ਭਾਰਤ ਵਿਚ ਕੋਵਿਡ-19 ਦੇ XE ਵੇਰੀਐਂਟ ਦੀ ਦਸਤਕ, ਮਹਾਰਾਸ਼ਟਰ ਵਿਚ ਮਿਲਿਆ ਪਹਿਲਾ ਮਰੀਜ਼

ਏਜੰਸੀ

ਖ਼ਬਰਾਂ, ਰਾਸ਼ਟਰੀ

XE ਵੇਰੀਐਂਟ ਦਾ ਪਹਿਲਾ ਕੇਸ ਯੂਕੇ ਵਿਚ 19 ਜਨਵਰੀ ਨੂੰ ਟਰੇਸ ਕੀਤਾ ਗਿਆ ਸੀ।

India reports first case of new coronavirus variant XE


ਮੁੰਬਈ: ਭਾਰਤ ਵਿਚ ਕੋਵਿਡ-19 ਦੇ ਨਵੇਂ ਵੇਰੀਐਂਟ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਕੋਵਿਡ ਦਾ ਇਕ ਹਾਈਬ੍ਰਿਡ ਮਿਊਟੈਂਟ ਸਟ੍ਰੇਨ XE ਨਾਮਕ ਮੁੰਬਈ ਵਿਚ ਪਾਇਆ ਗਿਆ ਹੈ। ਹਾਲਾਂਕਿ ਨਵੇਂ ਵੇਰੀਐਂਟ ਵਾਲੇ ਮਰੀਜ਼ਾਂ ਵਿਚ ਹੁਣ ਤੱਕ ਕੋਈ ਗੰਭੀਰ ਲੱਛਣ ਨਹੀਂ ਦਿਖਾਈ ਦਿੱਤੇ ਹਨ।

Coronavirus

ਰਿਪੋਰਟਾਂ ਅਨੁਸਾਰ XE ਵੇਰੀਐਂਟ ਨੂੰ ਦੋ ਓਮੀਕਰੋਨ ਸਬ-ਵੇਰੀਐਂਟਸ - BA.1 ਅਤੇ BA.2 ਦਾ ਇਕ ਹਾਈਬ੍ਰਿਡ ਸਟ੍ਰੇਨ ਕਿਹਾ ਜਾਂਦਾ ਹੈ। XE ਵੇਰੀਐਂਟ ਦਾ ਪਹਿਲਾ ਕੇਸ ਯੂਕੇ ਵਿਚ 19 ਜਨਵਰੀ ਨੂੰ ਟਰੇਸ ਕੀਤਾ ਗਿਆ ਸੀ। ਉਧਰ ਵਿਸ਼ਵ ਸਿਹਤ ਸੰਗਠਨ  ਨੇ ਓਮੀਕਰੋਨ ਦੇ XE ਵੇਰੀਐਂਟ ਖਿਲਾਫ ਚੇਤਾਵਨੀ ਵੀ ਜਾਰੀ ਕੀਤੀ ਹੈ। ਮੁੰਬਈ ਨਗਰ ਨਿਗਮ ਦੇ ਅਨੁਸਾਰ ਕਪਾ ਵੇਰੀਐਂਟ ਦਾ ਇਕ ਕੇਸ ਵੀ ਪਾਇਆ ਗਿਆ ਹੈ।