ਆਸਟਰੇਲੀਆ ਦੀਆਂ ਸੂਬਾ ਸਰਕਾਰਾਂ ਨੇ ਬੰਦ ਕੀਤੀਆਂ ਅਪਣੇ ਰਾਜਾਂ ਦੀਆਂ ਸਰਹੱਦਾਂ
ਕੋਰੋਨਾ ਵਾਇਰਸ ਮਹਾਂਮਾਰੀ ਦੇ ਤੇਜੀ ਨਾਲ ਵੱਧ ਦੇ ਫੈਲਾਅ ਨੂੰ ਰੋਕਣ ਲਈ ਮਹਾਂਦੀਪ ਆਸਟਰੇਲੀਆ ਦੀਆਂ ਸੂਬਾ ਸਰਕਾਰਾਂ ...
ਨਵੀਂ ਦਿੱਲੀ : ਕੋਰੋਨਾ ਵਾਇਰਸ ਮਹਾਂਮਾਰੀ ਦੇ ਤੇਜੀ ਨਾਲ ਵੱਧ ਦੇ ਫੈਲਾਅ ਨੂੰ ਰੋਕਣ ਲਈ ਮਹਾਂਦੀਪ ਆਸਟਰੇਲੀਆ ਦੀਆਂ ਸੂਬਾ ਸਰਕਾਰਾਂ ਨੇ ਮੰਗਲਵਾਰ ਤੋਂ ਰਾਜਾਂ ਦੀਆਂ ਸਰਹੱਦਾਂ ਬੰਦ ਕਰ ਦਿਤੀਆਂ ਹਨ।
ਦੱਖਣੀ ਆਸਟਰੇਲੀਆ, ਪੱਛਮੀ ਆਸਟਰੇਲੀਆ ਅਤੇ ਨਾਰਥ ਟਰੈਟਰੀ, ਨਿਊ ਸਾਊਥ ਵੇਲਜ਼, ਵਿਕਟੋਰੀਆਂ ਤੇ ਮੁਲਕ ਦੀ ਰਾਜਧਾਨੀ ਕੈਨਬਰਾਂ ਆਦਿ ਦੀਆਂ ਸਰਹੱਦਾਂ 'ਤੇ ਕੋਰੋਨਾ ਵਾਇਰਸ ਦੇ ਫੈਲਾਅ ਦੇ ਰੋਕਥਾਮ ਲਈ ਨਿਰਧਾਰਤ ਕੀਤੇ ਨਿਯਮਾਂ ਤਹਿਤ “ਭਾਵ ਕਿ ਜੋ ਵੀ ਮੁਸ਼ਾਫਰ ਅੰਤਰਰਾਜੀ ਜਾ ਵਿਦੇਸ਼ਾਂ ਤੋਂ ਸੂਬੇ ਵਿਚ ਦਾਖ਼ਲ ਹੋਵੇਗਾ
ਉਸਨੂੰ 14 ਦਿਨਾਂ ਲਈ (ਸੈਲਫ ਆਈਸੋਲੇਸ਼ਨ) ਸਵੈ-ਵੱਖਰਾ ਰਹਿਣ ਅਤੇ ਡਿਕਲੇਅਰੇਸ਼ਨ ਫ਼ਾਰਮ ਭਰਨਾਂ ਹੋਵੇਗਾ । ਸੂਬਾ ਤਸਮਾਨੀਆ ਨੇ ਪਹਿਲਾਂ ਵੀ ਇਸੇ ਤਰ੍ਹਾਂ ਦੀਆਂ ਯਾਤਰਾ 'ਤੇ ਪਾਬੰਦੀਆਂ ਲਗਾਈਆਂ ਹਨ। ਸੂਬਿਆਂ ਵਿਚ ਗ਼ੈਰ ਜ਼ਰੂਰੀ ਸੇਵਾਵਾਂ ਅਤੇ ਕਾਰੋਬਾਰ ਬੰਦ ਰੱਖਣਾ ਸ਼ਾਮਲ ਹਨ ਪਰ ਸੁਪਰਮਾਰਕੀਟਾਂ, ਪੈਟਰੋਲ ਸਟੇਸ਼ਨਾਂ, ਭੋਜਨ ਸਥਾਨ ਅਤੇ ਫਾਰਮੇਸੀਆਂ ਸਮੇਤ ਕਾਰੋਬਾਰ ਖੁੱਲ੍ਹੇ ਰਹਿਣਗੇ।
ਇਸ ਤੋਂ ਇਲਾਵਾਂ ਸੂਬਿਆਂ ਵਿਚ ਬਹੁ-ਸੱਭਿਆਚਾਰ , ਜਨਤਕ ਇਕੱਠ ਪਾਰਟੀਆਂ ਅਤੇ ਗੈਰ ਕਲਚਰਲ ਪ੍ਰੋਗਰਾਮਾਂ ਧਾਰਮਿਕ ਇਕੱਠਾਂ ਆਦਿ 'ਤੇ 500 ਵੱਧ ਲੋਕਾਂ ਦਾ ਸਮੂਹ ਇਕੱਠ 'ਤੇ ਸਖ਼ਤ ਪਬੰਦੀ ਹੋਣ ਕਾਰਨ ਆਸਟ੍ਰੇਲਿਆ ਵਿਚ ਪੰਜਾਬੀ ਸੱਭਿਆਚਾਰ ਪ੍ਰੋਗਰਾਮ ਰੱਦ ਹਨ । ਬਜਾਰਾਂ ਵਿਚ ਪੱਬ ,ਆਰ ਐਸ ਐਲ ਕਲੱਬ ਤੇ ਸਮੁੰਦਰੀ ਬੀਚ ਆਦਿ ਬੰਦ ਦਿਤੇ ਹਨ।
ਪ੍ਰਧਾਨ ਮੰਤਰੀ ਨੇ ਅੱਜ ਬਿਆਨ ਜਾਰੀ ਕਰ ਕੇ ਆਸਟਰੇਲੀਆਈ ਫੁੱਟਬਾਲ ਲੀਗ (ਏ.ਐਫ.ਐਲ) ਅਤੇ ਰਾਸ਼ਟਰੀ ਰਗਬੀ ਲੀਗ (ਐਨ.ਆਰ.ਐਲ) ਖੇਡ ਮੁਕਾਬਲਿਆਂ ਦਾ 2020 ਸੀਜ਼ਨ ਵੀ ਮੁਅੱਤਲ ਕਰ ਦਿਤਾ ਹੈ ਅਤੇ ਮਹਿਲਾ ਲੀਗ ਵੀ ਰੋਕ ਦਿਤੀ ਗਈ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