BSF 'ਤੇ ਕੋਰੋਨਾ ਸੰਕਟ, 100 ਤੋਂ ਜ਼ਿਆਦਾ ਜਵਾਨਾਂ ਦੀ ਰਿਪੋਰਟ ਪਾਜ਼ੀਟਿਵ

ਏਜੰਸੀ

ਖ਼ਬਰਾਂ, ਰਾਸ਼ਟਰੀ

ਦਿੱਲੀ ਤੋਂ ਜੋਧਪੁਰ ਸ਼ਿਫਟ ਕੀਤੇ ਗਏ 30 ਜਵਾਨ ਕੋਰੋਨਾ ਪਾਜ਼ੀਟਿਵ 

Photo

ਨਵੀਂ ਦਿੱਲੀ: ਸਿਹਤ ਕਰਮਚਾਰੀਆਂ, ਪੁਲਿਸ ਅਤੇ ਆਮ ਲੋਕਾਂ ਤੋਂ ਬਾਅਦ ਹੁਣ ਕੋਰੋਨਾ ਵਾਇਰਸ ਫੌਜ ਦੇ ਜਵਾਨਾਂ ਨੂੰ ਵੀ ਪ੍ਰਭਾਵਿਤ ਕਰ ਰਿਹਾ ਹੈ। ਤਾਜ਼ਾ ਮਾਮਲਾ ਰਾਜਸਥਾਨ ਦੇ ਜੋਧਪੁਰ ਤੋਂ ਆਇਆ ਹੈ, ਜਿੱਥੇ ਬਾਡਰ ਸਕਿਓਰਿਟੀ ਫੋਰਸ ਦੇ 30 ਜਵਾਨਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ।

ਬੀਐਸਐਫ ਦੇ ਸੂਤਰਾਂ ਨੇ ਏਜੰਸੀ ਕੋਲ ਇਸ ਦੀ ਪੁਸ਼ਟੀ ਕੀਤੀ ਹੈ। ਇਸ ਦੌਰਾਨ ਬੀਐਸਐਫ ਵੱਲੋਂ ਕਿਹਾ ਗਿਆ ਹੈ ਕਿ ਦਿੱਲੀ ਵਿਚ ਸਾਰੇ ਪ੍ਰੋਟੋਕੋਲ ਫੋਲੋ ਕਰਨ ਅਤੇ ਸੈਨੀਟਾਈਜ਼ੇਸ਼ਨ ਤੋਂ ਬਾਅਦ ਦਿੱਲੀ ਹੈੱਡਕੁਆਟਰ ਦੁਬਾਰਾ ਸ਼ੁਰੂ ਹੋ ਗਿਆ ਹੈ। ਇਸ ਵਿਚ ਸਾਰੇ ਅਪਰੇਸ਼ਨ ਜਾਰੀ ਰਹਿਣਗੇ। 

ਇਸ ਦੇ ਨਾਲ ਹੀ ਹੁਣ ਦੇਸ਼ ਵਿਚ ਕੋਰੋਨਾ ਪਾਜ਼ੀਟਿਵ ਜਵਾਨਾਂ ਦੀ ਗਿਣਤੀ 100 ਤੋਂ ਪਾਰ ਜਾ ਚੁੱਕੀ ਹੈ। ਦਰਅਸਲ 4 ਮਈ ਤੱਕ ਦੇਸ਼ ਵਿਚ ਕੁੱਲ 67 ਬੀਐਸਐਫ ਜਵਾਨਾਂ ਦੀ ਰਿਪੋਰਟ ਪਾਜ਼ੀਟਿਵ ਆਈ ਸੀ। ਇਹਨਾਂ ਵਿਚ ਸਭ ਤੋਂ ਜ਼ਿਆਦਾ 41 ਮਾਮਲੇ ਦਿੱਲੀ ਤੋਂ ਹੀ ਸੀ। ਜਦਕਿ ਤ੍ਰਿਪੁਰਾ ਵਿਚ 24 ਮਾਮਲੇ ਸਾਹਮਣੇ ਆ ਚੁੱਕੇ ਹਨ।

ਕੁਝ ਹੋਰ ਰਾਜਾਂ ਵਿਚ ਵੀ ਬੀਐਸਐਫ ਜਵਾਨ ਸੰਕਰਮਿਤ ਪਾਏ ਗਏ ਸਨ। ਇਸ ਦੇ ਨਾਲ ਹੀ ਸੀਆਰਪੀਐਫ ਦੇ ਵੀ 100 ਤੋਂ ਜ਼ਿਆਦਾ ਜਵਾਨ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਸੰਕਰਮਿਤ ਜਵਾਨ ਸੀਆਰਪੀਐਫ ਦੀ 31ਵੀਂ ਬਟਾਲੀਅਨ ਨਾਲ ਸਬੰਧਤ ਹਨ।