ਲਾਕਡਾਊਨ ਦੇ ਚਲਦੇ ਨਹੀਂ ਮਿਲੇ ਖ਼ਰੀਦਦਾਰ, ਕਿਸਾਨ ਨੇ ਸੜਕ ਤੇ ਸੁੱਟੀ 24 ਲੱਖ ਰੁਪਏ ਦੀ ਸ਼ਿਮਲਾ ਮਿਰਚ

ਏਜੰਸੀ

ਖ਼ਬਰਾਂ, ਰਾਸ਼ਟਰੀ

ਕੋਰੋਨਾ ਵਾਇਰਸ ਦੇ ਵੱਧ ਰਹੇ ਸੰਕਰਮਣ  ਨੂੰ ਰੋਕਣ ਲਈ ਲਾਕਡਾਉਨ ਪੂਰੇ ਦੇਸ਼ ਵਿੱਚ ਲਾਗੂ ਕੀਤਾ ਗਿਆ ਹੈ।

file photo

ਨਵੀਂ ਦਿੱਲੀ : ਕੋਰੋਨਾ ਵਾਇਰਸ ਦੇ ਵੱਧ ਰਹੇ ਸੰਕਰਮਣ  ਨੂੰ ਰੋਕਣ ਲਈ ਲਾਕਡਾਉਨ ਪੂਰੇ ਦੇਸ਼ ਵਿੱਚ ਲਾਗੂ ਕੀਤਾ ਗਿਆ ਹੈ। ਅਜਿਹੀ ਸਥਿਤੀ ਵਿਚ ਲੋਕ ਘਰਾਂ ਵਿਚ ਬੰਦ ਹਨ। ਹਾਲਾਂਕਿ, ਸਰਕਾਰ ਨੇ ਰੋਜ਼ਾਨਾ ਦੀਆਂ ਲੋੜੀਂਦੀਆਂ ਚੀਜ਼ਾਂ ਵੇਚਣ ਦੀ ਛੋਟ ਦੇ ਦਿੱਤੀ ਹੈ।

ਪਰ ਲੋਕ ਇਸ ਮਾਰੂ ਵਾਇਰਸ ਦੇ ਡਰੋਂ ਘਰੋਂ ਬਾਹਰ ਨਹੀਂ ਜਾ ਰਹੇ, ਜਿਸਦਾ ਸਿੱਧਾ ਅਸਰ ਸਬਜ਼ੀ ਮੰਡੀਆਂ 'ਤੇ ਵੀ ਪੈ ਰਿਹਾ ਹੈ। ਸਬਜ਼ੀ ਮੰਡੀਆਂ ਵਿੱਚ ਖਰੀਦਦਾਰਾਂ ਦੀ ਘਾਟ ਕਾਰਨ ਕਿਸਾਨ ਆਪਣੀਆਂ ਸਬਜ਼ੀਆਂ ਸੜਕਾਂ ਤੇ ਸੁੱਟਣ ਲਈ ਮਜਬੂਰ ਹਨ।

ਅਜਿਹਾ ਹੀ ਇਕ ਮਾਮਲਾ ਮੱਧ ਪ੍ਰਦੇਸ਼ ਤੋਂ ਸਾਹਮਣੇ ਆਇਆ ਹੈ। ਮੱਧ ਪ੍ਰਦੇਸ਼ ਦੇ ਇੰਦੌਰ-ਭੋਪਾਲ ਦੀਆਂ ਥੋਕ ਮੰਡੀਆਂ ਬੰਦ ਹਨ। ਇਸ ਸਥਿਤੀ ਵਿੱਚ ਸਬਜ਼ੀਆਂ ਉਗਾਉਣ ਵਾਲੇ ਕਿਸਾਨਾਂ ਨੂੰ ਬਹੁਤ ਨੁਕਸਾਨ ਹੋ ਰਿਹਾ ਹੈ। ਛਾਪਰਾ ਦੇ ਇੱਕ ਕਿਸਾਨ ਨੇ 5 ਬਿਘੇ ਖੇਤ ਵਿੱਚ ਪਿਕਡੋਰ ਅਤੇ ਲਗਭਗ 4 ਲੱਖ ਰੁਪਏ ਦੀ ਲਾਗਤ ਨਾਲ 3 ਵਿੱਘੇ ਵਿੱਚ ਸ਼ਿਮਲਾ ਮਿਰਚ ਦੀ ਖੇਤੀ ਕੀਤੀ।

