ਧੀ ਡੀਐਸਪੀ ਤੇ ਪਿਤਾ ਸਬ- ਇੰਸਪੈਕਟਰ, ਇਕ ਹੀ ਥਾਣੇ ਵਿਚ ਦੇ ਰਹੇ ਨੇ ਡਿਊਟੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਮੱਧ ਪ੍ਰਦੇਸ਼ ਵਿਚ ਪਿਤਾ ਅਤੇ ਧੀ ਇਕੋ ਥਾਣੇ ਵਿਚ ਇਕੱਠੇ ਕੰਮ ਕਰ ਰਹੇ ਹਨ।

Photo

ਭੋਪਾਲ: ਮੱਧ ਪ੍ਰਦੇਸ਼ ਵਿਚ ਪਿਤਾ ਅਤੇ ਧੀ ਇਕੋ ਥਾਣੇ ਵਿਚ ਇਕੱਠੇ ਕੰਮ ਕਰ ਰਹੇ ਹਨ। ਇਸ ਨੂੰ ਇਕ ਇਤਫਾਕ ਜਾਂ ਕਿਸਮਤ ਕਿਹਾ ਜਾ ਸਕਦਾ ਹੈ ਕਿਉਂਕਿ ਪਿਤਾ ਅਤੇ ਧੀ ਨੇ ਕਦੇ ਨਹੀਂ ਸੋਚਿਆ ਸੀ ਕਿ ਉਹ ਇਕੱਠੇ ਕੰਮ ਕਰਨਗੇ। ਸਿੱਧੀ ਜ਼ਿਲ੍ਹੇ ਵਿਚ ਧੀ ਸ਼ਬੇਰਾ ਅੰਸਾਰੀ ਡੀਐਸਪੀ ਵਜੋਂ ਤਾਇਨਾਤ ਹੈ ਅਤੇ ਉਸ ਦਾ ਪਿਤਾ ਵੀ ਇਸੇ ਜ਼ਿਲ੍ਹੇ ਦੇ ਮਝੌਲੀ ਥਾਣੇ ਵਿਚ ਸਬ-ਇੰਸਪੈਕਟਰ ਹਨ।

ਦੋਵੇਂ ਇਕੱਠੇ ਕੰਮ ਕਰ ਰਹੇ ਹਨ। ਖੇਤਰ ਵਿਚ ਵਿਵਾਦਾਂ ਨੂੰ ਸੁਲਝਾਉਣ ਤੋਂ ਇਲਾਵਾ ਉਹ ਕੋਰੋਨਾ ਵਾਇਰਸ ਦੀ ਲਾਗ ਵਿਰੁੱਧ ਲੜਾਈ ਲੜਨ ਲਈ ਲੋਕਾਂ ਨੂੰ ਜਾਗਰੂਕ ਵੀ ਕਰ ਰਹੇ ਹਨ। ਦੱਸ ਦੇਈਏ ਕਿ ਸ਼ਬੇਰਾ ਅੰਸਾਰੀ ਨੂੰ ਮਝੌਲੀ ਥਾਣੇ ਵਿਚ ਟਰੇਨੀ ਡੀਐਸਪੀ ਤੈਨਾਤ ਕੀਤਾ ਗਿਆ ਹੈ। ਸ਼ਬੇਰਾ ਦੇ ਪਿਤਾ ਜਨਤਾ ਕਰਫਿਊ ਦੌਰਾਨ ਸਿੰਧੀ ਆਏ ਸੀ ਅਤੇ ਅਪਣੀ ਧੀ ਦੇ ਘਰ ਰੁਕੇ ਸੀ।

ਉਸ ਤੋਂ ਬਾਅਦ ਪੂਰ ਦੇਸ਼ ਵਿਚ ਲੌਕਡਾਊਨ ਕਰ ਦਿੱਤਾ ਗਿਆ। ਜਿਸ ਤੋਂ ਬਾਅਦ ਉਸ ਦੇ ਪਿਤਾ ਨੂੰ ਮਝੌਲੀ ਥਾਣੇ ਵਿਚ ਹੀ ਡਿਊਟੀ ਦੇਣੀ ਪਈ। ਅਸ਼ਰਫ ਅਲੀ ਇੰਦੌਰ ਦੇ ਲਸੂੜੀਆ ਥਾਣੇ ਵਿਚ ਸਬ-ਇੰਸਪੈਕਟਰ ਦੇ ਅਹੁਦੇ 'ਤੇ ਤਾਇਨਾਤ ਹਨ। ਸਾਲ 1988 ਵਿਚ ਉਹਨਾਂ ਨੂੰ ਮੱਧ ਪ੍ਰਦੇਸ਼ ਪੁਲਿਸ ਵਿਚ ਕਾਂਸਟੇਬਲ ਵਜੋਂ ਚੁਣਿਆ ਗਿਆ ਸੀ ਅਤੇ ਕਈ ਤਰੱਕੀਆਂ ਤੋਂ ਬਾਅਦ, ਉਹ ਹੁਣ ਇਕ ਸਬ-ਇੰਸਪੈਕਟਰ ਹਨ।

ਸ਼ਬੇਰਾ ਅੰਸਾਰੀ ਨੂੰ 2013 ਵਿਚ ਸਬ-ਇੰਸਪੈਕਟਰ ਚੁਣਿਆ ਗਿਆ ਸੀ ਅਤੇ ਸਾਲ 2016 ਵਿਚ ਉਹਨਾਂ ਨੇ ਜੁਆਇਨ ਵੀ ਕਰ ਲਿਆ ਸੀ। ਪਰ ਨੌਕਰੀ ਦੌਰਾਨ ਵੀ ਉਹ ਮੱਧ ਪ੍ਰਦੇਸ਼ ਪਬਲਿਕ ਸਰਵਿਸ ਕਮਿਸ਼ਨ ਦੀ ਤਿਆਰੀ ਕਰਦੀ ਰਹੀ। ਉਸ ਦੀ ਚੋਣ ਪੀਐਸਸੀ ਵਿਚ ਕੀਤੀ ਗਈ। 9 ਦਸੰਬਰ 2019 ਨੂੰ, ਉਹ ਸਿੱਧੀ ਵਿਚ ਟ੍ਰੇਨੀ ਡੀਐਸਪੀ ਦੇ ਅਹੁਦੇ 'ਤੇ ਤਾਇਨਾਤ ਹੋਈ।

ਸ਼ਬੇਰਾ ਅੰਸਾਰੀ ਦੇ ਪਿਤਾ ਅਸ਼ਰਫ ਅਲੀ ਨੇ ਕਿਹਾ ਕਿ ਉਹਨਾਂ ਨੇ ਜ਼ਿੰਦਗੀ ਵਿਚ ਕਦੇ ਨਹੀਂ ਸੋਚਿਆ ਸੀ ਕਿ ਉਹ ਧੀ ਨਾਲ ਕੰਮ ਕਰਨਗੇ। ਉਹਨਾਂ ਦਾ ਕਹਿਣਾ ਹੈ ਕਿ ਇਹ ਮੇਰੀ ਜਿੰਦਗੀ ਦਾ ਹਮੇਸ਼ਾਂ ਯਾਦਗਾਰੀ ਪਲ ਰਹੇਗਾ। ਮੈਂ ਆਪਣੀ ਧੀ ਨਾਲ ਕੰਮ ਕਰਕੇ ਬਹੁਤ ਖੁਸ਼ ਹਾਂ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।