੂੰ ਸਹਿਯੋਗ ਦੇਣਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਹ ਵੀ ਕਿਹਾ ਕਿ ਭਾਰਤ ਸਰਕਾਰ ਯਾਤਰਾ ਦੀਆਂ ਪਾਬੰਦੀਆਂ ਕਾਰਨ ਭਾਰਤ ਵਿਚ ਫਸੇ ਆਸਟਰੇਲੀਆਈ ਨਾਗਰਿਕਾਂ ਨੂੰ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾਏਗੀ।

ਇਸ ਦੇ ਨਾਲ ਹੀ ਪ੍ਰਧਾਨਮੰਤਰੀ ਮੌਰਿਸਨ ਨੇ ਇਹ ਵੀ ਕਿਹਾ ਕਿ ਆਸਟਰੇਲੀਆ ਵਿੱਚ ਮੌਜੂਦ ਭਾਰਤੀ ਭਾਈਚਾਰਾ ਹਮੇਸ਼ਾਂ ਸਾਡੇ ਸਮਾਜ ਖਾਸਕਰ ਭਾਰਤੀ ਵਿਦਿਆਰਥੀਆਂ ਦਾ ਇੱਕ ਮਹੱਤਵਪੂਰਨ ਹਿੱਸਾ ਰਹੇਗਾ। ਦੱਸ ਦੇਈਏ ਕਿ ਭਾਰਤ ਵਿੱਚ ਕੋਰੋਨਾ ਵਾਇਰਸ ਨਾਲ ਪੀੜਤ ਲੋਕਾਂ ਦੀ ਗਿਣਤੀ 4067 ਹੋ ਗਈ ਹੈ। ਇਸ ਵਾਇਰਸ ਕਾਰਨ 109 ਲੋਕਾਂ ਨੇ ਆਪਣੀਆਂ ਜਾਨਾਂ ਗੁਆਈ ਹਨ। ਇਸ ਦੇ ਨਾਲ ਹੀ 291 ਲੋਕ ਵੀ ਤੰਦਰੁਸਤ ਹੋ ਗਏ ਹਨ।

ਆਸਟਰੇਲੀਆ ਵਿਚ ਕੋਰੋਨਾ ਵਾਇਰਸ ਨਾਲ ਸੰਕਰਮਿਤ 5,687 ਲੋਕ ਹਨ। ਇਸ ਦੇ ਨਾਲ ਹੀ ਐਤਵਾਰ 5 ਅਪ੍ਰੈਲ ਤੱਕ 34 ਲੋਕਾਂ ਦੀ ਮੌਤ ਹੋ ਗਈ। ਹੁਣ ਤਕ 291 ਮਰੀਜ਼ਾਂ ਨੂੰ ਇਲਾਜ ਤੋਂ ਬਾਅਧ ਛੁੱਟੀ ਮਿਲ ਚੁੱਕੀ ਹੈ ਜਦਕਿ ਇਕ ਮਰੀਜ਼ ਇਲਾਜ ਦੌਰਾਨ ਮਾਈਗ੍ਰੇਟ ਕਰ ਗਿਆ ਹੈ। ਦੇਸ਼ ਵਿਚ ਪਿਛਲੇ 24 ਘੰਟਿਆਂ ਵਿਚ 693 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 32 ਲੋਕਾਂ ਦੀ ਮੌਤ ਹੋਈ ਹੈ। ਦੇਸ਼ ਵਿਚ ਪੀੜਤਾਂ ਦੇ ਸਭ ਤੋਂ ਵਧ 690 ਮਾਮਲੇ ਮਹਾਂਰਾਸ਼ਟਰ ਵਿਚ ਹਨ।

ਇਸ ਤੋਂ ਬਾਅਦ ਤਮਿਲਨਾਡੂ ਵਿਚ 571 ਅਤੇ ਦਿੱਲੀ ਵਿਚ 503 ਮਾਮਲੇ ਹਨ। ਤੇਲੰਗਾਨਾ ਵਿਚ ਪੀੜਤ ਲੋਕਾਂ ਦੀ ਗਿਣਤੀ 321, ਕੇਰਲ ਵਿਚ 314 ਰਾਜਸਥਾਨ ਵਿਚ 253 ਹੈ। ਉੱਤਰ ਪ੍ਰਦੇਸ਼ ਵਿਚ 227, ਆਂਧਰਾ ਪ੍ਰਦੇਸ਼ ਵਿਚ 226, ਮੱਧ ਪ੍ਰਦੇਸ਼ ਵਿਚ 165, ਕਰਨਾਟਕ ਵਿਚ 151 ਅਤੇ ਗੁਜਰਾਤ ਵਿਚ 122 ਲੋਕਾਂ ਦੇ ਪੀੜਤ ਹੋਣ ਦੀ ਪੁਸ਼ਟੀ ਹੋਈ ਹੈ। ਜੰਮੂ-ਕਸ਼ਮੀਰ ਵਿਚ 106, ਹਰਿਆਣਾ ਵਿਚ 84, ਪੱਛਮ ਬੰਗਾਲ ਵਿਚ 80 ਅਤੇ ਪੰਜਾਬ ਵਿਚ 68 ਮਾਮਲੇ ਸਾਹਮਣੇ ਆਏ ਹਨ।

ਬਿਹਾਰ ਵਿਚ 30 ਜਦਕਿ ਆਸਾਮ ਅਤੇ ਉੱਤਰਾਖੰਡ ਵਿਚ 26-26 ਮਾਮਲੇ ਹਨ। ਓਡੀਸ਼ਾ ਵਿਚ 21, ਚੰਡੀਗੜ੍ਹ ਵਿਚ 18, ਲੱਦਾਖ ਵਿਚ 14 ਅਤੇ ਹਿਮਾਚਲ ਪ੍ਰਦੇਸ਼ ਵਿਚ ਹੁਣ ਤਕ 13 ਲੋਕਾਂ ਵਿਚ ਵਾਇਰਸ ਦੀ ਪੁਸ਼ਟੀ ਹੋਈ ਹੈ। ਅੰਡਮਾਨ ਅਤੇ ਨਿਕੋਬਾਰ ਤੋਂ 10 ਮਾਮਲੇ ਸਾਹਮਣੇ ਆ ਚੁੱਕੇ ਹਨ ਜਦਕਿ ਛੱਤੀਸਗੜ੍ਹ ਵਿਚ 9 ਮਾਮਲੇ ਹਨ। ਗੋਆ ਵਿਚ 7 ਅਤੇ ਪੁਡੁਚੇਰੀ ਵਿਚ 5 ਲੋਕ ਪੀੜਤ ਪਾਏ ਗਏ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।