ਹੈਰਾਨ ਕਰ ਰਹੇ ਮਈ ਦੇ ਅੰਕੜੇ, ਅਗਲੇ ਹਫ਼ਤੇ 64 ਹਜ਼ਾਰ ਤੋਂ ਪਾਰ ਹੋ ਸਕਦੇ ਹਨ ਕੋਰੋਨਾ ਕੇਸ
ਮਈ ਮਹੀਨੇ ਵਿਚ ਕੋਰੋਨਾ ਵਾਇਰਸ ਦੇ ਕੇਸ ਲਗਾਤਾਰ...
ਨਵੀਂ ਦਿੱਲੀ: ਭਾਰਤ ਵਿਚ ਕੋਰੋਨਾ ਵਾਇਰਸ ਨਾਲ ਜੰਗ ਜਾਰੀ ਹੈ। ਲਾਕਡਾਊਨ ਦੇ 6 ਹਫ਼ਤੇ ਬੀਤ ਜਾਣ ਤੋਂ ਬਾਅਦ ਵੀ ਕੋਰੋਨਾ ਵਾਇਰਸ ਦਾ ਗ੍ਰਾਫ ਲਗਾਤਾਰ ਵਧਦਾ ਜਾ ਰਿਹਾ ਹੈ। ਮੰਗਲਵਾਰ ਨੂੰ ਕੋਰੋਨਾ ਵਾਇਰਸ ਨੇ ਹੁਣ ਤਕ ਦੇ ਸਾਰੇ ਰਿਕਾਰਡ ਤੋੜ ਦਿੱਤਾ। ਪਿਛਲੇ 48 ਘੰਟਿਆਂ ਵਿਚ 3900 ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆਏ ਹਨ ਜਦਕਿ 195 ਲੋਕਾਂ ਦੀ ਮੌਤ ਹੋਈ ਹੈ। ਇਸ ਦੀ ਬਦੌਲਤ ਕੋਰੋਨਾ ਦਾ ਗ੍ਰਾਫ 49 ਹਜ਼ਾਰ ਤੋਂ ਪਾਰ ਪਹੁੰਚ ਗਿਆ ਹੈ।
ਮਈ ਮਹੀਨੇ ਵਿਚ ਕੋਰੋਨਾ ਵਾਇਰਸ ਦੇ ਕੇਸ ਲਗਾਤਾਰ ਵਧਦੇ ਜਾ ਰਹੇ ਹਨ। ਸ਼ੁਰੂਆਤੀ ਚਾਰ ਦਿਨਾਂ ਨੂੰ ਹੀ ਦੇਖ ਲਓ ਤਾਂ ਕੇਸ 45 ਹਜ਼ਾਰ ਤੋਂ ਪਾਰ ਕਰ ਗਏ ਹਨ। ਇਹਨਾਂ ਵਿਚੋਂ 10 ਹਜ਼ਾਰ ਤੋਂ ਜ਼ਿਆਦਾ ਤਾਂ ਸਿਰਫ ਪਿਛਲੇ 4 ਦਿਨਾਂ ਵਿਚ ਸਾਹਮਣੇ ਆਏ ਹਨ। ਕੋਰੋਨਾ ਵਾਇਰਸ ਦੀ ਰਫ਼ਤਾਰ ਫਿਲਹਾਲ 6.1% ਹੈ। ਜੇ ਕੋਰੋਨਾ ਦੇ ਕੇਸਾਂ ਦੀ ਰਫ਼ਤਾਰ ਵਧ ਕੇ 7.1 ਪ੍ਰਤੀਸ਼ਤ ਹੋਈ ਹੈ ਤਾਂ ਅਗਲੇ ਹਫ਼ਤੇ ਕੇਸ 68 ਹਜ਼ਾਰ ਤੋਂ ਪਾਰ ਹੋਣਗੇ।
6.1 ਦੀ ਰਫ਼ਤਾਰ ਤੋਂ ਵਧੇ ਤਾਂ ਮਾਮਲੇ 64 ਹਜ਼ਾਰ ਤੋਂ ਪਾਰ ਹੋ ਜਾਣਗੇ। ਜੇ ਰਫ਼ਤਾਰ ਘਟ ਹੋ ਕੇ 5.1 ਹੋਈ ਤਾਂ ਵੀ ਕੇਸ 60 ਹਜ਼ਾਰ ਤੋਂ ਪਾਰ ਹੋਣਗੇ। ਇਸ ਰਫ਼ਤਾਰ ਨੂੰ ਜੇ 4.1 ਪ੍ਰਤੀਸ਼ਤ ਤੇ ਰੋਕ ਦਿੱਤਾ ਜਾਵੇ ਤਾਂ ਅਗਲੇ ਹਫ਼ਤੇ ਤਕ ਕੇਸ 56 ਹਜ਼ਾਰ ਦੇ ਕਰੀਬ ਹੋਣਗੇ।