ਜਦੋਂ ਫਸਲ ਤਿਆਰ ਹੋ ਗਈ, ਕੋਰੋਨਾ ਵਾਇਰਸ ਕਾਰਨ ਦੇਸ਼ ਭਰ ਵਿਚ ਤਾਲਾਬੰਦੀ ਲਾਗੂ ਹੋ ਗਈ, ਜਿਸ ਕਾਰਨ ਇੰਦੌਰ ਅਤੇ ਭੋਪਾਲ ਦੀਆਂ ਥੋਕ ਮੰਡੀਆਂ ਬੰਦ ਹੋ ਗਈਆਂ। ਇਸ ਕਿਸਾਨ ਨੂੰ ਮੰਡੀ ਵਿਚ ਇਕ ਵੀ ਖਰੀਦਦਾਰ ਨਹੀਂ ਮਿਲਿਆ, ਜਿਸ ਕਾਰਨ ਸ਼ਿਮਲਾ ਮਿਰਚਾਂ ਨੂੰ ਚੁੱਕ ਕੇ ਖੇਤਾਂ ਵਿਚੋਂ ਬਾਹਰ ਸੁੱਟਣਾ ਪਿਆ।

ਛਪਰਾ ਦੇ ਪ੍ਰੇਮ ਨਾਮ ਦੇ ਇੱਕ ਕਿਸਾਨ ਨੇ ਦੱਸਿਆ ਕਿ ਇੱਕ ਵਿੱਘਾ ਵਿੱਚ 150 ਕੁਇੰਟਲ ਦੇ ਕਰੀਬ ਸਿਮਲਾ ਮਿਰਚਾਂ ਦਾ ਉਤਪਾਦਨ ਹੁੰਦਾ ਹੈ। ਭਾਅ ਘੱਟ ਹੋਣ 'ਤੇ ਵੀ ਸ਼ਿਮਲਾ ਮਿਰਚ  20 ਰੁਪਏ ਪ੍ਰਤੀ ਕਿੱਲੋ ਵਿਕਦਾ ਹੈ।

ਇਸ ਕਿਸਾਨ ਨੂੰ ਮੰਡੀ ਵਿਚ ਇਕ ਵੀ ਖਰੀਦਦਾਰ ਨਹੀਂ ਮਿਲਿਆ, ਜਿਸ ਕਾਰਨ ਮਜ਼ਦੂਰਾਂ ਨੂੰ ਸ਼ਿਮਲਾ ਮਿਰਚਾਂ ਨੂੰ ਚੁੱਕ ਕੇ ਖੇਤਾਂ ਵਿਚੋਂ ਬਾਹਰ ਸੁੱਟਣਾ ਪਿਆ। ਛਪਰਾ ਦੇ ਪ੍ਰੇਮ ਨਾਮ ਦੇ ਇੱਕ ਕਿਸਾਨ ਨੇ ਦੱਸਿਆ ਕਿ ਇੱਕ ਵਿੱਘਾ ਵਿੱਚ 150 ਕੁਇੰਟਲ ਦੇ ਕਰੀਬ ਸ਼ਿਮਲਾ ਮਿਰਚਾਂ ਦਾ ਉਤਪਾਦਨ ਹੁੰਦਾ ਹੈ। ਭਾਅ ਘੱਟ ਹੋਣ 'ਤੇ  ਸਿਮਲਾ  ਮਿਰਚ 20 ਰੁਪਏ ਪ੍ਰਤੀ ਕਿੱਲੋ ਵਿਕਦਾ ਹੈ।

ਨਾਲ ਹੀ ਦੁੱਧ ਅਤੇ ਅੰਡਿਆਂ ਦੇ ਉਤਪਾਦਨ ਨਾਲ ਜੁੜੇ ਕਿਸਾਨਾਂ ਨੂੰ ਵੀ ਤਾਲਾਬੰਦੀ ਵਿੱਚ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੰਡੀ ਵਿੱਚ ਘੱਟ ਮੰਗ ਹੋਣ ਕਾਰਨ ਕੋਈ ਵੀ ਕਿਸਾਨਾਂ ਦੀਆਂ ਚੀਜ਼ਾਂ ਲੈਣ ਲਈ ਤਿਆਰ ਨਹੀਂ ਹੋ ਰਿਹਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।