ਸਿਹਤ ਕਰਮਚਾਰੀਆਂ ਦੀ ਸੁਰੱਖਿਆ ਨੂੰ ਲੈ ਕੇ ਸਰਕਾਰ ਨੇ ਚੁੱਕੇ ਇਹ ਜ਼ਰੂਰੀ ਕਦਮ

ਏਜੰਸੀ

ਖ਼ਬਰਾਂ, ਰਾਸ਼ਟਰੀ

ਕੋਰੋਨਾ ਨਾਲ ਲੜਾਈ ਵਿਚ ਸਿਹਤ ਕਰਮਚਾਰੀਆਂ ਦੀ ਸੁਰੱਖਿਆ ਦੇ ਬਾਰੇ ਵਿਚ...

Modi government is focusing on the safety of the health workers

ਨਵੀਂ ਦਿੱਲੀ: ਕੋਰੋਨਾ ਖਿਲਾਫ ਲੜਾਈ ਵਿਚ ਮੋਦੀ ਸਰਕਾਰ ਸਿਹਤ ਕਰਮਚਾਰੀਆਂ ਦੀ ਸੁਰੱਖਿਆ ਤੇ ਧਿਆਨ ਦੇ ਰਹੀ ਹੈ। ਕੇਂਦਰ ਸਰਕਾਰ ਨੇ ਸਿਹਤ ਕਰਮਚਾਰੀਆਂ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਦੇਸ਼ ਦੇ ਸਾਰੇ ਰਾਜਾਂ ਵਿਚ 53 ਲੱਖ ਤੋਂ ਵੀ ਜ਼ਿਆਦਾ N95 ਮਾਸਕ ਵੰਡੇ ਗਏ ਹਨ। ਇਸ ਤੋਂ ਇਲਾਵਾ ਪਰਸਨਲ ਪ੍ਰੋਟੈਕਸ਼ਨ ਇਕਿਊਪਮੈਂਟ ਵੀ ਉਪਲੱਬਧ ਕਰਾਏ ਗਏ ਹਨ।

ਕੋਰੋਨਾ ਨਾਲ ਲੜਾਈ ਵਿਚ ਸਿਹਤ ਕਰਮਚਾਰੀਆਂ ਦੀ ਸੁਰੱਖਿਆ ਦੇ ਬਾਰੇ ਵਿਚ ਭਾਜਪਾ (ਬੀਜੇਪੀ) ਨੇ ਆਪਣਾ ਟਵਿੱਟਰ ਤੇ ਲਿਖਿਆ- “ਮੋਦੀ ਸਰਕਾਰ ਕੋਰੋਨਾ ਵਿਰੁੱਧ ਲੜਾਈ ਵਿਚ ਸਿਹਤ ਕਰਮਚਾਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾ ਰਹੀ ਹੈ। ਕੇਂਦਰ ਸਰਕਾਰ ਨੇ ਦੇਸ਼ ਦੇ ਸਾਰੇ ਰਾਜਾਂ ਵਿੱਚ 53.72 ਲੱਖ N95 ਦੇ ਵਧੇਰੇ ਮਾਸਕ ਵੰਡੇ ਹਨ। ਮਹਾਰਾਸ਼ਟਰ ਵਿੱਚ 9.75 ਲੱਖ ਤੋਂ ਵੱਧ N95 ਮਾਸਕ ਵੰਡੇ ਗਏ ਹਨ।