ਮੰਗਲਵਾਰ ਨੂੰ ਮਹਾਰਾਸ਼ਟਰ ਵਿਚ 984, ਗੁਜਰਾਤ ਵਿਚ 441, ਪੰਜਾਬ ਵਿਚ 219, ਦਿੱਲੀ ਵਿਚ 206, ਮੱਧ ਪ੍ਰਦੇਸ਼ ਵਿਚ 107, ਉੱਤਰ ਪ੍ਰਦੇਸ਼ ਵਿਚ 144, ਰਾਜਸਥਾਨ ਵਿਚ 97, ਤਮਿਲਨਾਡੂ ਵਿਚ 508 ਸਮੇਤ 2966 ਰਿਪੋਰਟਾਂ ਪਾਜ਼ੀਟਿਵ ਆਈਆਂ ਸਨ। ਇਸ ਤੋਂ ਪਹਿਲਾਂ ਸੋਮਵਾਰ ਨੂੰ ਸਭ ਤੋਂ ਜ਼ਿਆਦਾ 3900 ਅੰਕੜਾ ਵਧਿਆ ਇਹ ਅੰਕੜੇ covid19india.org ਅਤੇ ਰਾਜ ਸਰਕਾਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਹੈ।
ਭਾਰਤ ਵਿਚ ਰੋਜ਼ਾਨਾ ਵਿਕਾਸ ਦਰ ਸਰਕਾਰ ਦੀ ਸਮੱਸਿਆ ਨੂੰ ਵਧਾ ਰਹੀ ਹੈ। ਜੇ ਤੁਸੀਂ ਭਾਰਤ ਵਿਚਲੇ ਅੰਕੜਿਆਂ 'ਤੇ ਨਜ਼ਰ ਮਾਰੋ ਤਾਂ ਤੁਸੀਂ ਕਿਸੇ ਨੂੰ ਵੀ ਇਹ ਰਾਹਤ ਦੇ ਸਕਦੇ ਹੋ ਪਰ ਜਦੋਂ ਦੂਜੇ ਦੇਸ਼ਾਂ ਦੀ ਤੁਲਨਾ ਵਿਚ ਉਹੀ ਅੰਕੜੇ ਡਰਾਉਣੇ ਜਾਪਦੇ ਹਨ।
ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਬੁੱਧਵਾਰ ਨੂੰ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਹੁਣ ਦੇਸ਼ ਵਿੱਚ ਕੋਰੋਨਾ ਕੇਸਾਂ ਦੀ ਗਿਣਤੀ 49391 ਹੋ ਗਈ ਹੈ। ਇਨ੍ਹਾਂ ਵਿਚੋਂ 33514 ਸਰਗਰਮ ਕੇਸ ਹਨ। ਹੁਣ ਤੱਕ ਕੋਰੋਨਾ ਤੋਂ 1694 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 14182 ਮਰੀਜ਼ ਠੀਕ ਹੋ ਚੁੱਕੇ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।