ਇਸ ਤੋਂ ਇਲਾਵਾ ਭਾਜਪਾ ਨੇ ਮਹਾਰਾਸ਼ਟਰ, ਦਿੱਲੀ, ਰਾਜਸਥਾਨ, ਉੱਤਰ ਪ੍ਰਦੇਸ਼ ਅਤੇ ਕੇਂਦਰੀ ਸੰਸਥਾ ਸਮੇਤ ਹੋਰ ਰਾਜਾਂ ਵਿਚ ਵੰਡੇ ਗਏ ਮਾਸਕ ਦੀ ਗਿਣਤੀ ਵੀ ਦੱਸੀ ਹੈ। ਪੀਪੀਈ ਕਿੱਟ ਬਾਰੇ ਜਾਣਕਾਰੀ ਦਿੰਦੇ ਹੋਏ ਭਾਜਪਾ ਨੇ ਅੱਗੇ ਲਿਖਿਆ ਕਿ ਕੇਂਦਰ ਸਰਕਾਰ ਦੇਸ਼ ਦੇ ਸਾਰੇ ਰਾਜਾਂ ਵਿਚ 21.32 ਲੱਖ ਤੋਂ ਵਧ PPE ਵੰਡੇ ਹਨ। ਮਹਾਰਾਸ਼ਟਰ ਵਿਚ 4.10 ਲੱਖ ਤੋਂ ਵਧ PPE ਵੰਡੇ ਗਏ ਹਨ।

ਉੱਥੇ ਹੀ ਐਮਰਜੈਂਸੀ ਸਥਿਤੀ ਲਈ ਵੀ ਮੋਦੀ ਸਰਕਾਰ ਤਿਆਰੀ ਕਰ ਰਹੀ ਹੈ। ਇਸ ਬਾਬਤ ਕੇਂਦਰ ਸਰਕਾਰ ਨੇ ਨਵੇਂ ਵੈਂਟੀਲੇਟਰ ਦੇ ਆਰਡਰ ਵੀ ਦਿੱਤੇ ਹਨ। ਭਾਜਪਾ ਦੇ ਟਵੀਟ ਮੁਤਾਬਕ ਮੋਦੀ ਸਰਕਾਰ ਐਮਰਜੈਂਸੀ ਸਥਿਤੀ ਲਈ ਵੈਂਟੀਲੇਟਰ ਦਾ ਇੰਤਜ਼ਾਮ ਕਰ ਰਹੀ ਹੈ।

4 ਮਈ 2020 ਤਕ ਅੰਕੜਿਆਂ ਮੁਤਾਬਕ ਦੇਸ਼ ਵਿਚ 19,280 ਵੈਂਟੀਲੇਟਰ ਉਪਲੱਬਧ ਹਨ ਜਦਕਿ ਕੁੱਲ ਐਕਟਿਵ ਮਾਮਲਿਆਂ ਵਿਚ ਕੇਵਲ 88 ਮਰੀਜ਼ਾਂ ਨੂੰ ਹੀ ਇਸ ਦੀ ਲੋੜ ਹੈ। ਕੇਂਦਰ ਸਰਕਾਰ ਨੇ 60,848 ਹੋਰ ਵੈਂਟੀਲੇਟਰਸ ਦਾ ਆਰਡਰ ਦਿੱਤਾ ਹੈ। ਦੇਸ਼ ਵਿਚ ਕੋਰੋਨਾ ਨੂੰ ਫੈਲਣ ਤੋਂ ਰੋਕਣ ਲਈ ਕੇਂਦਰ ਸਰਕਾਰ ਵੱਲੋਂ ਜ਼ਰੂਰੀ ਕਦਮ ਚੁੱਕੇ ਜਾ ਰਹੇ ਹਨ।

ਹਾਲਾਂਕਿ ਭਾਰਤ ਵਿਚ ਕੋਰੋਨਾ ਵਾਇਰਸ ਪੀੜਤਾਂ ਦੀ ਗਿਣਤੀ ਵਿਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਸਿਹਤ ਵਿਭਾਗ ਮੁਤਾਬਕ ਦੇਸ਼ ਵਿਚ ਕੋਰੋਨਾ-19 ਦੇ ਕੁੱਲ ਕੰਫਰਮ ਕੇਸ 49,391 ਇਸ ਬਿਮਾਰੀ ਤੋਂ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 14,183 ਅਤੇ ਮੌਤ ਦਾ ਅੰਕੜਾ 1,694 ਹੋ ਗਿਆ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।